ਚੰਡੀਗੜ੍ਹ, 17 ਮਾਰਚ -ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਰਸਤੋਗੀ ਨੇ ਕਿਹਾ ਕਿ ਲੋਕਸਭਾ 2024 ਦੇ ਆਮ ਚੋਣ ਦਾ ਐਲਾਨ ਦੇ ਨਾਲ ਚੋਣ ਜਾਬਤਾ ਲਾਗੂ ਹੋ ਗਿਆ ਹੈ ਤੇ ਹੁਣ ਹਰਿਆਣਾ ਸਰਕਾਰ ਨਵੀਂ ਵਿਕਾਸ ਪਰਿਯੋਜਨਾਵਾਂ ਦੀ ਐਲਾਨ ਨਹੀਂ ਕਰ ਸਕਦੀ। ਜਿਨ੍ਹਾਂ ਪਰਿਯੋਜਨਾਵਾਂ ’ਤੇ ਕਾਰਜ ਚੱਲ ਰਿਹਾ ਹੈ ਉਹ ਜਾਰੀ ਰਹੇਗਾ। ਚੋਣ ਜਾਬਤਾ ਦੇ ਉਲੰਘਣ ਦੇ ਬਾਰੇ ਸ਼ਿਕਾਇਤ ਦਰਜ ਕਰਨ ਦੇ ਲਈ ਚੋਣ ਕਮਿਸ਼ਨ ਨੇ ਸੀ-ਵਿਜਿਲ ਐਪ ਬਣਾਈ ਹੈ, ਜਿਸ ’ਤੇ ਕੋਈ ਵੀ ਨਾਗਰਿਕ ਵੀਡੀਓ ਤੇ ਆਡਿਓ ਬਣਾ ਕੇ ਭੇਜ ਸਕਦਾ ਹੈ, ਜਿਸ ’ਤੇ 100 ਮਿੰਟ ਵਿਚ ਕਾਰਵਾਈ ਕੀਤੀ ਜਾਵੇਗੀ। ਇਹ ਐਪ ਚੋਣ ਕਮਿਸ਼ਨ ਦੀ ਪੈਨੀ ਨਜਰ ਵਜੋ ਕੰਮ ਕਰੇਗੀ। ਅੱਜ ਇੱਥੇ ਇੱਕ ਪ੍ਰੈਸ ਕਾਨਫਰੈਂਸ ਨੂੰ ਸੰਬੋਧਨ ਕਰਦਿਆਂ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਹਰਿਆਣਾ ਚ ਲਗਭਗ 70 ਫੀਸਦੀ ਪੋÇਲੰਗ ਹੋਈ ਸੀ,
ਬਦਮਾਸ਼ਾਂ ਵਲੋਂ ਕੀਤੀ ਫਾਈਰਿੰਗ ‘ਚ ਇਕ ਪੁਲਿਸ ਮੁਲਾਜ਼ਮ ਦੀ ਮੌ+ਤ
ਹੁਣ ਇਸਨੂੰ ਵਧਾਉਣ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਰਾਜ ਵਿਚ 1 ਕਰੋੜ 99 ਲੱਖ 38 ਹਜਾਰ ਵੋਟਰ ਹਨ।, ਜਿੰਨ੍ਹਾਂ ਵਿਚ 85 ਸਾਲ ਤੋਂ ਵੱਧ ਵੋਟਰਾਂ ਦੀ ਗਿਣਤੀ 2 ਲੱਖ 64 ਹਜਾਰ 760 ਹੈ। ਇਸੇ ਤਰ੍ਹਾ ਨਾਲ 100 ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 11 ਹਜਾਰ 28 ਹੈ। 