ਫ਼ਿਰਜੋਪੁਰ, 13 ਮਾਰਚ: ਸ਼ੇਰੇ ਏ ਪੰਜਾਬ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ ਤੇ ਸਕੱਤਰ ਜਨਰਲ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬੀਆਂ ਨੂੰ ਨਵਾਂ ਰਾਜਸ਼ੀ ਬਦਲ ਦੇਣ ਦੇ ਲਈ ਇੱਕ ਵਿਸ਼ਾਲ ਰੈਲੀ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪਿਛਲੇ ਪੰਜਾਹ ਸਾਲਾਂ ਤੋਂ ਪੰਜਾਬ ਕੁਝ ਸਿਆਸੀ ਪਰਿਵਾਰਾਂ ਦੀ ਲੁੱਟ ਦਾ ਸ਼ਿਕਾਰ ਹੋਇਆ ਸਹਿਕ ਰਿਹਾ ਸੀ। ਅਜਿਹੇ ਮੌਕੇ ਇਨਾ ਦੀ ਲੁੱਟ ਅਤੇ ਭ੍ਰਿਸ਼ਟਾਚਾਰ ਤੋਂ ਅੱਕੇ ਪੰਜਾਬੀਆਂ ਨੇ ਉਸ ਪਾਰਟੀ ਨੂੰ ਗਲੇ ਲਗਾ ਲਿਆ ਜਿਸਨੇ ਭਰੋਸਾ ਦਿੱਤਾ ਕਿ ਉਹ ਰੇਤਾ – ਬੱਜਰੀ, ਸ਼ਰਾਬ ਅਤੇ ਸਰਕਾਰੀ ਤੰਤਰ ਵਿਚ ਫ਼ੈਲੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਕੇ ਲੋਕਾਂ ਨੂੰ ਰਾਹਤ ਦੀ ਜਿੰਦਗੀ ਦੇਵੇਗੀ ।
ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬੀਆਂ ਨੂੰ ਅਕਾਲੀ ਦਲ ਦੇ ਬੈਨਰ ਹੇਠ ਇਕਜੁੱਟ ਹੋਣ ਦਾ ਸੱਦਾ
ਇਹ ਭਰੋਸਾ ਦਿੱਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਆਂਗੇ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇਗਾ। ਪ੍ਰੰਤੂ ਇਹ ਇਕ ਛਲਾਵਾ ਸੀ ਜਿਸਦਾ ਡਰਾਮਾ ਹੁਣ ਹਰ ਪੰਜਾਬੀ ਸਮਝ ਚੁੱਕਾ ਹੈ। ਆਗੂਆਂ ਨੇ ਕਿਹਾ Ç ਕਸ਼ੇਰ – ਏ – ਪੰਜਾਬ ਅਕਾਲੀ ਦਲ ਪੰਜਾਬੀਆਂ ਨੂੰ ਇਕੋ ਸੁਨੇਹਾ ਦੇਵੇਗਾ ਕਿ ਜੇਕਰ ਤੁਸੀਂ ਆਪਣੇ ਪੰਥ ਅਤੇ ਪੰਜਾਬ ਦਾ ਕੋਈ ਭਲਾ ਕਰਨਾ ਹੈ ਤਾਂ ਤੁਹਾਨੂੰ ਪਿੰਡ ਪਿੰਡ ਇਕਾਈ ਬਣਾ ਕੇ ਬਲਾਕ , ਜਿਲਾ ਅਤੇ ਪੰਜਾਬ ਦੀ ਸ਼ੇਰ ਏ ਪੰਜਾਬ ਪਾਰਟੀ ਦੀ ਇਕਾਈ ਨਾਲ ਜੁੜ ਕੇ ਇਸ ਸਿਆਸੀ ਲੁਟੇਰਾ ਤੰਤਰ ਖਿਲਾਫ ਲੜਾਈ ਲੜਨ ਦੀ ਲੋੜ ਹੈ। ਪੰਜਾਬ ਵਿੱਚ ਸ਼ੇਰ ਏ ਪੰਜਾਬ ਪਾਰਟੀ ਪੰਜਾਬ ਦੇ ਦਸਾਂ ਨਹੁੰਆਂ ਦੀ ਕਿਰਤ ਵਾਲੇ ਰੱਜੇ ਪੁੱਜੇ ਪੰਜਾਬੀਆਂ ਦੀ ਮਦਦ ਨਾਲ ਪੰਜਾਬ ਦੇ ਅੱਤ ਲੋੜਵੰਦ ਅੰਗਹੀਣਾਂ , ਬਜੁਰਗਾਂ, ਵਿਧਵਾਵਾਂ , ਗਰੀਬ ਕਿਰਤੀਆਂ ਕਿਸਾਨਾਂ – ਮਜ਼ਦੂਰਾਂ , ਬੇਰੋਜ਼ਗਾਰਾਂ ਦੀ ਲੜਾਈ ਲੜੇਗੀ ।
ਮੁੱਖ ਮੰਤਰੀ ਨੇ ਪੁਲਿਸ ਅਧਿਕਾਰੀਆਂ ਨੂੰ ਸੂਬੇ ਵਿੱਚ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਲਈ ਪੁਖਤਾ ਬੰਦੋਬਸਤ ਕਰਨ ਲਈ ਆਖਿਆ
ਪਾਰਟੀ ਦੇ ਕਾਰਜਕਾਰੀ ਪ੍ਰਧਾਨ ਭਾਈ ਬੂਟਾ ਸਿੰਘ ਤੇ ਕੈਸ਼ੀਅਰ ਤਰੁਣ ਜੈਨ ਬਾਵਾ ਵਲੋਂ ਐਲਾਨ ਕੀਤਾ ਗਿਆ ਕਿ ਇਸ ਪਾਰਟੀ ਦਾ ਮਜ਼ਦੂਰ ਅਤੇ ਪੈਨਸ਼ਨਾਂ ਦੇ ਲਾਭਪਾਤਰੀ ਵਿਸ਼ੇਸ਼ ਭਾਗ ਹੋਣਗੇ । ਸ਼ੇਰੇ ਪੰਜਾਬ ਮਨਰੇਗਾ ਅਤੇ ਮਜ਼ਦੂਰ ਬਲ ਅਤੇ ਸ਼ੇਰੇ ਪੰਜਾਬ ਅਪੰਗ ਸੁਅੰਗ ਲੋਕਮੰਚ ( ਅਸੂਲ ਮੰਚ) ਦਾ ਗਠਨ ਪੂਰੇ ਪੰਜਾਬ ਵਿਚ ਕੀਤਾ ਜਾਵੇਗਾ। ਅੱਜ ਦੀ ਕਾਨਫਰੰਸ ਚ ਮਜ਼ਦੂਰ ਆਗੂ ਬੱਗਾ ਸਿੰਘ , ਅੰਗਰੇਜ਼ ਸਿੰਘ ਮੱਤਾ,ਅਸੂਲ ਮੰਚ ਆਗੂ ਸੁਖਰਾਜ ਸਿੰਘ, ਗੁਰਦਾਸ ਸਿੰਘ ਅਤੇ ਇੰਦਰਜੀਤ ਸਿੰਘ ਰਨਸ਼ੀਹ ਸਾਬਕਾ ਡੀਐਸਪੀ ਜਸਪਾਲ ਸਿੰਘ, ਵਾਲਮੀਕ ਭਾਈਚਾਰੇ ਦੇ ਆਗੂ ਬਾਬਾ ਨੱਥੂ ਰਾਮ ਜੀ ਨੇ ਸੰਬੋਧਨ ਕੀਤਾ ।ਸਵਰਨ ਸਿੰਘ ਫਾਜ਼ਿਲਕਾ, ਸੂਰਤ ਸਿੰਘ ਸੰਧੂ, ਡਾ, ਅਨਵਰ ਅਹਿਮਦ, ਅਜੀਜ ਅਹਿਮਦ ਮਲੇਰਕੋਟਲਾ ਹਾਜਰ ਸਨ।
Share the post "ਪੰਜਾਬੀਆਂ ਨੂੰ ਨਵਾ ਰਾਜਸੀ ਬਦਲ ਦੇਣ ਲਈ ਸ਼ੇਰੇ ਏ ਪੰਜਾਬ ਅਕਾਲੀ ਦਲ ਵੱਲੋ ਵਿਸ਼ਾਲ ਰੈਲੀ"