spot_img
spot_img

ਬਲਵਿੰਦਰ ਕੌਰ ਬਣੀ ਅਕਾਲੀ ਦਲ ਇਸਤਰੀ ਵਿੰਗ ਦੀ ਜਿਲ਼ਾ ਪ੍ਰਧਾਨ ਤੇ ਚਰਨਜੀਤ ਕੌਰ ਦਿਹਾਤੀ ਪ੍ਰਧਾਨ ਨਿਯੁਕਤ

Date:

spot_img

ਬਠਿੰਡਾ, 13 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਬੀਬਾ ਹਰਗੋਬਿੰਦ ਕੌਰ ਵੱਲੋਂ ਜਿਲ੍ਹਾ ਬਠਿੰਡਾ ਦੇ ਇਸਤਰੀ ਵਿੰਗ ਚ ਅਹਿਮ ਨਿਯੁਕਤੀਆਂ ਕੀਤੀਆਂ ਹਨ। ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵੱਲੋਂ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੀ ਅਗਵਾਈ ਚ ਬਠਿੰਡਾ ਵਿਖ਼ੇ ਹੋਈ ਇਕੱਤਰਤਾ ਚ ਜਾਰੀ ਕੀਤੀ ਸੂਚੀ ਅਨੁਸਾਰ ਬਲਵਿੰਦਰ ਕੌਰ ਨੂੰ ਜਿਲ਼ਾ ਪ੍ਰਧਾਨ ਅਤੇ ਚਰਨਜੀਤ ਕੌਰ ਨੂੰ ਬਠਿੰਡਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਇਸਤਰੀ ਵਿੰਗ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਹਰਗੋਬਿੰਦ ਕੌਰ ਨੇ ਕਿਹਾ ਕੇ ਇਸਤਰੀ ਵਿੰਗ ਦੀ ਜ਼ਮੀਨੀ ਪੱਧਰ ’ਤੇ ਮਜਬੂਤੀ ਲਈ ਵੱਡੇ ਉਪਰਾਲੇ ਕਿਤੇ ਜਾਣਗੇ ਅਤੇ ਇਸਤਰੀ ਵਿੰਗ ਦੇ ਆਗੂ ਹਰ ਵਾਰਡ ਚ ਇਕਾਈਆਂ ਬਣਾ ਕੇ ਘਰ ਘਰ ਤੱਕ ਪਹੁੰਚ ਕਰਨਗੇ।

ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬੀਆਂ ਨੂੰ ਅਕਾਲੀ ਦਲ ਦੇ ਬੈਨਰ ਹੇਠ ਇਕਜੁੱਟ ਹੋਣ ਦਾ ਸੱਦਾ

ਹਰਗੋਬਿੰਦ ਕੌਰ ਨੇ ਕਿਹਾ ਕੇ ਭਗਵੰਤ ਮਾਨ ਦੀ ਸਰਕਾਰ ਨੇ ਸੂਬੇ ਦੀਆਂ ਔਰਤਾਂ ਨੂੰ 1000 ਰੁਪਏ ਮਹੀਨਾ ਤਾਂ ਕੀ ਦੇਣਾ ਸੀ ਬਲਕਿ ਬਾਦਲ ਸਰਕਾਰ ਸਮੇਂ ਆਰੰਭ ਕੀਤੀ ਗਈ ਸ਼ਗਨ ਸਕੀਮ ਵੀ ਬੰਦ ਕਰ ਦਿੱਤੀ। ਇਸ ਮੌਕੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਨਵਨਿਯੁਕਤ ਮਹਿਲਾ ਅਹੁਦੇਦਾਰਾਂ ਨੂੰ ਵਧਾਈ ਦਿੱਤੀ । ਇਸ ਮੌਕੇ ਚੁਣੇ ਗਏ ਅਹੁਦੇਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ਼ਹਿਰੀ ਪ੍ਰਧਾਨ ਰਾਜਬਿੰਦਰ ਸਿੰਘ ਸਿੱਧੂ, ਮੋਹਨਜੀਤ ਪੁਰੀ, ਐਸ ਜੀ ਪੀ ਸੀ ਮੇਂਬਰ ਜੋਗਿੰਦਰ ਕੌਰ, ਦਲਜੀਤ ਰੋਮਾਣਾ, ਪਰਮਪਾਲ ਸਿੱਧੂ, ਨਿੰਦਰ ਪਾਲ, ਰਵਿੰਦਰ ਚੀਮਾ, ਗੁਰਪ੍ਰੀਤ ਸੰਧੂ ,ਹਰਵਿੰਦਰ ਗੰਜੂ ,ਗੁਰਸੇਵਕ ਮਾਨ, ਨਰਿੰਦਰ ਪਾਲ ਸਿੰਘ , ਕੰਵਲਜੀਤ ਕੌਰ ,ਗੁਰਮੇਲ ਕੌਰ,ਸੁਨੀਤਾ ਰਾਣੀ, ਦਲਜੀਤ ਕੌਰ, ਮਨਜੀਤ ਕੌਰ ਅਤੇ ਜਿਲ੍ਹਾ ਪ੍ਰੈਸ ਸਕੱਤਰ ਰਤਨ ਸ਼ਰਮਾ ਮਲੂਕਾ ਵੀ ਹਾਜਿਰ ਸਨ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਮੀਤ ਹੇਅਰ ਨੇ ਲੋਕ ਸਭਾ ਵਿੱਚ ਕੇਂਦਰ ਦੀ ਧਰਮ ਤੇ ਜਾਤ ਦੇ ਆਧਾਰ ਉੱਤੇ ਵੰਡੀਆਂ ਪਾਉਣ ਦੀ ਰਾਜਨੀਤੀ ਨੂੰ ਦਿਖਾਇਆ ਸ਼ੀਸ਼ਾ

👉ਜਨਤਕ ਪ੍ਰੀਖਿਆ (ਪ੍ਰੀਵੈਂਸ਼ਨ ਆਫ਼ ਅਨਫੇਅਰ ਮੀਨਜ਼) ਸੋਧ ਬਿੱਲ ਉੱਤੇ...

ਮੇਰੀ ਰਸੋਈ ਰਾਸ਼ਨ ਕਿੱਟਾਂ ਦੀ ਵੰਡ ਦਾ ਅੰਕੜਾ 33 ਲੱਖ ਤੋਂ ਪਾਰ

ਲੁਧਿਆਣਾ 3.86 ਲੱਖ ਤੋਂ ਵੱਧ ਰਾਸ਼ਨ ਕਿੱਟਾਂ ਦੀ ਵੰਡ...