Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਬਠਿੰਡਾ

ਸਕਿਊਰਟੀ ਵਾਪਸੀ ’ਚ ਦੇਰੀ ਲਈ ਬੀਐਸਐਨਐਲ ਨੂੰ 3000/- ਰੁਪਏ ਹਰਜਾਨਾ

11 Views

ਬਠਿੰਡਾ, 18 ਮਾਰਚ : ਜਿਲ੍ਹਾ ਖਪਤਕਾਰ ਕਮਿਸ਼ਨ ਨੇ ਉਪਭੋਗਤਾ ਵੱਲੋਂ ਜਮਾ ਕਰਵਾਈ ਗਈ ਸਕਿਊਰਟੀ ਨੂੰ ਵਾਪਿਸ ਕਰਨ ਵਿੱਚ ਹੋਈ ਦੇਰੀ ਦੇ ਲਈ ਭਾਰਤ ਸੰਚਾਰ ਨਿਗਮ ਨੂੰ 3000/- ਰੁਪਏ ਹਰਜਾਨਾ ਅਤੇ ਮੁਕੱਦਮੇਬਾਜੀ ਖਰਚ ਦੇਣ ਦਾ ਹੁਕਮ ਦੇਣ ਦਾ ਕੀਤਾ ਹੁਕਮ ਦਿੱਤਾ ਹੈ। ਵਿਜੈ ਕੁਮਾਰ ਪੁੱਤਰ ਰਾਮ ਪ੍ਰਤਾਪ ਵਾਸੀ ਗੋਨਿਆਣਾ ਮੰਡੀ ਜਿਲ੍ਹਾ ਬਠਿੰਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾ ਵੱਲੋਂ ਭਾਰਤ ਸੰਚਾਰ ਨਿਗਮ ਲਿਮਟਡ ਤੋਂ ਇੱਕ ਲੈਡਲਾਈਨ ਟੈਲੀਫੋਨ ਕੁਨੈਕਸ਼ਨ ਲੈਣ ਸਮੇਂ 2,000/- ਰੁਪਏ ਸਕਿਊਰਟੀ ਦੇ ਰੂਪ ਵਿੱਚ ਜਮਾ ਕਰਵਾਏ ਗਏ ਸਨ, ਜੋ ਕਿ ਨਿਯਮਾ ਮੁਤਾਬਿਕ ਵਾਪਸੀਯੋਗ ਸਨ ਅਤੇ ਉਹਨਾ ਵੱਲੋਂ ਮਿਤੀ 07 ਜੂਨ, 2021 ਨੂੰ ਭਾਰਤ ਸੰਚਾਰ ਨਿਗਮ ਵੱਲੋਂ ਜਾਰੀ ਕੀਤੇ ਗਏ ਕੁਨੈਕਸ਼ਨ ਨੂੰ ਕੱਟਣ ਅਤੇ ਸਕਿਊਰਟੀ ਵਾਪਿਸ ਕਰਨ ਲਈ ਲਿਖਤੀ ਰੂਪ ਵਿੱਚ ਬੇਨਤੀ ਕੀਤੀ ਗਈ ਸੀ, ਪਰ ਲਿਮਟਡ ਵੱਲੋਂ ਸਕਿਊਰਟੀ ਵਾਪਿਸ ਮੰਗਣ ਦੇ ਜਾਇਜ ਕਲੇਮ ਨੂੰ ਉਪਭੋਗਤਾ ਵੱਲੋਂ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਲੱਗਭੱਗ 5 ਮਹੀਨਿਆਂ ਤੱਕ ਠੰਢੇ ਬਸਤੇ ਵਿੱਚ ਪਾਈ ਰੱਖਿਆ, ਜਦੋਂ ਕਿ ਨਿਯਮਾ ਮੁਤਾਬਿਕ ਟੈਲੀਫੋਨ ਕੁਨੈਕਸ਼ਨ ਕੱਟੇ ਜਾਣ ਦੇ ਬਾਅਦ 2,000/- ਰੁਪਏ 60 ਦਿਨਾਂ ਦੇ ਅੰਦਰ-ਅੰਦਰ ਵਾਪਿਸ ਕਰਨੇ ਜਰੂਰੀ ਸਨ।

