WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
Uncategorizedਬਠਿੰਡਾ

ਬਠਿੰਡਾ ਦੇ ਮਾਡਲ ਟਾਊਨ ਇਲਾਕੇ ‘ਚ ਨਜਾਇਜ਼ ਉਸਾਰੀਆਂ ‘ਤੇ ਚੱਲਿਆ ਪੀਲ਼ਾ ਪੰਜਾਂ

ਬਠਿੰਡਾ14 ਮਾਰਚ : ਸਥਾਨਕ ਸ਼ਹਿਰ ਦੇ ਪਾਸ਼ ਇਲਾਕਾ ਮੰਨੇ ਜਾਂਦੇ ਮਾਡਲ ਟਾਊਨ ਦੇ ਵਿੱਚ ਕਥਿਤ ਨਜਾਇਜ਼ ਉਸਾਰੀਆਂ ਵਿਰੁੱਧ ਅੱਜ ਬੀਡੀਏ ਵੱਲੋਂ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਈ ਕੋਰਟ ਵੱਲੋਂ ਇਸ ਮਾਮਲੇ ਵਿੱਚ ਦਿਖਾਈ ਸਖਤੀ ਤੋਂ ਬਾਅਦ ਜਿਲਾ ਪ੍ਰਸ਼ਾਸਨ ਦੁਆਰਾ ਮਾਡਲ ਟਾਊਨ ਦੇ ਫੇਜ ਤਿੰਨ ਦੇ ਵਿੱਚ ਫੁੱਟਪਾਥਾਂ ਅਤੇ ਪਾਰਕਿੰਗ ਲਈ ਛੱਡੀਆਂ ਜਗਾਵਾਂ ‘ਤੇ ਗਰਿਲਾਂ ਅਤੇ ਇੱਟਾਂ ਨਾਲ ਕੀਤੀਆਂ ਚਾਰਦਵਾਰੀਆਂ ਨੂੰ ਢਹਿ ਢੇਰੀ ਕਰ ਦਿੱਤਾ।ਔ ਹਾਲਾਂਕਿ ਇਸ ਮੌਕੇ ਸਥਾਨਕ ਲੋਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ ਗਿਆ ਪ੍ਰੰਤੂ ਵੱਡੀ ਤਦਾਦ ਦੇ ਵਿੱਚ ਪੁਲਿਸ ਫੋਰਸ ਸਮੇਤ ਪੁੱਜੇ ਬੀਡੀਏ ਦੇ ਅਧਿਕਾਰੀਆਂ ਨੇ ਆਪਣੀ ਕਾਰਵਾਈ ਜਾਰੀ ਰੱਖੀ। ਇਸ ਦੌਰਾਨ ਇਲਾਕੇ ਦੀ ਮਹਿਲਾ ਕੌਂਸਲਰ ਵੀਰਪਾਲ ਕੌਰ ਦੇ ਘਰ ਅੱਗੇ ਵੀ ਕਾਰਵਾਈ ਕੀਤੀ ਗਈ।

 

