8 ਸੁਪਰਡੈਂਟਾਂ ਨੂੰ ਵੀ ਤਰੱਕੀ ਦੇ ਕੇ ਬਣਾਇਆ ਤਹਿਸੀਲਦਾਰ
ਚੰਡੀਗੜ੍ਹ, 16 ਮਾਰਚ: ਪੰਜਾਬ ਸਰਕਾਰ ਨੇ ਚੋਣਾਂ ਦੇ ਐਲਾਨ ਤੋਂ ਐਨ ਪਹਿਲਾਂ ਸੂਬੇ ਦੇ ਮਾਲ ਵਿਭਾਗ ਨਾਲ ਸਬੰਧਤ ਅਧਿਕਾਰੀਆਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਜਿੱਥੇ ਪੰਜ ਤਹਿਸੀਲਦਾਰਾਂ ਨੂੰ ਤਰੱਕੀ ਕੇ ਜ਼ਿਲ੍ਹਾ ਮਾਲ ਅਫ਼ਸਰ ਬਣਾ ਦਿੱਤਾ ਹੈ, ਉਥੇ ਪਿਛਲੇ ਦਿਨੀਂ ਤਰੱਕੀ ਜਾਫ਼ਤਾ 74 ਕਾਨੂੰਗੋਜ਼ ਨੂੰ ਵੀ ਨਾਇਬ ਤਹਿਸੀਲਦਾਰ ਵਜੋਂ ਵੱਖ ਵੱਖ ਸਟੇਸ਼ਨ ਅਲਾਟ ਕੀਤੇ ਹਨ। ਇਸੇ ਤਰ੍ਹਾਂ ਵੱਖ ਵੱਖ ਜ਼ਿਲ੍ਹਿਆਂ ਵਿਚ ਕੰਮ ਕਰਦੇ 8 ਸੁਪਰਡਂੈਟ (ਮਾਲ ਤੇ ਰਿਕਾਰਡ) ਨੂੰ ਵੀ ਤਰੱਕੀ ਕੇ ਤਹਿਸੀਲਦਾਰ ਬਣਾ ਦਿੱਤਾ ਗਿਆ ਹੈ। ਇਸ ਸਬੰਧ ਵਿਚ ਸੂਬੇ ਦੇ ਵਿਤ ਕਮਿਸ਼ਨਰ ਮਾਲ ਸ਼੍ਰੀ ਕੇ.ਏ.ਪੀ ਸਿਨਹਾ ਵੱਲੋਂ 15 ਮਾਰਚ ਨੂੰ ਜਾਰੀ ਹੁਕਮਾਂ ਤਹਿਤ 10 ਜ਼ਿਲ੍ਹਾ ਮਾਲ ਅਫ਼ਸਰਾਂ ਤੇ 26 ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ। ਇਸਤੋਂ ਇਲਾਵਾ 7 ਨਾਇਬ ਤਹਿਸੀਲਦਾਰਾਂ ਨੂੰ ਵੀ ਤਹਿਸੀਲਦਾਰਾਂ ਦੇ ਚਾਰਜ਼ ਦਿੱਤੇ ਗਏ ਹਨ।
ਉੱਘੇ ਕਲਾਕਾਰ ਬਾਲ ਮੁਕੰਦ ਸ਼ਰਮਾ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਨਿਯੁਕਤ
ਪੰਜਾਬ ਸਰਕਾਰ ਵੱਲੋਂ ਜਾਰੀ ਇੰਨ੍ਹਾਂ ਹੁਕਮਾਂ ਦੇ ਪੱਤਰ ਹੇਠਾਂ ਨੱਥੀ ਹਨ।
Share the post "ਚੋਣਾਂ ਤੋਂ ਪਹਿਲਾਂ 10 ਮਾਲ ਅਫ਼ਸਰਾਂ, 26 ਤਹਿਸੀਲਦਾਰਾਂ ਤੇ 74 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ"