WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਾਹਿਤ ਤੇ ਸੱਭਿਆਚਾਰ

ਸ੍ਰੀ ਮਾਨਖੇੜਾ ਦੀ ਜਿੱਤ ਦੀ ਖੁਸ਼ੀ ’ਚ ਚਾਹ ਮਿਲਣੀ ਦਾ ਸਮਾਗਮ ਆਯੋਜਿਤ

ਬਠਿੰਡਾ, 17 ਮਾਰਚ: ਕੌਮਾਂਤਰੀ ਪੱਧਰ ਦੀ ਸਾਹਿਤਕਾਰਾਂ ਦੀ ਸੰਸਥਾ ‘ਪੰਜਾਬੀ ਸਾਹਿਤ ਅਕਾਦਮੀ’ ਦੀ ਬੀਤੇ ਦਿਨੀਂ ਹੋਈ ਚੋਣ ’ਚ ਉੱਘੇ ਨਾਵਲਕਾਰ ਤੇ ਕਹਾਣੀਕਾਰ ਸ੍ਰੀ ਜਸਪਾਲ ਮਾਨਖੇੜਾ ਦੀ ਮੀਤ ਪ੍ਰਧਾਨ ਵਜੋਂ ਹੋਈ ਜਿੱਤ ਦੀ ਖੁਸ਼ੀ ਵਿੱਚ ਸਥਾਨਕ ਟੀਚਰਜ ਹੋਮ ਵਿਖੇ ਇੱਕ ‘ਚਾਹ ਮਿਲਣੀ’ ਦਾ ਸਮਾਗਮ ਆਯੋਜਿਤ ਕੀਤਾ ਗਿਆ। ਇਸਤੋਂ ਮੌਕੇ ਕੀਤੇ ਸੰਖੇਪ ਜਿਹੇ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਕਹਾਣੀਕਾਰ ਸ੍ਰੀ ਅਤਰਜੀਤ, ਪ੍ਰਿੰਸੀਪਲ ਡਾ: ਰਵਿੰਦਰ ਸਿੰਘ ਮਾਨ, ਟੀਚਰਜ ਹੋਮ ਟਰਸਟ ਦੇ ਸਕੱਤਰ ਸ੍ਰੀ ਲਛਮਣ ਮਲੂਕਾ ਤੇ ਸ੍ਰੀ ਜਸਪਾਲ ਮਾਨਖੇੜਾ ਸ਼ਾਮਲ ਸਨ। ਸੁਰੂਆਤ ਵਿੱਚ ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਮੀਤ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ ਭੁੱਲਰ ਨੇ ਸਭਨਾ ਨੂੰ ਜੀ ਆਇਆਂ ਕਹਿੰਦਿਆਂ ਸ੍ਰੀ ਮਾਨਖੇੜਾ ਨੂੰ ਵਧਾਈ ਦਿੱਤੀ ਅਤੇ ਸਾਹਿਤਕ ਕੰਮਾਂ ਵਿੱਚ ਸਾਥ ਦੇਣ ਦਾ ਭਰੋਸਾ ਦਿੱਤਾ।

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਦਿੱਤੀ ਵਧਾਈ

ਇਸ ਉਪਰੰਤ ਸੰਬੋਧਨ ਕਰਦਿਆਂ ਕਹਾਣੀਕਾਰ ਸ੍ਰੀ ਅਤਰਜੀਤ ਨੇ ਕਿਹਾ ਕਿ ਸਾਹਿਤਕਾਰ ਵੱਲੋਂ ਕਲਮ ਨੂੰ ਕਿਰਤ ਨਾਲ ਜੋੜ ਕੇ ਰਚਨਾ ਕਰਨੀ ਚਾਹੀਦੀ ਹੈ, ਜੋ ਲੋਕ ਹਿਤ ਵਿੱਚ ਹੁੰਦੀ ਹੈ। ਸ੍ਰੀ ਮਾਨਖੇੜਾ ਦੀ ਸਾਹਿਤ ਰਚਨਾ ਇਸ ਪੈਮਾਨੇ ਤੇ ਖ਼ਰੀ ਉੱਤਰਦੀ ਹੈ। ਤਰਕਸ਼ੀਲ ਆਗੂ ਸ੍ਰੀ ਰਾਜਪਾਲ ਨੇ ਕਿਹਾ ਕਿ ਪੁਸਤਕ ਸੱਭਿਆਚਾਰ ਤੇ ਸਾਹਿਤਕ ਪ੍ਰਚਾਰ ਲਈ ਸਾਹਿਤਕ ਸੰਸਥਾਵਾਂ ਦਾ ਹੋਰ ਪਸਾਰ ਹੋਣਾ ਚਾਹੀਦਾ ਹੈ। ਡਾ: ਰਵਿੰਦਰ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਸੁਝਾਅ ਦਿੱਤਾ ਕਿ ਸਾਹਿਤਕ ਅਕਾਦਮੀ ਦੇ ਪਲੇਟਫਾਰਮ ਰਾਹੀਂ ਸਕੂਲਾਂ ’ਚ ਪੰਜਾਬੀ ਸਿਲੇਬਸ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਯਤਨ ਕੀਤੇ ਜਾਣ। ਸ੍ਰੀ ਲਛਮਣ ਸਿੰਘ ਮਲੂਕਾ ਨੇ ਕਿਹਾ ਕਿ ਸਾਹਿਤਕ ਸਮਾਜਿਕ ਸਮਾਗਮਾਂ ਵਿੱਚ ਵੀ ਰਾਜਸੀ ਦਖ਼ਲ ਵਧਦਾ ਜਾਂਦਾ ਹੈ, ਪਰ ਸਾਹਿਤਕ ਸੰਸਥਾਵਾਂ ਨੂੰ ਸਿਆਸਤ ਤੋਂ ਪਾਸਾ ਕਰਕੇ ਕੰਮ ਕਰਨਾ ਚਾਹੀਦਾ ਹੈ ਅਤੇ ਅਕਾਦਮੀ ਦੇ ਸਮਾਗਮ ਸਿਰਫ਼ ਲੁਧਿਆਣਾ ਦੀ ਬਜਾਏ ਹੋਰ ਸ਼ਹਿਰਾਂ ਵਿੱਚ ਵੀ ਕਰਨੇ ਚਾਹੀਦੇ ਹਨ।

ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੱਖੇ ਪੰਥਕ ਇਕੱਠ ਨੂੰ ਰੋਕਣ ਲਈ ਵੱਡੀ ਪੱਧਰ ’ਤੇ ਫ਼ੜੋ-ਫ਼ੜਾਈ

ਸ੍ਰੀ ਮਾਨਖੇੜਾ ਨੇ ਸੰਬੋਧਿਤ ਹੁੰਦਿਆਂ ਕਿਹਾ ਕਿ ਸਾਹਿਤਕਾਰਾਂ ਵੱਲੋਂ ਉਹਨਾਂ ਨੂੰ ਵੱਡੀ ਜੁਮੇਵਾਰੀ ਸੌਂਪੀ ਗਈ ਹੈ ਜਿਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇੱਥੇ ਮਿਲੇ ਸੁਝਾਂਵਾਂ ਨੂੰ ਉਹ ਅਕਾਦਮੀ ਦੀ ਮੀਟਿੰਗ ਵਿੱਚ ਜੋਰ ਨਾਲ ਉਠਾਉਣਗੇ। ਜਲਦੀ ਹੀ ਹੋਰਨਾ ਸ਼ਹਿਰਾਂ ਵਿੱਚ ਪ੍ਰੋਗਰਾਮ ਕਰਨ ਦਾ ਸਿਲਸਿਲਾ ਸੁਰੂ ਕੀਤਾ ਜਾਵੇਗਾ। ਸਮਾਗਮ ਨੂੰ ਸਰਵ ਸ੍ਰੀ ਰਣਬੀਰ ਰਾਣਾ, ਦਮਜੀਤ ਦਰਸਨ, ਅਮਰਜੀਤ ਸਿੰਘ ਸਿੱਧੂ, ਸੁਖਪਾਲ ਕੌਰ ਸਰਾਂ, ਜਸਵੀਰ ਸਿੰਘ, ਸੁਖਦਰਸ਼ਨ ਗਰਗ ਤੇ ਹਰਬੰਸ ਸਿੰਘ ਬਰਾੜ ਨੇ ਵੀ ਸੰਬੋਧਨ ਕੀਤਾ ਤੇ ਸ੍ਰੀ ਮਾਨਖੇੜਾ ਨੂੰ ਵਧਾਈ ਦਿੱਤੀ। ਆਖ਼ਰ ਵਿੱਚ ਸਭਾ ਦੇ ਵਿੱਤ ਸਕੱਤਰ ਸ੍ਰੀ ਜਰਨੈਲ ਭਾਈਰੂਪਾ ਨੇ ਸਭਨਾ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਜਨਰਲ ਸਕੱਤਰ ਸ੍ਰੀ ਰਣਜੀਤ ਗੌਰਵ ਨੇ ਨਿਭਾਈ। ਅੰਤ ਵਿੱਚ ਚਾਹ ਪਾਣੀ ਦਾ ਆਨੰਦ ਮਾਣਿਆ ਗਿਆ।

 

Related posts

ਕੌਮਾਂ ਨੂੰ ਜਿਊਂਦਾ ਰੱਖਣ ਲਈ ਵਿਰਾਸਤ ਨੂੰ ਸੰਭਾਲਣਾ ਜ਼ਰੂਰੀ : ਜਗਰੂਪ ਸਿੰਘ ਗਿੱਲ

punjabusernewssite

17ਵਾਂ ਵਿਰਾਸਤੀ ਮੇਲਾ” ਸ਼ੁਰੂ, ਸ਼ਹਿਰ ਵਿਚ ਧੂਮ-ਧੜੱਕੇ ਨਾਲ ਕੱਢਿਆ ਵਿਰਾਸਤੀ ਕਾਫ਼ਲਾ

punjabusernewssite

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਨਾਇਆ “ਰਾਸ਼ਟਰੀ ਯੁਵਾ ਦਿਵਸ”ਅਤੇ “ਲੋਹੜੀ”ਦਾ ਤਿਉਹਾਰ

punjabusernewssite