ਚੰਡੀਗੜ੍ਹ, 16 ਮਾਰਚ : ਪਿਛਲੇ ਸਮਿਆਂ ਦੌਰਾਨ ‘ਚਰਚਾ’ ਵਿੱਚ ਰਿਹਾ ਪੰਜਾਬ ਦਾ ਬਹੁਕਰੋੜੀ ਠੱਗ ਅਮਨ ਸਕੋਡਾ ਨੂੰ ਬਨਾਰਸ ਦੇ ਵਿਚੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਈਕੋਰਟ ਵੱਲੋਂ ਦਿਖ਼ਾਈ ਸਖ਼ਤ ਦੇ ਬਾਅਦ ‘ਗਤੀਸ਼ੀਲ’ ਹੋਈ ਪੰਜਾਬ ਪੁਲਿਸ ਵੱਲੋਂ ਉੱਤਰ ਪ੍ਰਦੇਸ਼ ਪੁਲਿਸ ਨਾਲ ਮਿਲਕੇ ਕੀਤੀ ਕਾਰਵਾਈ ਦੌਰਾਨ ਪੁਲਿਸ ਦੇ ਵੱਡੇ ਜਰਨੈਲਾਂ ਦੇ ਚਹੇਤੇ ਮੰਨੇ ਜਾਂਦੇ ਇਸ ਦਲਾਲ ਨੂੰ ਗ੍ਰਿਫਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਕੁੱਝ ਦਿਨ ਪਹਿਲਾਂ ਹੀ ਠੱਗ ਅਮਨ ਸਕੋਡਾ ਦੇ ਉਪਰ ਪੁਲਿਸ ਨੇ ਦੋ ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਪੈਸੇ ਲੈ ਕੇ ਐਸ.ਐਸ.ਪੀ ਤੋਂ ਇੰਸਪੈਕਟਰ ਰਂੈਕ ਤੱਕ ਬਦਲੀਆਂ ਕਰਵਾਉਣ ਦੇ ‘ਮਾਹਰ’ ਸਕੋਡਾ ਵਿਰੁਧ 100 ਕਰੋੜ ਤੋਂ ਵੱਧ ਠੱਗੀਆਂ ਅਤੇ ਹੋਰ ਮਾਮਲਿਆਂ ਵਿਚ 33 ਪੁਲਿਸ ਕੇਸ ਦਰਜ਼ ਹਨ
ਪੰਜਾਬ ਨੂੰ ਜਲਦ ਹੀ ਮਿਲਣਗੇ 28 ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ
ਜਿੰਨ੍ਹਾਂ ਵਿਚੋਂ ਕਈਆਂ ’ਚ ਇਹ ਭਗੋੜਾ ਕਰਾਰ ਦਿੱਤਾ ਹੋਇਆ ਹੈ। ਜਨਵਰੀ ਮਹੀਨੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ’ਤੇ ਝਾੜ ਪਾਉਂਦਿਆਂ ਅਮਨ ਸਕੋਡਾ ਨੂੰ ਗ੍ਰਿਫਤਾਰ ਨਾ ਕਰ ਸਕਣ ਦੇ ਚੱਲਦਿਆਂ ਉਨ੍ਹਾਂ ਦੀ ਤਨਖ਼ਾਹ ਅਟੈਚ ਕਰਨ ਦੇ ਹੁਕਮ ਦਿੱਤੇ ਸਨ। ਇਸਤੋਂ ਬਾਅਦ ਨਾ ਸਿਰਫ਼ ਪੁਲਿਸ ਨੇ ਉਸਦੇ ਸਿਰ ਉਪਰ ਦੋ ਲੱਖ ਰੁਪਏ ਦਾ ਇਨਾਮ ਰੱਖ ਦਿੱਤਾ ਸੀ, ਬਲਕਿ ਵਿਦੇਸ਼ ਭੱਜਣ ਦੇ ਖ਼ਦਸੇ ਨੂੰ ਦੇਖਦਿਆਂ ਲੁੱਕਆਉਟ ਨੋਟਿਸ ਵੀ ਜਾਰੀ ਕਰ ਦਿੱਤਾ ਸੀ। ਹਾਲਾਂਕਿ ਅਮਨ ਸਕੋਡਾ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਸੁੱਖ ਦਾ ਸਾਹ ਲਿਆ ਹੈ
ਚੋਣ ਕਮੀਸ਼ਨ ਨੇ ਬੁਲਾਈ ਪ੍ਰੈੱਸ ਕਾਨਫਰੰਸ, ਆਮ ਚੋਣਾਂ ਦੀ ਤਰੀਕਾਂ ਦਾ ਹੋਵੇਗਾ ਐਲ਼ਾਨ?
