WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਰਾਜਾ ਵੜਿੰਗ ਨੇ ਲੋਕ ਸਭਾ ਚੋਣਾਂ ਦੇ ਚੱਲਦਿਆਂ ਬਠਿੰਡਾ ’ਚ ਸਰਗਰਮੀਆਂ ਕੀਤੀਆਂ ਤੇਜ਼

ਬਠਿੰਡਾ ਸ਼ਹਿਰ ਚ ਇੱਕ ਦਰਜਨ ਦੇ ਕਰੀਬ ਵਰਕਰਾਂ ਨਾਲ ਮੀਟਿੰਗਾਂ
ਬਠਿੰਡਾ,18 ਮਾਰਚ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਇੱਥੋਂ ਪਿਛਲੀਆਂ ਲੋਕ ਸਭਾ ਚੋਣਾਂ ਲੜ ਚੁੱਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਮੁੜ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸਤੋਂ ਇਲਾਵਾ ਉਨ੍ਹਾਂ ਦੀ ਪਤਨੀ ਬੀਬੀ ਅੰਮ੍ਰਿਤਾ ਵੜਿੰਗ ਵੀ ਲੋਕ ਸਭਾ ਖੇਤਰ ਵਿਚ ਸਰਗਰਮ ਹਨ। ਰਾਜਾ ਵੜਿੰਗ ਅੱਜ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਵਿੱਚ ਪਹੁੰਚੇ ਅਤੇ ਇੱਕ ਦਰਜਨ ਦੇ ਕਰੀਬ ਵਰਕਰਾਂ ਅਹੁਦੇਦਾਰਾਂ ਅਤੇ ਕੌਂਸਲਰਾਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ। ਇਸ ਮੌਕੇ ਵਿਸੇਸ ਤੌਰ ’ਤੇ ਫਤਿਹ ਸਿੰਘ ਬਾਦਲ ਵੀ ਮੌਜੂਦ ਰਹੇ। ਇਸ ਮੌਕੇ ਸ਼ਹਿਰ ਵਾਸੀਆਂ ਦਾ ਪ੍ਰਭਾਵਸ਼ਾਲੀ ਇਕੱਠ ਦੇਖਣ ਨੂੰ ਮਿਲਿਆ ਤੇ ਵੱਡੀ ਗਿਣਤੀ ਵਿੱਚ ਵਪਾਰੀ ਵੀ ਰਾਜਾ ਵੜਿੰਗ ਨੂੰ ਮਿਲਣ ਲਈ ਪਹੁੰਚੇ ਹੋਏ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹ ਦੱਸਣ ਕਿ ਪੰਜਾਬ ਕਿਸ ਤੋਂ ਬਚਾਉਣਾ ਹੈ ਅਤੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਇਹ ਵੀ ਦੱਸਣ ਕਿ ਲੋਕ ਸਭਾ ਚੋਣਾਂ ਲਈ ਭਾਜਪਾ ਨਾਲ ਗਠਬੰਧਨ ਕਰਨਾ ਹੈ ਜਾਂ ਨਹੀਂ ਕਿਉਂਕਿ ਪਹਿਲਾਂ ਵੀ ਕਦੇ ਬਿੱਲਾਂ ਦਾ ਹਮਾਇਤ ਕੀਤੀ ਬਾਅਦ ਵਿੱਚ ਕਿਸਾਨਾਂ ਦੇ ਵਿਰੋਧ ਕਰਕੇ ਕੁਰਸੀ ਵੀ ਛੱਡੀ ਫਿਰ ਹੁਣ ਕਿਹੜੇ ਮੂੰਹ ਨਾਲ ਭਾਜਪਾ ਨਾਲ ਗਠਬੰਧਨ ਕਰਨਗੇ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਤੇ ਕੇਂਦਰੀ ਗ੍ਰਿਹਿ ਮੰਤਰੀ ਦਾ ਵੱਡਾ ਬਿਆਨ ਆਇਆ ਹੈ ਫਿਰ ਕਿਸਾਨੀ ਮਸਲਿਆਂ ਤੇ ਵੀ ਕੇਂਦਰ ਦਾ ਕੋਈ ਪੱਖ ਸਾਹਮਣੇ ਨਹੀਂ ਆਇਆ

