ਐਤਵਾਰ ਨੂੰ ਫ਼ੂਲ ਤੋਂ ਗੁੰਮ ਹੋਇਆ ‘ਬੱਚਾ’ ਸੋਮਵਾਰ ਨੂੰ ਮਲੇਰਕੋਟਲਾ ਤੋਂ ਮਿਲਿਆ

Date:

spot_img

ਬਠਿੰਡਾ, 19 ਮਾਰਚ (ਮਨਦੀਪ ਸਿੰਘ ): ਬੀਤੇ ਐਤਵਾਰ ਨੂੰ ਫ਼ੂਲ ਟਾਊਨ ਇਲਾਕੇ ਵਿਚੋਂ ਕਥਿਤ ਤੌਰ ’ਤੇ ਅਗਵਾ ਹੋਇਆ 9 ਸਾਲਾਂ ਬੱਚਾ ਬੀਤੇ ਕੱਲ ਦੁਪਿਹਰ ਮਲੇਰਕੋਟਲਾ ਇਲਾਕੇ ਤੋਂ ਸ਼ੱਕੀ ਹਾਲਾਤਾਂ ਵਿਚ ਬਰਾਮਦ ਹੋ ਗਿਆ ਹੈ। ਇਹ ਬੱਚਾ ਇੱਕ ਨਹਿਰ ਦੇ ਨਜਦੀਕ ਬੇਸੁਰਤ ਹਾਲਾਤ ਵਿਚ ਪਿਆ ਹੋਇਆ ਸੀ, ਜਿਸਨੂੰ ਇੱਕ ਨਜਦੀਕੀ ਖੇਤ ਦੇ ਮਾਲਕ ਵੱਲੋਂ ਚੁੱਕ ਕੇ ਸੰਭਾਲਿਆ ਗਿਆ। ਇਸਤੋਂ ਬਾਅਦ ਉਸਦੇ ਵੱਲੋਂ ਪੁਲਿਸ ਅਤੇ ਪ੍ਰਵਾਰ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਅਧਿਕਾਰੀਆਂ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਬੱਚੇ ਨੂੰ ਲਿਜਾਣ ਵਾਲਾ ਕੌਣ ਸੀ ਤੇ ਇੱਥੇ ਬੱਚਾ ਕਿਸ ਤਰ੍ਹਾਂ ਪੁੱਜਿਆ।

ਜਾਖੜ ਸਾਹਿਬ, ਦੂਜਿਆਂ ’ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰੋ-ਮੁੱਖ ਮੰਤਰੀ

ਦਸਣਾ ਬਣਦਾ ਹੈ ਕਿ 9 ਸਾਲਾਂ ਆਰੀਅਨ ਨਾਂ ਦਾ ਇਹ ਬੱਚਾ ਤੀਜੀ ਕਲਾਸ ਦਾ ਵਿਦਿਆਰਥੀ ਹੈ ਤੇ ਬੀਤੇ ਕੱਲ ਫੂਲ ਟਾਊਨ ਵਿਚ ਸਥਿਤ ਚੋਟੀਆ ਰੋਡ ’ਤੇ ਇਹ ਅਪਣੇ ਦੋਸਤਾਂ ਨਾਲ ਖੇਡ ਰਿਹਾ ਸੀ ਕਿ ਕੋਈ ਮੋਟਰਸਾਈਕਲ ਸਵਾਰ ਉਸਨੂੰ ਅਪਣੇ ਪਿੱਛੇ ਬਿਠਾ ਕੇ ਲੈ ਗਿਆ। ਇਸ ਮਾਮਲੇ ਵਿਚ ਪੁਲਿਸ ਹੱਥ ਸੀਸੀਟੀਵੀ ਫ਼ੁਟੇਜ਼ ਵੀ ਲੱਗੀ ਹੈ ਜਿਸਦੇ ਵਿਚ ਬੱਚਾ ਖ਼ੁਦ ਮੋਟਰਸਾਇਕਲ ਦੇ ਪਿੱਛੇ ਬੈਠਦਾ ਦਿਖ਼ਾਈ ਦੇ ਰਿਹਾ। ਹਾਲਾਂਕਿ ਇਸ ਬੱਚੇ ਨੂੰ ਛੱਡਣ ਦੇ ਲਈ ਮਾਪਿਆਂ ਨੂੰ ਫ਼ਿਰੌਤੀ ਨਹੀਂ ਮੰਗੀ ਗਈ। ਜ਼ਿਲ੍ਹਾ ਪੁਲਿਸ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੀ ਹੈ।

 

spot_img
spot_img

Share post:

Popular

More like this
Related

Bhagwant Mann Govt ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਹਿੱਸਾ ਬਣਾਇਆ

👉ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਐੱਚ.ਆਈ.ਵੀ., ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ...