ਮੋਗਾ, 19 ਮਾਰਚ : ਸਥਾਨਕ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ ਬੱਸ ਸਟੈਂਡ ਵਿਖੇ ਨਹਿਰੀ ਪਟਵਾਰ ਯੂਨੀਅਨ ਰਜਿ ਜਲ ਸਰੋਤ ਵਿਭਾਗ ਪੰਜਾਬ ਦੀ ਸਟੇਟ ਕਮੇਟੀ ਮੈਂਬਰਾਂ ਅਤੇ ਪੰਜਾਬ ਦੀਆਂ ਸਮੂਹ ਡਵੀਜਨਾਂ ਦੇ ਪ੍ਰਧਾਨਾਂ, ਸਮੂਹ ਸਰਕਲ ਪ੍ਰਧਾਨਾਂ ਦੀ ਇੱਕ ਹੰਗਾਮੀ ਮੀਟਿੰਗ ਯੂਨੀਅਨ ਦੇ ਸੂਬਾ ਚੇਅਰਮੈਨ ਚਰਨਪ੍ਰੀਤ ਸਿੰਘ ਖਾਲਸਾ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਲਗਾਤਾਰ ਪਿਛਲੇ ਸੱਤ ਸਾਲਾਂ ਤੋਂ ਇਮਾਨਦਾਰੀ ਅਤੇ ਤਨਦੇਹੀ ਨਾਲ ਨਹਿਰੀ ਪਟਵਾਰ ਯੂਨੀਅਨ ਦੇ ਬਤੌਰ ਸੂਬਾ ਪ੍ਰਧਾਨ ਦੀ ਸੇਵਾ ਨਿਭਾ ਰਹੇ ਸਾਥੀ ਜਸਕਰਨ ਸਿੰਘ ਗਹਿਰੀ ਬੁੱਟਰ ਨੂੰ ਲਗਾਤਾਰ ਦੂਸਰੀ ਵਾਰ ਸਰਵਸੰਮਤੀ ਨਾਲ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ।
10 ਸਾਲਾਂ ਬਾਅਦ ਬਠਿੰਡਾ ਲੋਕ ਸਭਾ ਹਲਕੇ ‘ਚ ਮੁੜ ਆਹਮੋ-ਸਾਹਮਣੇ ਹੋ ਸਕਦਾ ਹੈ ਬਾਦਲ ਪ੍ਰਵਾਰ!
ਚੋਣ ਤੋਂ ਬਾਅਦ ਜਲ ਸਰੋਤ ਵਿਭਾਗ ਪੰਜਾਬ ਦੀ ਸਮੂਹ ਰੈਵੀਨਿਊ ਕੇਡਰ ਦੀਆਂ ਮੰਗਾਂ ਮੁਸ਼ਕਿਲਾਂ ਤੇ ਲਗਾਤਾਰ ਤਿੰਨ ਘੰਟੇ ਹੋਈ ਮੀਟਿੰਗ ਵਿੱਚ ਲੰਬੀਆ ਵਿਚਾਰਾ ਕੀਤੀਆਂ ਗਈਆਂ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਦੀਪ ਸ਼ਰਮਾ ਸੂਬਾ ਵਾਈਸ ਚੇਅਰਮੈਨ,ਕਿਰਪਾਲ ਸਿੰਘ ਪੰਨੂ, ਅਵਤਾਰ ਸਿੰਘ ਮਾਨਸਾ, ਰਾਜਦੀਪ ਸਿੰਘ ਚੰਦੀ, ਸੁਰਿੰਦਰਪਾਲ ਸ਼ਰਮਾ ਸਾਰੇ ਸੀਨੀਅਰ ਮੀਤ ਪ੍ਰਧਾਨ, ਸੰਤੋਸ਼ ਕੁਮਾਰ ਗਰਗ ਸਰਪ੍ਰਸਤ, ਰਾਹੁਲ ਸ਼ਰਮਾ, ਦਵਿੰਦਰ ਮੰਡੇਰ ਦੋਨੋ ਸੂਬਾ ਮੀਤ ਪ੍ਰਧਾਨ, ਕੰਵਲਜੀਤ ਸਿੰਘ ਬੇਦੀ ਸੂਬਾ ਮੁੱਖ ਸਲਾਹਕਾਰ, ਸ੍ਰੀ ਰਜਿੰਦਰ ਸ਼ਰਮਾ ਸਰਕਲ ਪ੍ਰਧਾਨ ਲੁਧਿਆਣਾ, ਕਰਮਜੀਤ ਸਿੰਘ ਸਰਕਲ ਪ੍ਰਧਾਨ ਫਿਰੋਜਪੁਰ, ਸੁਰਜੀਤ ਸਿੰਘ ਧਾਲੀਵਾਲ ਸਰਕਲ ਪ੍ਰਧਾਨ ਅੰਮ੍ਰਿਤਸਰ ਸਹਿਬ, ਸੁਰਿੰਦਰ ਸਿੰਘ ਪ੍ਰਧਾਨ
ਪੁਲਿਸ ਮੁਲਾਜਮ ਦਾ ਕਾਤਲ ਬਦਮਾਸ਼ ਰਾਣਾ ਮਨਸੂਰਪੁਰੀਆਂ ਮੁਕਾਬਲੇ ’ਚ ਢੇਰ
ਰੋਪੜ ਡਵੀਜ਼ਨ, ਸਨਮਤੀ ਕੁਮਾਰ ਪ੍ਰਧਾਨ ਬਿਸਤ ਦੁਆਬ ਜਲੰਧਰ, ਹਰਨੇਕ ਸਿੰਘ ਪ੍ਰਧਾਨ ਜੰਡਿਆਲਾ ਡਵੀਜ਼ਨ, ਗੁਰਜੰਟ ਸਿੰਘ ਪ੍ਰਧਾਨ ਮਾਨਸਾ ਮੰਡਲ, ਗੁਰਿੰਦਰ ਸਿੰਘ, ਜਤਿੰਦਰ ਜੌਹਲ ਸਿੱਧਵਾਂ ਡਵੀਜ਼ਨ, ਸੁਖਵੀਰ ਸਿੰਘ ਮਾਨ ਪ੍ਰਧਾਨ ਅਬੋਹਰ ਮੰਡਲ, ਗੁਰਦਾਸਪੁਰ ਡਵੀਜਨ ਮਾਧੋਪੁਰ ਡਵੀਜ਼ਨ, ਸਰਕਲ ਕੰਢੀ ਕੈਨਾਲ ਹੋਸ਼ਿਆਰਪੁਰ ਅਤੇ ਨਹਿਰੀ ਪਟਵਾਰ ਯੂਨੀਅਨ ਪੰਜਾਬ ਦੇ ਸੀਨੀਅਰ ਆਗੂ ਸਹਿਬਾਨ ਹਾਜਰ ਸਨ। ਸਰਵਸੰਮਤੀ ਨਾਲ ਨਿਯੁਕਤ ਕੀਤੇ ਗਏ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਨੇ ਮੀਟਿੰਗ ਵਿੱਚ ਪਹੁੰਚਣ ਵਾਲੇ ਸਮੂਹ ਸਾਥੀਆਂ ਨੂੰ ਜੀ ਆਇਆ ਨੂੰ ਆਖਿਆ ਗਿਆ ਅਤੇ ਸਮੂਹ ਜਮਾਤ ਨੂੰ ਵਿਸਵਾਸ ਦਿਵਾਇਆ ਗਿਆ ਕਿ ਪਹਿਲਾ ਤੋ ਵੀ ਜਿਆਦਾ ਮਿਹਨਤ ਕਰਕੇ ਜਮਾਤ ਨੂੰ ਹੋਰ ਵੀ ਬੁਲੰਦੀਆਂ ਤੇ ਪਹੁੰਚਾਉਣ ਲਈ ਯੋਗ ਉਪਰਾਲੇ ਕਰਾਂਗਾ।
Share the post "ਜਸਕਰਨ ਸਿੰਘ ਗਹਿਰੀ ਬੁੱਟਰ ਸਰਬਸੰਮਤੀ ਨਾਲ ਮੁੜ ਦੂਜੀ ਵਾਰ ਬਣੇ ਯੂਨੀਅਨ ਦੇ ਸੂਬਾ ਪ੍ਰਧਾਨ"