ਸਕਿਊਰਟੀ ਵਾਪਸੀ ’ਚ ਦੇਰੀ ਲਈ ਬੀਐਸਐਨਐਲ ਨੂੰ 3000/- ਰੁਪਏ ਹਰਜਾਨਾ

ਇਸ ਕਰਕੇ ਦੋਗਲੀ ਸਿਆਸਤ ਅਕਾਲੀ ਦਲ ਨਾ ਕਰੇ। ਲੋਕ ਸਭਾ ਹਲਕਾ ਬਠਿੰਡਾ ਤੋਂ ਕੌਣ ਉਮੀਦਵਾਰ ਹੋਵੇਗਾ ਦੇ ਪੁੱਛੇ ਸਵਾਲ ਦੇ ਜਵਾਬ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਵਿਰੋਧੀ ਪਾਰਟੀਆਂ ਨੂੰ ਹਰਾਉਣ ਲਈ ਪਾਰਟੀ ਮਜਬੂਤ ਉਮੀਦਵਾਰ ਦੇਵੇਗੀ ਉਹ ਕੋਈ ਵੀ ਹੋ ਸਕਦਾ ਹੈ ਪਰ ਉਹ ਹੋਵੇਗਾ ਜੋ ਜਿੱਤ ਹਾਸਿਲ ਕਰਦਾ ਹੋਵੇ। ਰਾਜਾ ਵੜਿੰਗ ਨੇ ਕਿਹਾ ਕਿ ਅੱਜ ਉਹ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਾਰਟੀ ਨਾਲ ਗਦਾਰੀ ਕਰਕੇ ਭਾਜਪਾ ਵਿੱਚ ਜਾਣ ਕਰਕੇ ਵਰਕਰਾਂ ਦੀ ਸਾਰ ਲੈਣ ਪਹੁੰਚੇ ਹਨ ਕਿਉਂਕਿ ਇਹ ਹਲਕਾ ਉਹਨਾਂ ਦਾ ਆਪਣਾ ਨਿੱਜੀ ਹਲਕਾ ਹੈ। ਉਹਨਾਂ ਕਿਹਾ ਕਿ ਬਠਿੰਡਾ ਨਿਵਾਸੀ ਕਾਂਗਰਸ ਨੂੰ ਪਿਆਰ ਕਰਦੇ ਹਨ ਅਤੇ ਕਾਂਗਰਸ ਦੇ ਨਾਲ ਹੀ ਚਟਾਣ ਵਾਂਗ ਖੜੇ ਹਨ ਇਸ ਦਾ ਸੱਚ ਵਿਧਾਨ ਸਭਾ ਚੋਣਾਂ ਵੇਲੇ ਵੀ ਲੋਕਾਂ ਦੇ ਸਾਹਮਣੇ ਆ ਜਾਏਗਾ। ਉਹਨਾਂ ਵਰਕਰਾਂ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਲਈ ਡਟ ਕੇ ਪਾਰਟੀ ਦਾ ਪ੍ਰਚਾਰ ਕਰਨ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਪ੍ਰਤੀ ਲੋਕਾਂ ਨੂੰ ਜਾਣੂ ਕਰਵਾਉਣ ਲਈ ਘਰ ਘਰ ਜਾਣ ਦਾ ਸੁਨੇਹਾ ਦਿੱਤਾ।

ਡਾ.ਸੁਰਜੀਤ ਪਾਤਰ ਵੱਲ੍ਹੋਂ ਡਾ.ਸੰਦੀਪ ਘੰਡ ਦਾ ਸਫ਼ਰਨਾਮਾ ‘ਸੁਪਨਿਆਂ ਦੀ ਧਰਤੀ ਕਨੇਡਾ’ ਰਿਲੀਜ਼

ਇਸ ਮੌਕੇ ਵੱਖ-ਵੱਖ ਥਾਵਾਂ ਤੇ ਕੌਂਸਲਰਾਂ ਅਹੁਦੇਦਾਰਾਂ ਤੇ ਵਰਕਰਾਂ ਵੱਲੋਂ ਰਾਜਾ ਵੜਿੰਗ ਦਾ ਆਉਣ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਰਾਮਾ ਗਰੋਥ ਸੈਂਟਰ ਕੇਤਨ ਕੁਮਾਰ ਮੰਡਲ ਪ੍ਰੈਜੀਡੈਂਟ ਜੱਗੀ ਗਣਪਤੀ ਇਨਕਲੇਵ ਅਸ਼ੋਕ ਕੁਮਾਰ ਭੋਲਾ ਵਾਈਸ ਚੇਅਰਮੈਨ ਕਮਲਜੀਤ ਸਿੰਘ ਭੰਗੂ ਐਮਸੀ ਮਨੋਜ ਕੁਮਾਰ ਬੋਦੀ ਐਮਸੀ ਜੋਗੇਸ਼ ਗੋਇਲ ਹਰਮੀਤ ਸਿੰਘ ਰਾਜੂ ਭੱਠੇ ਵਾਲਾ ਮਾਸਟਰ ਹਰਿਮੰਦਰ ਸਿੰਘ ਡਿਪਟੀ ਮੇਹਰ ਬਠਿੰਡਾ ਅਤੇ ਰਾਜ ਮਹਿਰਾ ਦੇ ਵਾਰੜਾਂ ਵਿੱਚ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ, ਡੰਪੀ ਵਿਨਾਇਕ, ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ, ਟਹਿਲ ਸਿੰਘ ਬੁੱਟਰ,ਬਲਵੰਤ ਰਾਏ ਨਾਥ, ਕੇਕੇ ਅਗਰਵਾਲ, ਅਰੁਣ ਵਧਾਵਣ, ਬਲਜਿੰਦਰ ਸਿੰਘ , ਮਲਕੀਤ ਸਿੰਘ ਐਮਸੀ ਅਤੇ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।

 

 

Related posts

ਮੇਲਾ ਕਤਲ ਕਾਂਡ: ਖੁੱਲੀਆਂ ਪਰਤਾਂ, ਸੂਟਰ ਦਾ ਸਾਥੀ ਵੀ ਲੱਗਿਆ ਪੁਲਿਸ ਦੇ ਹੱਥ

punjabusernewssite

ਕਾਂਗਰਸੀ ਆਗੂ ਰਾਜ ਨੰਬਰਦਾਰ ਨੇ ਠੋਕੀ ਬਠਿੰਡਾ ਸ਼ਹਿਰੀ ਹਲਕੇ ’ਤੇ ਦਾਅਵੇਦਾਰੀ

punjabusernewssite

ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

punjabusernewssite