ਬਠਿੰਡਾ, 14 ਮਾਰਚ: ਸਥਾਨਕ ਐਸ.ਐਸ.ਡੀ.ਗਰਲਜ ਕਾਲਜ ਵਿਖੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਅਤੇ ਡਾ. ਸਿਮਰਜੀਤ ਕੌਰ (ਮੁਖੀ , ਪੰਜਾਬੀ ਵਿਭਾਗ) ਦੀ ਸਰਪ੍ਰਸਤੀ ਵਿੱਚ “ਪੱਛਮੀ ਤੇ ਭਾਰਤੀ ਸੱਭਿਆਚਾਰ ’ਤੇ ਸੰਵਾਦ : ਅਜੋਕੀ ਪੀੜ੍ਹੀ ਦਾ ਪ੍ਰਵਾਸ”ਵਿਸ਼ੇ ’ਤੇ ਪੰਜਾਬੀ ਵਿਭਾਗ ਵੱਲੋਂ ਇਕ ਰੋਜ਼ਾ ਅੰਤਰ-ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮੁੱਖ ਬੁਲਾਰੇ ਵਜੋਂ ਪੁੱਜੇ ਸੁਖਦੇਵ ਸਿੰਘ ਬਾਂਸਲ(ਇੰਗਲੈਂਡ ) ਨੇ ਆਪਣੇ ਭਾਸ਼ਣ ਵਿੱਚ ਯੂਰਪ ਅਤੇ ਭਾਰਤੀ ਸੱਭਿਆਚਾਰ ਤੇ ਵਿਸਥਾਰ ਪੂਰਵਕ ਚਾਨਣ ਪਾਉਂਦਿਆਂ ਕਿਹਾ ਕਿ ਭਾਰਤੀ ਸੱਭਿਅਤਾ ਸਰਬੱਤ ਦੇ ਭਲੇ ਵਾਲੀ ਹੋਣ ਕਰਕੇ ਪੱਛਮੀ ਸੱਭਿਅਤਾ ਨਾਲੋਂ ਵਧੇਰੇ ਉੱਤਮ ਹੈ।
ਬਠਿੰਡਾ ਦੇ ਮਾਡਲ ਟਾਊਨ ਇਲਾਕੇ ‘ਚ ਨਜਾਇਜ਼ ਉਸਾਰੀਆਂ ‘ਤੇ ਚੱਲਿਆ ਪੀਲ਼ਾ ਪੰਜਾਂ
ਇਸ ਕਰਕੇ ਅਜੋਕੀ ਪੀੜ੍ਹੀ ਨੂੰ ਏਥੇ ਰਹਿੰਦਿਆਂ ਆਪਣੀਆਂ ਨੈਤਿਕ ਕਦਰਾਂ -ਕੀਮਤਾਂ ਅਨੁਸਾਰ ਜ਼ਿੰਦਗੀ ਬਸ਼ਰ ਕਰਨੀ ਚਾਹੀਦੀ ਹੈ। ਇਸ ਸਮਾਰੋਹ ਵਿੱਚ ਡਾ. ਬਲਵਿੰਦਰ ਕੌਰ ਸਿੱਧੂ (ਪ੍ਰੋ. ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ) ਬਠਿੰਡਾ ਨੇ ਵੀ ਸ਼ਿਰਕਤ ਕੀਤੀ । ਜਿਨਾਂ ਨੇ ਆਪਣੇ ਜੀਵਨ ਦੀਆਂ ਉਦਾਹਰਣਾ ਦੇ ਕੇ ਇਸ ਸੰਸਥਾ ਵਿੱਚੋਂ ਕੀਤੀਆਂ ਪ੍ਰਾਪਤੀਆ ਦਾ ਜ਼ਿਕਰ ਕੀਤਾ। ਮੰਚ ਦਾ ਸੰਚਾਲਨ ਮੈਡਮ ਅਮਨਦੀਪ ਵੱਲੋਂ ਬਾਖੂਬੀ ਨਿਭਾਇਆ ਗਿਆ । ਇਸ ਸਮੇਂ ਪੰਜਾਬੀ ਵਿਭਾਗ ਤੋਂ ਮੈਡਮ ਗੁਰਮਿੰਦਰ ਜੀਤ ਕੌਰ, ਮੈਡਮ ਰਤਿੰਦਰ ਕੌਰ ਅਤੇ ਕਮਲਦੀਪ ਕੌਰ ਵੀ ਹਾਜਰ ਰਹੇ।