Punjabi Khabarsaar
ਬਠਿੰਡਾ

ਲੋਕ ਸਭਾ ਚੋਣਾਂ ਲੜ ਰਹੇ ਆਪ ਦੇ ਸਾਰੇ ਪੰਜ ਮੰਤਰੀ ਆਪਣੇ ਅਹੁਦਿਆਂ ਤੋਂ ਤੁਰੰਤ ਅਸਤੀਫੇ ਦੇਣ: ਸੁਖਬੀਰ ਸਿੰਘ ਬਾਦਲ

ਪੰਜਾਬ ਬਚਾਓ ਯਾਤਰਾ ਦਾ ਭੁੱਚੋ ਤੇ ਬਠਿੰਡਾ ਸ਼ਹਿਰੀ ਹਲਕਿਆਂ ਵਿਚ ਹੋਇਆ ਭਰਵਾਂ ਸਵਾਗਤ
ਬਠਿੰਡਾ, 18 ਮਾਰਚ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਆਉਂਦੀਆਂ ਲੋਕ ਸਭਾ ਚੋਣਾਂ ਲੜ ਰਹੇ ਆਮ ਆਦਮੀ ਪਾਰਟੀ ਸਰਕਾਰ ਦੇ ਪੰਜ ਮੰਤਰੀ ਜਨਤਕ ਹਿੱਤ ਵਿਚ ਤੁਰੰਤ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ। ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਦਾ ਪੰਜਾਬ ਬਚਾਓ ਯਾਤਰਾ ਤਹਿਤ ਭੁੱਚੋ ਮੰਡੀ ਤੇ ਬਠਿੰਡਾ ਸ਼ਹਿਰੀ ਹਲਕੇ ਵਿਚ ਪੁੱਜੇ ਸਨ, ਨੇ ਕਿਹਾ ਕਿ ਸੂਬਾ ਢਾਈ ਮਹੀਨਿਆਂ ਤੱਕ ਮੰਤਰੀਆਂ ਦੇ ਆਪਣੇ ਦਫਤਰਾਂ ਵਿਚੋਂ ਗੈਰ ਹਾਜ਼ਰ ਰਹਿਣ ਕਾਰਨ ਪ੍ਰਸ਼ਾਸਕੀ ਅੱਧਰੰਗ ਨਹੀਂ ਸਹਿ ਸਕਦਾ। ਉਹਨਾਂ ਕਿਹਾ ਕਿ ਚੋਣਾਂ ਲੜਨ ਵਾਲੇ ਸਾਰੇ ਮੰਤਰੀਆਂ ਕੋਲ ਪ੍ਰਮੁੱਖ ਵਿਭਾਗ ਹਨ।

ਹਰਿਆਣਾ ’ਚ 85 ਸਾਲ ਤੋਂ ਵੱਧ ਅਤੇ ਦਿਵਿਆਂਗ ਵੋਟਰਾਂ ਲਈ ਚੋਣ ਕੇਂਦਰਾਂ ‘ਤੇ ਹੋਵੇਗਾ ਵਿਸੇਸ ਪ੍ਰਬੰਧ

ਆਪ ਵੱਲੋਂ ਪੰਜ ਮੰਤਰੀਆਂ ਨੂੰ ਚੋਣ ਮੈਦਾਨ ਵਿਚ ਉਤਾਰਣ ਬਾਰੇ ਗੱਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੁਣ ਇਹ ਵੋਟਾਂ ਹਾਸਲ ਕਰਨ ਦੇ ਮਾਰੇ ਮੰਤਰੀਆਂ ਨੂੰ ਚੋਣ ਮੈਦਾਨ ਵਿਚ ਉਤਾਰਣ ਲਈ ਮਜਬੂਰ ਹੋ ਗਈ ਹੈ। ਸ: ਬਾਦਲ ਨੇ ਪੰਜਾਬੀਆਂ ਨੂੰ ਆਖਿਆ ਕਿ ਉਹ ਅਜਿਹੀਆਂ ਕੋਝੀਆਂ ਤਰਕੀਬਾਂ ਦੇ ਝਾਂਸੇ ਵਿਚ ਨਾ ਆਉਣ। ਉਹਨਾਂ ਕਿਹਾ ਕਿ ਲੋਕਾਂ ਨੂੰ ਇਹਨਾਂ ਮੰਤਰੀਆਂ ਕੋਲੋਂ ਸਵਾਲ ਪੁੱਛਣਾ ਚਾਹੀਦਾ ਹੈ ਕਿ ਉਹਨਾਂ ਨੇ ਬੀਤੇ ਦੋ ਸਾਲਾਂ ਵਿਚ ਲੋਕਾਂ ਦੀ ਭਲਾਈ ਵਾਸਤੇ ਕੀ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਸਾਰੇ ਮੰਤਰੀ ਆਪਣੇ ਫਰਜ਼ ਨਿਭਾਉਣ ਵਿਚ ਫੇਲ੍ਹ ਰਹੇ ਹਨ ਤੇ ਉਹਨਾਂ ਨੇ ਦੱਸਿਆ ਕਿ ਕਿਵੇਂ ਖੇਤੀਬਾੜੀ ਮੰਤਰੀ ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ ਦੇਣ ਵਿਚ ਨਾਕਾਮ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਸੂਬੇ ਵਿਚ 13 ਦੀਆਂ 13 ਸੀਟਾਂ ਜਿੱਤਣ ਦੇ ਰਾਹ ’ਤੇ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਕਾਂਗਰਸ ਤੇ ਆਪ ਨੇ ਪਿਛਲੇ ਸੱਤ ਸਾਲਾਂ ਦੌਰਾਨ ਪੰਜਾਬ ਅਤੇ ਇਸਦੇ ਅਰਥਚਾਰੇ ਨੂੰ ਤਬਾਹ ਕੀਤਾ ਹੈ।

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਯੂਥ ਡਾਇਲਾਗ ਇਵੈਂਟ ਦਾ ਆਯੋਜਨ

ਸ: ਬਾਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਤੁਹਾਡੀਆਂ ਮੁਸ਼ਕਿਲਾਂ ਤੁਹਾਡੇ ਦਰਾਂ ’ਤੇ ਹੱਲ ਕਰਨ ਵਾਸਤੇ ਸੰਗਤ ਦਰਸ਼ਨ ਪ੍ਰੋਗਰਾਮ ਸ਼ੁਰੂ ਕੀਤੇ ਸਨ। ਉਹਨਾਂ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਇਲਾਕੇ ਦੀ ਵੱਡੀ ਸੇਵਾ ਕੀਤੀ ਹੈ ਤੇ ਇਥੇ ਏਮਜ਼ ਬਠਿੰਡਾ ਲਿਆਉਣ ਤੋਂ ਇਲਾਵਾ ਕੇਂਦਰੀ ਯੂਨੀਵਰਸਿਟੀਵੀ ਲਿਆਂਦੀ ਹੈ। ਉਹਨਾਂ ਕਿਹਾ ਕਿ ਤੁਸੀਂ ਵੇਖਿਆ ਹੈ ਕਿ ਕਿਵੇਂ ਬਠਿੰਡਾ ਅਤੇ ਸਮੁੱਚੇ ਪਾਰਲੀਮਾਨੀ ਹਲਕੇ ਨੂੰ ਅਕਾਲੀ ਦਲ ਦੀ ਸਰਕਾਰ ਵੇਲੇ ਆਧੁਨਿਕ ਹਲਕੇ ਵਿਚ ਬਦਲਿਆ ਗਿਆ ਤੇ ਹੁਣ ਇਥੇ ਵਿਸ਼ਵ ਪੱਧਰੀ ਸੜਕਾਂ, ਪੁੱਲ ਅਤੇ ਹੋਰ ਬੁਨਿਆਦੀ ਢਾਂਚੇ ਉਸਰੇ ਹੋਏ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਪਿਛਲੇ ਸੱਤ ਸਾਲਾਂ ਵਿਚ ਸਾਰੇ ਵਿਕਾਸ ਕਾਰਜ ਠੱਪ ਹੋ ਗਏ ਹਨ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਭੁੱਚੋ ਮੰਡੀ ਹਲਕੇ ਵਿਚ ਇੰਚਾਰਜ ਮਾਨ ਸਿੰਘ ਗੁਰੂ, ਬਠਿੰਡਾ ਸ਼ਹਿਰੀ ਹਲਕੇ ਵਿਚ ਇੰਚਾਰਜ ਬਬਲੀ ਢਿੱਲੋਂ, ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ, ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ, ਜ਼ਿਲ੍ਹਾ ਯੂਥ ਪ੍ਰਧਾਨ ਕਮਲਦੀਪ ਸਿੰਘ ਪਾਰਟੀ ਜਨਰਲ ਸਕੱਤਰ ਮੋਹਿਤ ਗੁਪਤਾ , ਹਸਰਤ ਮਿੱਡੂਖੇੜਾ, ਚਮਕੌਰ ਸਿੰਘ ਮਾਨ, ਨਿਰਮਲ ਸਿੰਘ ਸੰਧੂ ਆਦਿ ਵੀ ਮੌਜੂਦ ਸਨ।

 

Related posts

‘ਪੰਜਾਬ ਸਰਕਾਰ ਤੁਹਾਡੇ ਦੁਆਰ’ ਤਹਿਤ ਗੁਰੂਸਰ ਮਹਿਰਾਜ ਵਿਖੇ ਕੈਂਪ ਆਯੋਜਿਤ

punjabusernewssite

ਸਾਈਕਲਿੰਗ ਸਰੀਰ ਨੂੰ ਤੰਦਰੁਸਤ, ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਤੇ ਟਰੈਫ਼ਿਕ ਤੋਂ ਦਿਵਾਉਂਦੀ ਹੈ ਨਿਯਾਤ : ਡਿਪਟੀ ਕਮਿਸ਼ਨਰ

punjabusernewssite

ਬਠਿੰਡਾ ‘ਚ ਮਹਿੰਗਾਈ ਵਿਰੁੱਧ ਲਗਾਇਆ ਕਾਂਗਰਸੀਆਂ ਨੇ ਧਰਨਾ

punjabusernewssite