12 Views
ਲੁਧਿਆਣਾ: ਲੁਧਿਆਣਾ ਨਗਰ-ਨਿਗਮ ਮੁੱਖ ਦਫ਼ਤਰ ਨੂੰ ਤਾਲਾ ਲਗਾਉਣ ਦੇ ਮਾਮਲੇ ਵਿਚ ਬੀਤੇ ਦਿਨ ਪੁਲਿਸ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਵਿਧਾਇਕ ਸੰਜੈ ਤਲਵਾੜ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਹਲਾਂਕਿ ਇਹ ਗ੍ਰਿਫ਼ਤਾਰੀ ਖੁਦ ਕਾਂਗਰਸੀਆਂ ਵੱਲੋਂ ਦਿੱਤੀ ਗਈ ਸੀ।
ਪਰ ਅਦਾਲਤ ਨੇ ਅੱਜ ਹੁਕਮ ਜਾਰੀ ਕਰਦਿਆ ਜ਼ਮਾਨਤ ’ਤੇ ਕਰ ਦਿੱਤਾ ਹੈ। MP ਰਵਨੀਤ ਬਿੱਟੂ ਨੇ ਸ਼ੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਵਿਚ ਉਨ੍ਹਾਂ ਲਿਖਿਆ ਕਿ “ਸਰਕਾਰ ਦਾ ਧੱਕੇ ਨਾਲ ਕੀਤਾ ਪਰਚਾ ਨਿਆ ਦੀ ਅਦਾਲਤ ਵਿਚ 1 ਦਿਨ ਵੀ ਨਹੀਂ ਖੜ੍ਹ ਸਕਿਆ। ਅਦਾਲਤ ਨੇ ਸਰਕਾਰ ਨੂੰ ਸ਼ੀਸ਼ਾ ਦਿਖਾਇਆ, 1 ਦਿਨ ਵਿਚ ਹੀ ਜ਼ਮਾਨਤ ਦਿੱਤੀ।” ਦੱਸ ਦਈਏ ਕਿ ਬੀਤੇ ਕੱਲ੍ਹ ਗ੍ਰਿਫ਼ਤਾਰ ਕਰਨ ਤੋਂ ਬਾਅਦ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿੱਥੇ ਅਦਾਲਤ ਨੇ ਇਨ੍ਹਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਲਈ ਜੇਲ੍ਹ ਭੇਜ ਦਿੱਤਾ ਸੀ।