ਚੰਡੀਗੜ੍ਹ, 19 ਮਾਰਚ : ਪਿਛਲੇ ਦਿਨੀਂ ਮਨੋਹਰ ਲਾਲ ਖੱਟਰ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਸੂਬੇ ਵਿਚ ਹੋਂਦ ਵਿਚ ਆਈ ਨਾਇਬ ਸਿੰਘ ਸੈਣੀ ਸਰਕਾਰ ਦਾ ਅੱਜ ਦੂਜੀ ਵਾਰ ਵਿਸਥਾਰ ਕੀਤਾ ਗਿਆ। ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਵੱਲੋਂ 1 ਕੈਬਨਿਟ ਮੰਤਰੀ ਅਤੇ 7 ਰਾਜ ਮੰਤਰੀਆਂ ਨੂੰ ਅਹੁੱਦਾ ਅਤੇ ਗੁਪਤਤਾ ਦੀ ਸੁੰਹ ਦਿਵਾਈ ਗਈ। ਨਵੇਂ ਬਣੇ ਮੰਤਰੀਆਂ ਵਿਚ ਡਾ. ਕਮਲ ਗੁਪਤਾ ਨੇ ਕੈਬਨਿਟ ਮੰਤਰੀ ਅਤੇ ਸ੍ਰੀਮਤੀ ਸੀਮਾ ਤ੍ਰਿਖਾ , ਸ੍ਰੀ ਮਹਿਪਾਲ ਢਾਂਡਾ, ਸ੍ਰੀ ਅਸੀਮ ਗੋਇਲ, ਡਾ ਅਭੈ ਸਿੰਘ ਯਾਦਵ, ਸ੍ਰੀ ਸੁਭਾਸ਼
ਲੋਕਸਭਾ ਚੋਣ ਦੇ ਮੱਦੇਨਜਰ ਮੁੰਖ ਚੋਣ ਅਧਿਕਾਰੀ ਨੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਦੇ ਨਾਲ ਕੀਤੀ ਮੀਟਿੰਗ
ਸੁਧਾ, ਸ੍ਰੀ ਬਿਸ਼ੰਬਰ ਸਿੰਘ ਵਾਲਮਿਕੀ ਅਤੇ ਸ੍ਰੀ ਸੰਜੈ ਸਿੰਘ ਨੇ ਰਾਜ ਮੰਤਰੀ (ਸੁਤੰਤਰ ਕਾਰਜਭਾਰ) ਵਜੋ ਸੁੰਹ ਲਈ। ਇਸ ਮੌਕੇ ’ਤੇ ਮੁੱਖ ਮੰਤਰੀ ਨਾਇਬ ਸਿੰਘ, ਸਾਬਕਾ ਮੁੱਖ ਮੰਤਰੀ ਮਨੋਹਰ ਲਾਲ, ਵਿਧਾਨਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ, ਕੈਬਨਿਟ ਮੰਤਰੀ ਕੰਵਰ ਪਾਲ, ਜੈਯ ਪ੍ਰਕਾਸ਼ ਦਲਾਲ, ਡਾ. ਬਨਵਾਰੀ ਲਾਲ, ਮੂਲਚੰਦ ਸ਼ਰਮਾ, ਡਿਪਟੀ ਸਪੀਕਰ ਰਣਬੀਰ ਗੰਗਵਾ, ਹਰਿਆਣਾ ਸਰਕਾਰ ਦੇ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਕਪੂਰ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਅਤੇ ਮਾਣਯੋਗ ਮੰਤਰੀ ਦੇ ਪਰਿਵਾਰ ਮੈਂਬਰ ਵੀ ਮੌਜੂਦ ਸਨ।
Share the post "ਹਰਿਆਣਾ ਮੰਤਰੀ ਮੰਡਲ ਦਾ ਹੋਇਆ ਵਿਸਥਾਰ: ਇਕ ਕੈਬਨਿਟ ਮੰਤਰੀ ਸਹਿਤ 7 ਰਾਜ ਮੰਤਰੀਆਂ ਨੇ ਚੁੱਕੀ ਸਹੁੰ"