ਕੇਸ ’ਚ ਨਾਮਜਦ ਪ੍ਰਦੀਪ ਕਲੇਰ ਨੇ ਕੀਤਾ ਦਾਅਵਾ, ਸਿਰਸਾ ’ਚ ਦਿੱਤੇ ਸਨ ਬੇਅਦਬੀ ਦੇ ਹੁਕਮ
ਡੇਰਾ ਸਿਰਸਾ ਦੇ ਬੁਲਾਰੇ ਨੇ ਬਿਆਨਾਂ ਨੂੰ ਦਸਿਆ ਝੂਠ ਦਾ ਪੁਲੰਦਾ
ਚੰਡੀਗੜ੍ਹ, 16 ਮਾਰਚ : ਜ਼ਿਲ੍ਹਾ ਫ਼ਰੀਦਕੋਟ ਦੇ ਕਸਬਾ ਬਰਗਾੜੀ ਵਿਖੇ 12 ਅਕਤੁੂਬਰ 2015 ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਵਾਪਰੇ ਬੇਅਦਬੀ ਕਾਂਡ ਵਿਚ ਹੁਣ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੇ ਨਾਲ-ਨਾਲ ਉਸਦੀ ਮੂੰਹ-ਬੋਲੀ ਧੀ ਹਨੀਪ੍ਰੀਤ ਦਾ ਵੀ ਨਾਮ ਸਾਹਮਣੇ ਆਇਆ ਹੈ। ਪਿਛਲੇ ਦਿਨੀਂ ਫ਼ਰੀਦਕੋਟ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਬੇਅਦਬੀ ਕਾਂਡ ਦੇ ਭਗੋੜੇ ਪ੍ਰਦੀਪ ਕਲੇਰ ਦੇ ਬਿਆਨਾਂ ’ਚ ਇਹ ਗੱਲ ਸਾਫ਼ ਹੋਈ ਹੈ ਕਿ ਡੇਰਾ ਮੁਖੀ ਤੇ ਹਨੀਪ੍ਰੀਤ ਨੇ ਹੀ ਮਹਿੰਦਰਪਾਲ ਬਿੱਟੂ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਆਦੇਸ਼ ਦਿੱਤੇ ਸਨ।
ਲੋਕ ਸਭਾ ਚੋਣਾਂ ਦਾ ਐਲਾਨ: 19 ਅਪ੍ਰੈਲ ਤੋਂ 1 ਜੂਨ ਤੱਕ 7 ਗੇੜਾਂ ਵਿਚ ਹੋਣਗੀਆਂ ਚੋਣਾਂ
ਇਸਦਾ ਖ਼ੁਲਾਸਾ ਇਸ ਕਾਂਡ ਦੇ ਮੁਲਜਮ ਪਰਦੀਪ ਕਲੇਰ ਵੱਲੋਂ ਚੰਡੀਗੜ੍ਹ ਦੀ ਅਦਾਲਤ ਵਿਚ ਦਰਜ਼ ਕਰਵਾਏ ਬਿਆਨਾਂ ਵਿਚ ਸਾਹਮਣੇ ਆਇਆ ਹੈ। ਕਲੇਰ ਡੇਰਾ ਸਿਰਸਾ ਦੇ ਸਿਆਸੀ ਵਿੰਗ ਦਾ ਕੌਮੀ ਪ੍ਰਧਾਨ ਵੀ ਰਹਿ ਚੁੱਕਿਆ ਹੈ। ਹਾਲਾਂਕਿ ਪ੍ਰਦੀਪ ਕਲੇਰ ਦਾ ਬਿਆਨ ਮੀਡੀਆ ਵਿਚ ਸਾਹਮਣੇ ਆਉਂਦੇ ਹੀ ਡੇਰਾ ਸਿਰਸਾ ਦੇ ਐਡਵੋਕੇਟ ਜਿਤੇਂਦਰ ਖੁਰਾਣਾ ਨੇ ਇਸਨੂੰ ਝੂਠ ਦਾ ਪੁਲੰਦਾ ਅਤੇ ਇੱਕ ਡੂੰਘੀ ਸਾਜਸ਼ ਦਾ ਸਿੱਟਾ ਕਰਾਰ ਦਿੱਤਾ ਹੈ।