120 ਉਮਰ ਦੇ 41 ਵੋਟਰ ਹਨ। ਅਜਿਹੇ ਵੋਟਰਾਂ ਲਈ ਚੋਣ ਅਧਿਕਾਰੀ ਘਰ ਜਾ ਕੇ ਉਨ੍ਹਾਂ ਤੋਂ ਵਿਕਲਪ ਲਿਆ ਜਾਵੇਗਾ ਕਿ ਉਹ ਚੋਣ ਕੇਂਦਰ ਵਿਚ ਜਾ ਕੇ ਵੋਟ ਕਰਨਾ ਚਾਹੁੰਦੇ ਹਨ ਜਾਂ ਫਿਰ ਘਰ ਤੋਂ। ਸਰਵਿਸ ਵੋਟਰਾਂ ਦੀ ਗਿਣਤੀ 1 ਲੱਖ 8 ਹਜਾਰ 572 ਹੈ। 18 ਤੋਂ 19 ਉਮਰ ਦੇ ਵੋਟਰਾਂ ਦੀ ਗਿਣਤੀ 3 ਲੱਖ 65 ਹਜਾਰ 504 ਹੈ ਅਤੇ 20 ਤੋਂ 29 ਸਾਲ ਵਰਗ ਦੇ ਵੋਟਰਾਂ ਦੀ ਗਿਣਤੀ 39 ਲੱਖ 31 ਹਜਾਰ 717 ਹੈ। 26 ਅਪ੍ਰੈਲ 2024 ਤਕ ਸੂਬੇ ਵਿਚ ਮਹਿਲਾ ਤੇ ਪੁਰਸ਼ ਆਪਣੇ ਵੋਟ ਬਣਵਾ ਸਕਦੇ ਹਨ।
ਲੋਕ ਸਭਾ ਚੋਣਾਂ 2024: ਮੁੱਖ ਚੋਣ ਅਧਿਕਾਰੀ ਵੱਲੋਂ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਨਾਲ ਮੀਟਿੰਗ
ਹੁਣ ਸੂਚੀ ਤੋਂ ਵੋਟ ਕੱਟਣ ਦਾ ਕੰਮ ਨਹੀਂ ਹੋਵੇਗਾ ਸਿਰਫ ਵੋਟ ਜੋੜ ਦਾ ਹੋਵੇਗਾ। ਸ੍ਰੀ ਅਗਰਵਾਲ ਨੇ ਕਿਹਾ ਕਿ ਚੋਣ ਦੇ ਲਈ ਨੌਟੀਫਿਕੇਸ਼ਨ 29 ਅਪ੍ਰੈਲ ਨੂੰ ਜਾਰੀ ਕੀਤੀ ਜਾਵੇਗੀ। 6 ਮਈ ਨੂੰ ਨਾਮਜਦਗੀ ਭਰਨ ਦੀ ਆਖਰੀ ਮਿਤੀ ਹੈ। 7 ਮਈ ਨੂੰ ਨਾਮਜਦਗੀ ਪੱਤਰਾਂ ਦੀ ਸਮੀਖਿਆ ਕੀਤੀ ਜਾਵੇਗੀ। 9 ਮਈ ਤਕ ਉਮੀਦਵਾਰ ਆਪਣੇ ਨਾਮਜਦਗੀ ਵਾਪਸ ਲੈ ਸਕਦੇ ਹਨ। 25 ਮਈ ਨੂੰ ਚੋਣ ਹੋਵੇਗਾ। 4 ਜੂਨ ਨੂੰ ਗਿਣਤੀ ਹੋਵੇਗੀ ਅਤੇ ਚੋਣ ਪ੍ਰਕ੍ਰਿਆ 6 ਜੂਨ ਤੋਂ ਪਹਿਲਾਂ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਕੁੱਲ 19 ਹਜਾਰ 817 ਚੋਣ ਕੇਂਦਰ ਹੋਣਗੇ, ਜਿਨ੍ਹਾਂ ਵਿਚ 6 ਹਜਾਰ 224 ਸ਼ਹਿਰੀ ਅਤੇ 13 ਹਜਾਰ 588 ਗ੍ਰਾਮੀਣ ਚੋਣ ਕੇਂਦਰ ਸ਼ਾਮਿਲਹਨ, ਜਿਨ੍ਹਾਂ ਵਿਚ 2289 ਵੰਲਰਬਲ ਅਤੇ 96 ਕ੍ਰਿਟਿਕਲ ਚੋਣ ਕੇਂਦਰ ਹਨ। ਇਕ ਚੋਣ ਕੇਂਦਰ ’ਤੇ ਔਸਤਨ 1001 ਵੋਟਰ ਆਪਣੇ ਵੋਟ ਪਾ ਸਕਣਗੇ।
ਸਿੱਧੂ ਮੂਸੇਵਾਲਾ ਦੇ ਛੋਟੇ ਵੀਰ ਨੇ ਲਿਆ ਜਨਮ, ਘਰ ਚ ਗੂੰਜੀ ਕਿਲਕਾਰੀਆਂ
ਸਾਰੇ ਚੋਣ ਕੇਂਦਰਾਂ ’ਤੇ ਯਕੀਨੀ ਜਨਸਹੂਲਤਾਂ ਉਪਲਬਧ ਕਰਵਾਈਆਂ ਜਾਂਣਗੀਆਂ। ਸ੍ਰੀ ਅਗਰਵਾਲ ਨੇ ਕਿਹਾ ਕਿ ਲੋਕਸਭਾ ਚੋਣ ਵਿਚ ਚੋਣ ਲੜ ਰਹੇ ਉਮੀਦਵਾਰ ਦਾ ਚੋਣ ਖਰਚ ਸੀਮਾ 95 ਲੱਖ ਰੁਪਏ ਹੋਵੇਗੀ ਅਤੇ ਜਿਸ ਦਿਨ ਨਾਮਜਦਗੀ ਪੱਤਰ ਦਾਖਲ ਕਰੇਗਾ ਉਸੀ ਦਿਨ ਤੋਂ ਰਕਮ ਦੇ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ।ਚੋਣ ਨੁੰ ਲੈ ਕੇ ਸੂਬੇ ਵਿਚ ਕੇਂਦਰੀ ਆਰਮਡ ਫੋਰਸਾਂ ਦੀ 15 ਕੰਪਨੀਆਂ ਆ ਚੁੱਕੀਆਂ ਹਨ। ਗ੍ਰਹਿ ਮੰਤਰਾਲੇ ਤੋਂ 200 ਕੰਪਨੀਆਂ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ, ਹਰਿਆਣਾ ਪੁਲਿਸ ਤੇ ਗ੍ਰਹਿ ਹੋਮ ਗਾਰਡ ਕਰਮਚਾਰੀਆਂ ਨੁੰ ਵੀ ਚੋਣ ਵਿਚ ਸੁਰੱਖਿਆ ਵਿਚ ਲਗਾਇਆ ਜਾਵੇਗਾ।ਇਸ ਮੌਕੇ ’ਤੇ ਵਧੀਕ ਚੋਣ ਅਧਿਕਾਰੀ ਹੇਮਾ ਸ਼ਰਮਾ, ਸੰਯੁਕਤ ਚੋਣ ਅਧਿਕਾਰੀ ਅਪੂਰਵ ਤੇ ਰਾਜਕੁਮਾਰ ਸਮੇਤ ਵਿਭਾਗ ਦੇ ਹੋੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
Share the post "ਲੋਕ ਸਭਾ ਚੋਣਾਂ 24: ਹਰਿਆਣਾ ’ਚ 1 ਕਰੋੜ 99 ਲੱਖ ਵੋਟਰ ਕਰ ਸਕਣਗੇ ਆਪਣੀ ਵੋਟ ਦਾ ਇਸਤੇਮਾਲ: ਮੁੱਖ ਚੋਣ ਅਧਿਕਾਰੀ"