ਬਠਿੰਡਾ, 21 ਮਾਰਚ: ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਮੇਨ ਕੈਂਪਸ ਦੀ 30ਵੀਂ ਸਾਲਾਨਾ ਐਥਲੈਟਿਕਸ ਮੀਟਿੰਗ ਅੱਜ ਇਥੇ ਐਥਲੈਟਿਕਸ ਗਰਾਊਂਡ ਵਿਖੇ ਉਤਸ਼ਾਹ ਅਤੇ ਖੇਡ ਭਾਵਨਾ ਦੇ ਨਾਲ ਸਮਾਪਤ ਹੋਈ। ਸ਼੍ਰੀ ਮੋਹਿਤ ਜੋਸ਼ੀ ਅਤੇ ਸ਼੍ਰੀਮਤੀ ਸਿਮਰਨਜੀਤ ਕੌਰ ਕ੍ਰਮਵਾਰ ਪੁਰਸ਼ ਅਤੇ ਮਹਿਲਾ ਵਰਗ ਵਿੱਚ ਸਰਵੋਤਮ ਅਥਲੀਟ ਐਲਾਨਿਆ ਗਿਆ ।ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਗੁਰਿੰਦਰ ਪਾਲ ਸਿੰਘ ਬਰਾੜ ਅਤੇ ਗਿਆਨੀ ਜ਼ੈਲ ਸਿੰਘ ਕੈਂਪਸ ਦੇ ਡਾਇਰੈਕਟਰ ਪ੍ਰੋ: (ਡਾ.) ਸੰਜੀਵ ਕੁਮਾਰ ਅਗਰਵਾਲ ਨੇ ਝੰਡਾ ਲਹਿਰਾਉਣ ਦੀ ਰਸਮ ਦੇ ਨਾਲ ਰੰਗ-ਬਿਰੰਗੇ ਗੁਬਾਰੇ ਛੱਡ ਕੇ ਸਮਾਗਮ ਦਾ ਉਦਘਾਟਨ ਕੀਤਾ।
ਅਕਾਲੀ ਦਲ ਤੇ ਭਾਜਪਾ ਦੀ ਯਾਰੀ, ਕੱਛੂ ਕੁੰਮੇ ਤੇ ਚੂਹੇ ਵਾਲੀ: ਭਗਵੰਤ ਮਾਨ
ਚਰਿੱਤਰ ਵਿਕਾਸ ਵਿੱਚ ਖੇਡਾਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਰਾਸ਼ਟਰੀ ਪੱਧਰ ’ਤੇ ਅਕਾਦਮਿਕ ਅਤੇ ਅਥਲੈਟਿਕ ਤੌਰ ’ਤੇ ਪ੍ਰਾਪਤੀਆਂ ਲਈ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।ਪ੍ਰੋ. (ਡਾ.) ਭੁਪਿੰਦਰ ਪਾਲ ਸਿੰਘ ਢੋਟ ਡਾਇਰੈਕਟਰ (ਖੇਡਾਂ ਅਤੇ ਯੁਵਕ ਭਲਾਈ) ਦੀ ਰਹਿਨੁਮਾਈ ਹੇਠ ਪ੍ਰੋਗਰਾਮ ਦਾ ਆਯੋਜਨ ਸੁਚੱਝੇ ਢੰਗ ਨਾਲ ਕੀਤਾ ਗਿਆ। ਸਮਾਪਤੀ ਸਮਾਰੋਹ ਦੌਰਾਨ ਪ੍ਰੋ. (ਡਾ.) ਪਰਮਜੀਤ ਸਿੰਘ, ਡੀਨ (ਵਿਦਿਆਰਥੀ ਭਲਾਈ)- ਅਤੇ
ਬਠਿੰਡਾ ਪੁਲਿਸ ਵੱਲੋਂ 5 ਕਿੱਲੋ ਅਫੀਮ ਸਮੇਤ ਛੋਟਾ ਹਾਥੀ ਚਾਲਕ ਕਾਬੂ
ਪ੍ਰੋ.(ਡਾ.) ਕਵਲਜੀਤ ਸਿੰਘ ਸੰਧੂ ਐਸੋਸੀਏਟ ਡੀਨ (ਅਕਾਦਮਿਕ ਮਾਮਲੇ) ਨੇ ਖੇਡਾਂ ਅਤੇ ਸਹਿ ਦੀ ਅਨਿੱਖੜਵੀਂ ਭੂਮਿਕਾ ‘ਤੇ ਜ਼ੋਰ ਦਿੱਤਾ। ਪ੍ਰੋ: ਸਿਕੰਦਰ ਸਿੰਘ ਸਿੱਧੂ, ਡਾ: ਸੁਖਵਿੰਦਰ ਸਿੰਘ, ਡਾ: ਹਰਮਨਜੋਤ ਕੌਰ, ਸ੍ਰੀ ਤੇਜਿੰਦਰ ਸਿੰਘ ਨੇ ਆਪਣੀ ਸਮਰਪਿਤ ਟੀਮ ਨਾਲ ਇਸ ਸਮਾਗਮ ਦਾ ਨਿਰਵਿਘਨ ਤਾਲਮੇਲ ਕੀਤਾ। ਕਲਚਰਲ ਕੌਂਸਲ ਦੇ ਮੈਂਬਰ ਇੰਜ. ਸੁਨੀਤਾ ਕੋਤਵਾਲ ਅਤੇ ਡਾ: ਸੁਖਜਿੰਦਰ ਸਿੰਘ ਨੂੰ ਉਨ੍ਹਾਂ ਦੇ ਜ਼ਿਕਰਯੋਗ ਯੋਗਦਾਨ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ।
Share the post "ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ 30ਵੀਂ ਸਲਾਨਾ ਐਥਲੈਟਿਕ ਮੀਟ ਦਾ ਸ਼ਾਨੋਸ਼ੋਕਤ ਨਾਲ ਆਯੋਜਨ"