ਦਸਣਾ ਬਣਦਾ ਹੈ ਕਿ ਸਾਲ 1987 ਤੋਂ ਡੇਰਾ ਸਿਰਸਾ ਦੇ ਨਾਲ ਜੁੜੇ ਚੱਲੇ ਆ ਰਹੇ ਪ੍ਰਦੀਪ ਕਲੇਰ ਇਸ ਕੇਸ ਵਿਚ ਨਾਮਜਦ ਹੋਣ ਤੋਂ ਬਾਅਦ ਭਗੋੜਾ ਹੋ ਗਿਆ ਸੀ। ਉਸਨੂੰ ਕੁੱਝ ਸਮਾਂ ਪਹਿਲਾਂ ਹੀ ਵਿਸੇਸ ਜਾਂਚ ਟੀਮ ਨੇ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਸੀ।
‘ਆਪ’ MLA ਸ਼ੀਤਲ ਅੰਗੁਰਾਲ ਨੇ BJP ‘ਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਾ ਕੀਤਾ ਖੰਡਣ
ਸੂਤਰਾਂ ਅਨੁਸਾਰ ਪੁਛਗਿਛ ਤੋਂ ਇਲਾਵਾ ਉਸਦੇ ਵੱਲੋਂ 164 ਸੀਆਪੀਸੀ ਤਹਿਤ ਅਦਾਲਤ ਵਿਚ ਵੀ ਅਪਣੇ ਬਿਆਨ ਦਰਜ਼ ਕਰਵਾਏ ਹਨ, ਜਿੰਨ੍ਹਾਂ ਵਿਚ ਉਸਨੇ ਦਾਅਵਾ ਕੀਤਾ ਹੈ ਕਿ ਬਰਗਾੜੀ ਬੇਅਦਬੀ ਦੀ ਘਟਨਾ ਡੇਰਾ ਮੁਖੀ ਰਾਮ ਰਹੀਮ ਅਤੇ ਉਸਦੀ ਮੂੰਹ ਬੋਲੀ ਧੀ ਹਨੀਪ੍ਰੀਤ ਦੇ ਇਸ਼ਾਰੇ ’ਤੇ ਹੀ ਹੋਈ ਹੈ। ਅਪਣੇ ਵਿਚ ਉਸਨੇ ਦਾਅਵਾ ਕੀਤਾ ਹੈ ਕਿ ਇਸ ਕਾਂਡ ਦੇ ਵਾਪਰਨ ਤੋਂ ਕੁੱਝ ਮਹੀਨੇ ਪਹਿਲਾਂ ਉਹ ਡੇਰਾ ਮੁਖੀ ਰਾਮ ਰਹੀਮ ਨੂੰ ਮਿਲਣ ਲਈ ਸਿਰਸਾ ਗਿਆ ਹੋਇਆ ਸੀ, ਜਿੱਥੇ ਡੇਰਾ ਮੁਖੀ ਤੋਂ ਇਲਾਵਾ ਹਨੀਪ੍ਰੀਤ, ਮਹਿੰਦਰਪਾਲ ਬਿੱਟੂ, ਰਾਕੇਸ਼ ਦਿੜਬਾ, ਹਰਸ਼ ਧੂਰੀ, ਸੰਦੀਪ ਬਰੇਟਾ, ਰਾਕੇਸ਼ ਕੁਮਾਰ, ਗੁਲਾਬ ਆਦਿ ਹਾਜ਼ਰ ਸਨ। ਇਸ ਦੌਰਾਨ ਮਹਿੰਦਰਪਾਲ ਬਿੱਟੂ ਨੇ ਬਾਬੇ ਨੂੰ ਦਸਿਆ ਸੀ ਕਿ ਇੱਕ ਸਿੱਖ ਪ੍ਰਚਾਰਕ ਦੇ
ਚੋਣ ਜਾਬਤੇ ਤੋਂ ਐਨ ਪਹਿਲਾਂ ਪੰਜਾਬ ਸਰਕਾਰ ਵੱਲੋਂ IAS ਤੇ PCS ਦੇ ਤਬਾਦਲੇ