ਡਾ.ਸੁਰਜੀਤ ਪਾਤਰ ਵੱਲ੍ਹੋਂ ਡਾ.ਸੰਦੀਪ ਘੰਡ ਦਾ ਸਫ਼ਰਨਾਮਾ ‘ਸੁਪਨਿਆਂ ਦੀ ਧਰਤੀ ਕਨੇਡਾ’ ਰਿਲੀਜ਼

ਵਿਜੈ ਕੁਮਾਰ ਵਾਸੀ ਗੋਨਿਆਣਾ ਮੰਡੀ ਵੱਲੋਂ ਆਪਣੇ ਵਕੀਲ ਰਾਮ ਮਨੋਹਰ ਰਾਹੀ ਜਿਲ੍ਹਾ ਖਪਤਕਾਰ ਕਮਿਸ਼ਨ ਬਠਿੰਡਾ ਵਿਖੇ ਕੇਸ ਦਾਇਰ ਕੀਤਾ ਗਿਆ, ਜਿਸ ਤੋਂ ਬਾਅਦ ਭਾਰਤ ਸੰਚਾਰ ਨਿਗਮ ਲਿਮਿਟਡ ਵੱਲੋਂ ਵਿਜੈ ਕੁਮਾਰ ਨੂੰ ਸਿਰਫ 1223/- ਰੁਪਏ ਵਾਪਿਸ ਕੀਤੇ ਗਏ ਸਨ, ਜਦੋਂ ਕਿ ਵਿਜੈ ਕੁਮਾਰ ਵੱਲੋਂ 63/- ਰੁਪਏ ਪਹਿਲਾ ਹੀ ਬਿੱਲ ਦੀ ਅਦਾਇਗੀ ਕਰਨ ਸਮੇਂ ਵੱਧ ਜਮਾ ਕਰਵਾਏ ਗਏ ਸਨ। ਵਕੀਲ ਰਾਮ ਮਨੋਹਰ ਦੀਆਂ ਦਲੀਲਾ ਨਾਲ ਸਹਿਮਤ ਹੁੰਦੇ ਹੋਏ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਦੇ ਪ੍ਰਧਾਨ ਪ੍ਰੀਤੀ ਮਲਹੋਤਰਾ ਅਤੇ ਮੈਂਬਰ ਸ਼ਾਰਦਾ ਅੱਤਰੀ ਨੇ ਉਕਤ ਸ਼ਿਕਾਇਤ ਦਾ ਨਿਪਟਾਰਾ ਕਰਦੇ ਹੋਏ ਭਾਰਤ ਸੰਚਾਰ ਨਿਗਮ ਲਿਮਿਟਡ ਨੂੰ ਹੁਕਮ ਦਿੱਤਾ ਹੈ ਕਿ ਉਹ ਵਿਜੈ ਕੁਮਾਰ ਨੂੰ ਬਾਕੀ ਬਚਦੇ 840/- ਰੁਪਏ ਅਤੇ 2000/- ਰੁਪਏ ਉੱਪਰ 10% ਸਲਾਨਾ ਵਿਆਜ ਦੀ ਅਦਾਇਗੀ ਖਪਤਕਾਰ ਨੂੰ ਕਰਨ। ਇਸ ਤੋਂ ਇਲਾਵਾ ਭਾਰਤ ਸੰਚਾਰ ਨਿਗਮ ਲਿਮਿਟਡ ਨੂੰ ਹੁਕਮ ਦਿੱਤਾ ਹੈ ਕਿ ਉਹ ਖਪਤਕਾਰ ਨੂੰ ਹੋਈ ਮਾਨਸਿਕ ਪਰੇਸ਼ਾਨੀ ਆਦਿ ਦੇ ਲਈ ਹਰਜਾਨਾ ਅਤੇ ਮੁਕੱਦਮੇਬਾਜੀ ਦੇ ਖਰਚ ਦੇ ਤੌਰ ਤੇ 3,000/- ਰੁਪਏ 45 ਦਿਨਾ ਦੇ ਅੰਦਰ-ਅੰਦਰ ਅਦਾ ਕਰਨ।

 

Related posts

ਵੋਟਰਾਂ ਨੂੰ ਮਸਕਟ ਸੇਰਾ ਕਰੇਗਾ ਜਾਗਰੂਕ : ਡਿਪਟੀ ਕਮਿਸਨਰ

punjabusernewssite

ਪੰਜਾਬ ਯੂ ਟੀ ਮੁਲਾਜਮ ਅਤੇ ਪੈਨਸਨਰਜ ਸਾਂਝਾ ਫਰੰਟ ਵੱਲੋਂ ਡਿਪਟੀ ਕਮਿਸਨਰ ਦਫਤਰ ਅੱਗੇ ਰੋਸ ਪ੍ਰਦਰਸਨ

punjabusernewssite

ਲੋਕ ਸਭਾ ਚੋਣਾਂ-2024 ਦੌਰਾਨ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਡੀਸੀ ਨੇ ਵੰਡੇ ਪ੍ਰਸ਼ੰਸਾ ਪੱਤਰ

punjabusernewssite