ਬਠਿੰਡਾ, 20 ਮਾਰਚ: ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਡਾ ਕਰਨ ਅਬਰੋਲ ਜਿਲ੍ਹਾ ਡੈਂਟਲ ਹੈਲਥ ਅਫ਼ਸਰ ਦੀ ਦੇਖ ਰੇਖ ਵਿੱਚ ਵਿਸ਼ਵ ਓਰਲ ਦਿਵਸ਼ ਮੌਕੇ ਸਮੂਹ ਬਲਾਕ ਐਕਸਟੈਸ਼ਨ ਐਜੂਕੇਟਰ ਅਤੇ ਮਲਟੀਪਰਪਜ ਹੈਲਥ ਸੁਪਵਾਇਜਰ ਮੇਲ ਦੀ ਦੰਦਾਂ ਦੀਆਂ ਬਿਮਾਰੀਆਂ ਅਤੇ ਇਲਾਜ, ਸਾਵਧਾਨੀਆਂ ਆਦਿ ਬਾਰੇ ਟਰੇਨਿੰਗ ਕਰਵਾਈ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ ਕਰਨ ਅਬਰੋਲ ਨੇ ਦੱਸਿਆ ਕਿ ਇਸ ਟਰਨਿੰਗ ਦਾ ਮੁੱਖ ਮਕਸਦ ਦੰਦਾਂ ਦੀਆਂ ਬਿਮਾਰੀਆਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ।
ਜ਼ਹਿਰੀਲੀ ਸ਼ਰਾਬ ਪੀਣ ਨਾਲ ਚਾਰ ਲੋਕਾਂ ਦੀ ਮੌ.ਤ, ਪ੍ਰਸ਼ਾਸ਼ਨ ਵੱਲੋਂ SIT ਦਾ ਗੱਠਨ
ਇਸ ਮੌਕੇ ਡਾ ਤੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੂੰਹ ਦੀ ਤੰਦਰੁਸਤੀ ਹੀ ਚੰਗੀ ਸਿਹਤ ਦਾ ਆਧਾਰ ਹੈ ਮੂੰਹ ਦੀ ਸਫਾਈ ਅਤੇ ਦੰਦਾਂ ਦੀ ਸਹੀ ਦੇਖਭਾਲ ਕਰਕੇ ਅਸੀਂ ਬਿਮਾਰੀਆਂ ਤੋਂ ਬਚਾਅ ਕਰ ਸਕਦੇ ਹਾਂ। ਜਿਲ੍ਹਾ ਸਿਹਤ ਅਫ਼ਸਰ ਡਾ ਉਸ਼ਾ ਗੋਇਲ ਦੁਆਰਾ ਕੋਟਪਾ ਐਕਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੰਬਾਕੂ ਨਾਲ ਸਬੰਧਿਤ ਪਦਾਰਥ ਖਾਣ ਜਾਂ ਚਬਾਉਣ ਨਾਲ ਦੰਦਾਂ ਅਤੇ ਮੂੰਹ ਦੀ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਜੋ ਅੱਗੇ ਚੱਲ ਕੇ ਮੂੰਹ ਦਾ ਕੈਂਸਰ ਬਣ ਸਕਦਾ ਹੈ।ਇਸ ਮੌਕੇ ਡਾ ਲਵਦੀਪ , ਡਾ ਧੀਰਜ , ਡਿਪਟੀ ਮਾਸ ਮੀਡੀਆ ਅਫ਼ਸਰ ਮਨਜੀਤ ਕੌਰ , ਗਗਨਦੀਪ ਸਿੰਘ ਭੁੱਲਰ ਬੀ.ਈ.ਈ ਹਾਜਿਰ ਸਨ।