ਪ੍ਰਭਾਵ ਵਿਚ ਆ ਕੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਕੁੱਝ ਡੇਰਾ ਪ੍ਰੇਮੀਆਂ ਨੇ ਅਪਣੇ ਗਲਾਂ ਵਿਚੋਂ ਬਾਬੇ ਦੀ ਫ਼ੋਟੋ ਵਾਲੇ ਲਾਕੇਟ ਉਤਾਰ ਕੇ ਸੁੱਟ ਦਿੱਤੇ। ਜਿਸਤੋਂ ਗੁੱਸੇ ਵਿਚ ਆਈ ਹਨੀਪ੍ਰੀਤ ਨੇ ਇਸਦਾ ਜਵਾਬ ਦੇਣ ਲਈ ਕਿਹਾ ਤੇ ਸਿੱਖ ਕੌਮ ਦੇ ਗੁਰੂੁ ਦੀ ਬੇਅਬਦੀ ਦਾ ਮੁੱਢ ਬੱਝਿਆ। ਇਸਦੀ ਜਿੰੇਮਵਾਰੀ ਮਹਿੰਦਰਪਾਲ ਬਿੱਟੂ ਨੂੰ ਦਿੱਤੀ ਗਈ, ਜਿਸਦਾ ਬਾਅਦ ਵਿਚ ਜੇਲ੍ਹ ’ਚ ਕਤਲ ਕਰ ਦਿੱਤਾ ਗਿਆ ਸੀ। ਸੂਤਰਾਂ ਮੁਤਾਬਕ ਪ੍ਰਦੀਪ ਕਲੇਰ ਨੇ ਅਪਣੀ ਜਾਨ ਨੂੰ ਖ਼ਤਰਾ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਪ੍ਰਦੀਪ ਕਲੇਰ ਦਾ ਹੁਣ ਇਹ ਅਹਿਮ ਬਿਆਨ ਡੇਰਾ ਮੁਖੀ ਤੇ ਹਨੀਪ੍ਰੀਤ ਲਈ ਵੱਡੀਆਂ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ। ਸੂਤਰਾਂ ਮੁਤਾਬਕ ਖੁਦ ਨੂੰ ਇਸ ਕਾਂਡ ’ਚ ਬੇਕਸੂਰ ਦਸਦਿਆਂ ਪ੍ਰਦੀਪ ਕਲੇਰ ਨੇ ਵਾਅਦਾ ਮੁਆਫ਼ ਗਵਾਹ ਬਣਨ ਦੀ ਪੇਸ਼ਕਸ ਕੀਤੀ ਹੈ।
ਪੰਜਾਬ ਪੁਲਿਸ ਦੇ ਵੱਡੇ ਜਰਨੈਲਾਂ ਦਾ ਚਹੇਤਾ ਰਿਹਾ ਬਹੁਕਰੋੜੀ ਠੱਗ ‘ਅਮਨ ਸਕੋਡਾ’ ਬਨਾਰਸ ਵਿਚੋਂ ਗ੍ਰਿਫਤਾਰ
ਉਧਰ ਡੇਰਾ ਸਿਰਸਾ ਵੱਲੋਂ ਪ੍ਰਦੀਪ ਕਲੇਰ ਦੇ ਬਿਆਨ ਨੂੰ ਇੱਕ ਸਾਜਸ਼ ਦਸਿਆ ਜਾ ਰਿਹਾ। ਇਸ ਸਬੰਧ ਵਿਚ ਅੱਜ ਜਾਰੀ ਇੱਕ ਬਿਆਨ ਵਿਚ ਡੇਰੇ ਦੇ ਬੁਲਾਰੇ ਐਡਵੋਕੇਟ ਜਿਤੇਂਦਰ ਖੁਰਾਣਾ ਨੇ ਕਿਹਾ ਕਿ ਮੀਡੀਆ ਵਿਚ ਸਾਹਮਣੇ ਆ ਰਹੇ ਪ੍ਰਦੀਪ ਕਲੇਰ ਨਾਂ ਦੇ ਵਿਅਕਤੀ ਵੱਲੋਂ ਦਿੱਤੇ ਗਏ ਬਿਆਨ ਪੂਰੀ ਤਰ੍ਹਾਂ ਝੂਠੇ ਅਤੇ ਬੇਬੁਨਿਆਦ ਹਨ ਅਤੇ ਅਜਿਹਾ ਕਿਸੇ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ। ਜਦੋਂਕਿ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ, ਡੇਰਾ ਮੁਖੀ, ਹਨੀਪ੍ਰੀਤ ਇੰਸਾ ਜਾਂ ਡੇਰਾ ਪ੍ਰਬੰਧਕਾਂ ਦੇ ਕਿਸੇ ਵੀ ਮੈਂਬਰ ਦੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਿੱਚ ਕੋਈ ਸ਼ਮੂਲੀਅਤ ਨਹੀਂ ਹੈ ਕਿਉਂਕਿ ਡੇਰਾ ਸੱਚਾ ਸੌਦਾ ਅਤੇ ਗੁਰੂ ਜੀ ਵੱਲੋਂ ਸਾਰੇ ਧਰਮਾਂ ਦਾ ਸਦਾ ਹੀ ਸਤਿਕਾਰ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ ਕਿ ਅਜਿਹੇ ਝੂਠੇ ਬਿਆਨ ਪਹਿਲੀ ਵਾਰ ਨਹੀਂ ਦਿੱਤੇ ਗਏ,
ਪੰਜਾਬ ਨੂੰ ਜਲਦ ਹੀ ਮਿਲਣਗੇ 28 ਨਵੇਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ
ਸਗੋ ਇਸ ਤੋਂ ਪਹਿਲਾਂ ਵੀ ਐਸਆਈਟੀ ਵੱਲੋਂ ਮਹਿੰਦਰ ਪਾਲ ਬਿੱਟੂ ਦੇ 164 ਬਿਆਨ ਲਏ ਗਏ ਸਨ, ਜੋ ਸੀਬੀਆਈ ਦੀ ਜਾਂਚ ਵਿੱਚ ਪੂਰੀ ਤਰ੍ਹਾਂ ਝੂਠੇ ਸਾਬਤ ਹੋਏ ਸਨ। ਜਿਸਤੋਂ ਬਾਅਦ ਸੀਬੀਆਈ ਨੇ ਇਸ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਕੇਸ ਨੂੰ ਰੱਦ ਕਰ ਦਿੱਤਾ ਅਤੇ ਕਲੋਜ਼ਰ ਰਿਪੋਰਟ ਮੋਹਾਲੀ ਸੀਬੀਆਈ ਕੋਰਟ ਵਿੱਚ ਦਾਇਰ ਕਰ ਦਿੱਤੀ ਸੀ ਪ੍ਰੰਤੂ ਜਿਵੇਂ ਹੀ ਐਸਆਈਟੀ ਨੂੰ ਸੀਬੀਆਈ ਦੀ ਕਲੋਜ਼ਰ ਰਿਪੋਰਟ ਬਾਰੇ ਪਤਾ ਲੱਗਿਆ ਤਾਂ ਐਸਆਈਟੀ ਨੇ ਸੀਬੀਆਈ ਤੋਂ ਜਾਂਚ ਵਾਪਸ ਲੈ ਲਈ ਜੋ ਵਾਪਸ ਨਹੀਂ ਲਈ ਜਾ ਸਕੀ। ਇਸ ਮੁੱਦੇ ਨੂੰ ਲੈ ਕੇ ਡੇਰਾ ਮੁਖੀ ਵੱਲੋਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਇਨ੍ਹਾਂ ਮਾਮਲਿਆਂ ਦੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਹੈ।
Share the post "Big News: ਬਰਗਾੜੀ ਬੇਅਦਬੀ ਕਾਂਡ: ਡੇਰਾ ਮੁਖੀ ਦੇ ਨਾਲ ਹਨੀਪ੍ਰੀਤ ਦਾ ਨਾਮ ਸਾਹਮਣੇ ਆਇਆ"