Big News: ਆਪ ਨੇ 5 ਕੈਬਨਿਟ ਮੰਤਰੀਆਂ ਸਹਿਤ ਲੋਕ ਸਭਾ ਲਈ 8 ਉਮੀਦਵਾਰ ਐਲਾਨੇ

ਸਥਾਨਕ ਲੋਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਕਿ ਬੀਡੀਏ ਪੱਖਪਾਤੀ ਕਾਰਵਾਈ ਕਰ ਰਿਹਾ ਹੈ ਕਿਉਂਕਿ ਉਹਨਾਂ ਦੇ ਦਫਤਰ ਅੱਗੇ 500- 500 ਗੱਜ ਦੀਆਂ ਕੋਠੀਆਂ ਦੇ ਨਾਲ ਨਜਾਇਜ਼ ਬਣੇ ਆਲੀਸ਼ਾਨ ਪਾਰਕਾਂ ਨੂੰ ਛੇੜਿਆ ਨਹੀਂ ਗਿਆ ਪ੍ਰੰਤੂ 100-100 ਤੇ 150-150 ਡੇਢ ਸੌ ਗਜ ਦੀਆਂ ਕੋਠੀਆਂ ਅੱਗੇ ਸੁਰੱਖਿਆ ਲਈ ਲਗਾਈਆਂ ਗਰਿਲਾਂ ਨੂੰ ਤੋੜ ਦਿੱਤਾ ਗਿਆ। ਉੰਝ ਜ਼ਿਲ੍ਹਾ ਪ੍ਰਸ਼ਾਸਨ ਦੇ ਪੁਖਤਾ ਇਰਾਦਿਆਂ ਨੂੰ ਦੇਖਦਿਆਂ ਬਹੁਤ ਸਾਰੇ ਘਰਾਂ ਦੇ ਮਾਲਕਾਂ ਨੇ ਆਪਣੇ ਘਰਾਂ ਅੱਗੇ ਲੱਗੀਆਂ ਗਰਿੱਲਾਂ ਨੂੰ ਖੁਦ ਹੀ ਉਤਾਰਨਾ ਸ਼ੁਰੂ ਕਰ ਦਿੱਤਾ ਸੀ।ਇਸ ਮੌਕੇ ਬਤੌਰ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਗੁਰਮੁਖ ਸਿੰਘ ਅਤੇ ਉਚ ਪੁਲਿਸ ਅਧਿਕਾਰੀ ਮੌਜੂਦ ਰਹੇ। ਇੱਥੇ ਦੱਸਣਾ ਬਣਦਾ ਹੈ ਕਿ ਇਹ ਮਾਮਲਾ ਹਾਈਕੋਰਟ ਪਹੁੰਚਿਆ ਹੋਇਆ ਹੈ।

Recruitment in Punjab Police 2024: ਪੰਜਾਬ ਪੁਲਿਸ ‘ਚ ਨਿਕਲਿਆਂ ਭਰਤੀਆਂ, ਇਸ ਤਰ੍ਹਾਂ ਕਰੋ ਅਪਲਾਈ

ਬੀਤੇ ਕੱਲ ਇਸ ਮਾਮਲੇ ਦੀ ਹੋਈ ਸੁਣਵਾਈ ਦੌਰਾਨ ਉੱਚ ਅਦਾਲਤ ਦੇ ਜਸਟਿਸ ਰਾਜਵੀਰ ਸੇਹਰਾਵਤ ਨੇ ਨਜਾਇਜ਼ ਕਬਜਿਆਂ ਨੂੰ ਹਟਾਉਣ ਲਈ ਪੁਲਿਸ ਸੁਰੱਖਿਆ ਨਾਂ ਦੇਣ ’ਤੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਵਿਰੁਧ ਮਾਣਹਾਣੀ ਦੀ ਕਾਰਵਾਈ ਸ਼ੁਰੂ ਕਰਨ ਦੀ ਚੇਤਾਵਨੀ ਦਿੱਤੀ ਸੀ। ਹੁਣ ਇਸ ਮਾਮਲੇ ਵਿਚ ਅਗਲੀ ਸੁਣਵਾਈ 20 ਮਾਰਚ ਨੂੰ ਰੱਖੀ ਗਈ ਹੈ।ਜਿਸਦੇ ਚੱਲਦੇ ਬੀਡੀਏ ਅਧਿਕਾਰੀਆਂ ਨੇ ਅਗਲੀ ਪੇਸ਼ੀ ਤੋਂ ਪਹਿਲਾਂ ਵੱਡੀ ਕਾਰਵਾਈ ਕਰਨ ਲਈ ਅੱਜ ਤੋਂ ਇਹ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੀਡੀਏ ਦੇ ਉੱਪ ਪ੍ਰਸ਼ਾਸਕ ਮੈਡਮ ਲਵਜੀਤ ਕਲਸੀ ਨੇ ਦਸਿਆ ਕਿ ‘‘ ਪ੍ਰਸ਼ਾਸਨ ਨਜਾਇਜ਼ ਕਬਜ਼ੇ ਹਟਾਉਣ ਲਈ ਗੰਭੀਰ ਹੈ ਤੇ ਇਸ ਮਾਮਲੇ ਵਿਚ ਬਣਦੀ ਲੋੜੀਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ’’