ਪ੍ਰੰਤੂ ਦੂਜੇ ਪਾਸੇ ਉਸਦੀ ਗ੍ਰਿਫਤਾਰੀ ਨਾਲ ਪੰਜਾਬ ਪੁਲਿਸ ਦੇ ਉਨ੍ਹਾਂ ਵੱਡੇ ਜਰਨੈਲਾਂ ਦੇ ਸਾਹ ਸੁੱਕਣੇ ਸ਼ੁਰੂ ਹੋ ਗਏ ਹਨ,ਜਿੰਨ੍ਹਾਂ ਦਾ ਕਿਸੇ ਸਮੇਂ ਇਹ ਬਹੁਕਰੋੜੀ ਠੱਗ ‘ਅੱਖਾਂ ਦਾ ਤਾਰਾ’ ਰਿਹਾ ਹੈ। ਪੁਲਿਸ ਵਿਭਾਗ ਦੇ ਇੱਕ ਅਧਿਕਾਰੀ ਨੇ ਅਪਣਾ ਨਾਮ ਨਾਂ ਛਾਪਣ ’ਤੇ ਦਾਅਵਾ ਕੀਤਾ ਕਿ ਜੇਕਰ ਪੂਰੀ ਨਿਰਪੱਖਤਾ ਤੇ ਸਖ਼ਤੀ ਨਾਲ ਅਮਨ ਸਕੋਡਾ ਤੋਂ ਪੁਛਗਿਛ ਹੁੰਦੀ ਹੈ ਤਾਂ ਦਰਜ਼ਨ ਦੇ ਕਰੀਬ ਵੱਡੇ ਪੁਲਿਸ ਅਫ਼ਸਰ ਵੀ ਸ਼ਹਿ ਦੋਸੀਆਂ ਦੀ ਸੂਚੀ ਵਿਚ ਸ਼ਾਮਲ ਹੋ ਜਾਣਗੇ, ਜਿੰਨ੍ਹਾਂ ਦੇ ਨਾਂ ’ਤੇ ਇਹ ਠੱਗ ਬਦਲੀਆਂ ਤੇ ਚੰਗੀਆਂ ਪੋਸਟਾਂ ਦੇ ਪੈਸੇ ਲੈਂਦਾ ਰਿਹਾ ਹੈ। ਇਹ ਮਾਮਲਾ ਹੁਣ ਸੂਬੇ ਦੇ ਇਮਾਨਦਾਰ ਕਹੀ ਜਾਣ ਵਾਲੀ ਭਗਵੰਤ ਮਾਨ ਸਰਕਾਰ ਲਈ ਵੀ ਕਿਸੇ ਇਮਤਿਹਾਨ ਤੋਂ ਘੱਟ ਨਹੀਂ ਹੋਵੇਗਾ।
Share the post "ਪੰਜਾਬ ਪੁਲਿਸ ਦੇ ਵੱਡੇ ਜਰਨੈਲਾਂ ਦਾ ਚਹੇਤਾ ਰਿਹਾ ਬਹੁਕਰੋੜੀ ਠੱਗ ‘ਅਮਨ ਸਕੋਡਾ’ ਬਨਾਰਸ ਵਿਚੋਂ ਗ੍ਰਿਫਤਾਰ"