ਸਾਬਕਾ ਵਿਤ ਮੰਤਰੀ ਬਾਦਲ ਨੂੰ ਹਸਪਤਾਲ ਵਿੱਚੋਂ ਮਿਲੀ ਛੁੱਟੀ

ਦਸਣਾ ਬਣਦਾ ਹੈ ਕਿ ਇੰਨ੍ਹਾਂ ਨਜਾਇਜ਼ ਕਬਜਿਆਂ ਨੂੰ ਹਟਾਉਣ ਦੇ ਲਈ ਮਾਡਲ ਟਾਊਨ ਇਲਾਕੇ ਵਿਚ ਹੀ ਰਹਿਣ ਵਾਲੇ ਇੱਕ ਸਾਬਕਾ ਅਧਿਕਾਰੀ ਰਵਿੰਦਰ ਸਿੰਘ ਰੋਮਾਣਾ ਅਤੇ ਕੁੱਝ ਹੋਰਨਾਂ ਵੱਲੋਂ ਹਾਈਕੋਰਟ ਦਾ ਰੁੱਖ ਕੀਤਾ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਹੈ ਕਿ ਬਠਿੰਡਾ ਸ਼ਹਿਰ ਦੇ ਪਾਸ਼ ਇਲਾਕੇ ਮੰਨੇ ਜਾਂਦੇ ਮਾਡਲ ਟਾਊਨ(ਫ਼ੇਜ 1 ਤੋਂ 5) ਅਤੇ ਪੁਰਾਣੀ ਜੇਲ੍ਹ ਥਾਂ ਬਣੀ ਪਾਸ਼ ਕਲੌਨੀ ਨਿਰਵਾਣਾ ਅਸਟੇਟ ਵਿਚ ਪੈਦਲ ਚੱਲਣ ਲਈ ਸੜਕਾਂ ਦੇ ਨਾਲ ਫੁੱਟਪਾਥਾਂ ਲਈ ਛੱਡੇ ਹੋਏ ਰਾਸਤਿਆਂ ’ਤੇ ਨਜਾਇਜ਼ ਕਬਜੇ ਕਰਕੇ ਇੰਨ੍ਹਾਂ ਉਪਰ ਪਾਰਕ, ਪਾਰਕਿੰਗ ਤੇ ਹੋਰ ਕੰਮਕਾਜ਼ਾਂ ਵਾਸਤੇ ਗਰਿੱਲਾਂ ਜਾਂ ਇੱਟਾਂ ਨਾਲ ਚਾਰਦੀਵਾਰੀਆਂ ਕੀਤੀਆਂ ਹੋਈਆਂ ਹਨ। ਜਿਸਦੇ ਕਾਰਨ ਇੰਨ੍ਹਾਂ ਪਾਸ਼ ਇਲਾਕਿਆਂ ਵਿਚ ਛੱਡੀਆਂ ਗਲੀਆਂ ਤੰਗ ਹੋ ਗਈਆਂ ਹਨ ਤੇ ਫੁੱਟਪਾਥਾਂ ’ਤੇ ਕਬਜਿਆਂ ਕਾਰਨ ਦੋ ਗੱਡੀਆਂ ਦਾ ਵੀ ਗੁਜਰਨਾ ਮੁਸਕਿਲ ਬਣ ਗਿਆ ਹੈ।

 

Related posts

ਘਟੇਗੀ ਟ੍ਰੈਫਿਕ ਸਮੱਸਿਆ: ਬਠਿੰਡਾ ਦੀ ਭਾਗੂ ਰੋਡ ਹੋਵੇਗੀ 60 ਫੁੱਟ ਚੋੜੀ

punjabusernewssite

ਪੰਜਾਬ ਦਾ ਇਤਿਹਾਸ ਖੂਨੀ ਸਾਕਿਆਂ ਦਾ ਇਤਿਹਾਸ ਹੈ:ਹਰਭਜਨ ਸਿੰਘ ਈਟੀਓ

punjabusernewssite

ਬਠਿੰਡਾ ਦੇ ਕਾਂਗਰਸੀਆਂ ਨੂੰ ਰਾਜਾ ਵੜਿੰਗ ਦੀ ਤਾਜਪੋਸ਼ੀ ਮੌਕੇ ਚੜਿਆ ‘ਵਿਆਹ’ ਜਿੰਨ੍ਹਾਂ ਚਾਅ

punjabusernewssite