ਤਲਵੰਡੀ ਸਾਬੋ, 26 ਮਾਰਚ: ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਫੈਕਲਟੀ ਆਫ਼ ਹਿਉਮੈਨਟੀਜ਼ ਐਂਡ ਲੈਂਗੂਏਜ਼ਸ ਦੇ ਭਾਈ ਮਰਦਾਨਾ ਜੀ ਚੇਅਰ ਅਤੇ ਗੁਰਮਤਿ ਸੰਗੀਤ ਵਿਭਾਗ ਵੱਲੋਂ ਚਾਂਸਲਰ ਗੁਰਲਾਭ ਸਿੰਘ ਸਿੱਧੂ ਦੀ ਪ੍ਰੇਰਣਾ ਸਦਕਾ ਤੇ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੀ ਪ੍ਰਧਾਨਗੀ ਹੇਠ “ਰਬਾਬੀ ਪਰੰਪਰਾ ਦਾ ਗੁਰਮਤਿ ਸੰਗੀਤ ਵਿੱਚ ਯੋਗਦਾਨ”ਵਿਸ਼ੇ ਤੇ’ ਅੰਤਰ-ਰਾਸ਼ਟਰੀ ਸੈਮੀਨਾਰ ਆਯੋਜਿਤ ਕੀਤਾ ਗਿਆ। ਡਾ. ਬਾਵਾ ਨੇ ਕਿਹਾ ਕਿ ਮਾਹਿਰਾਂ ਦੀ ਸਲਾਹ ਅਨੁਸਾਰ ਜੀ.ਕੇ.ਯੂ. ਇਸ ਖੇਤਰ ਵਿੱਚ ਵੱਖ-ਵੱਖ ਖੋਜਾਰਥੀਆਂ ਅਤੇ ਵਿਦਵਾਨਾਂ ਵੱਲੋਂ ਕੀਤੇ ਗਏ ਖੋਜ ਕਾਰਜਾਂ ਨੂੰ ਸੰਕਲਿਤ ਕਰਕੇ ਪ੍ਰਕਾਸ਼ਿਤ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ।
ਲੋਕ ਸਭਾ ਚੋਣਾਂ 24: ਪੰਜਾਬ ਦੇ ਸਾਰੇ ਪੋਲਿੰਗ ਬੂਥਾਂ ਉੱਤੇ ਹੋਵੇਗੀ ਕੈਮਰਿਆਂ ਰਾਹੀਂ ਨਿਗਰਾਨੀ
ਉਨ੍ਹਾਂ ਇਹ ਵੀ ਦੱਸਿਆ ਕਿ ‘ਵਰਸਿਟੀ ਵੱਲੋਂ ਗੁਰਮਤਿ ਸੰਗੀਤ ਦੇ ਸਰਟੀਫਿਕੇਟ ਕੋਰਸ, ਡਿਪਲੋਮਾ ਕੋਰਸ ਅਤੇ ਪੀ.ਐਚ.ਡੀ. ਕੋਰਸ ਸ਼ੁਰੂ ਕੀਤੇ ਜਾ ਚੁੱਕੇ ਹਨ ਅਤੇ ਅਗਲੇ ਸੈਸ਼ਨ ਤੋਂ ਡਿਗਰੀ ਕੋਰਸ ਸ਼ੁਰੂ ਕੀਤੇ ਜਾਣਗੇ। ਮੁੱਖ ਬੁਲਾਰੇ ਡਾ. ਗੁਰਨਾਮ ਸਿੰਘ ਨੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਭਾਈ ਮਰਦਾਨਾ ਜੀ ਨੇ ਗੁਰੂਆਂ ਦੀ ਬਾਣੀ ਨੂੰ ਲੋਕ ਪਰੰਪਰਾ ਅਤੇ ਗਾਇਨ ਰਾਹੀਂ ਘਰ-ਘਰ ਵਿੱਚ ਪਹੁੰਚਾਇਆ ਹੈ। ਉਨ੍ਹਾਂ ਖੋਜਾਰਥੀਆਂ ਅਤੇ ਵਿਦਵਾਨਾਂ ਨੂੰ ਲਹਿੰਦੇ ਪੰਜਾਬ ਦੇ ਰਬਾਬੀਆਂ ਦੀ ਸੰਗੀਤ ਕਲਾ ਨੂੰ ਮੁੜ ਸਰੁਜੀਤ ਕਰਨ ਲਈ ਸਹਿਯੋਗ ਦੀ ਅਪੀਲ ਵੀ ਕੀਤੀ।
BIG BREAKING: ਪੰਜਾਬ ਦੀ ਸਿਆਸਤ ‘ਚ ਭੂਚਾਲ, ਰਵਨੀਤ ਸਿੰਘ ਬਿੱਟੂ ਭਾਜਪਾ ‘ਚ ਸ਼ਾਮਲ
ਗੁਰਮਤਿ ਸੰਗੀਤ ਤੇ ਮਹਾਨ ਵਿਦਵਾਨ ਡਾ. ਜਾਗੀਰ ਸਿੰਘ ਨੇ ਆਨ-ਲਾਈਨ ਸੰਦੇਸ਼ ਵਿੱਚ ਦੱਸਿਆ ਕਿ ਪਹਿਲੇ ਗੁਰੂ ਨੇ ਜਿਨ੍ਹਾਂ ਰਾਗਾਂ ਵਿੱਚ ਬਾਣੀ ਨੂੰ ਸਿਰਜਿਆ ਭਾਈ ਮਰਦਾਨਾ ਜੀ ਨੇ ਉਸਨੂੰ ਉਨ੍ਹਾਂ ਰਾਗਾਂ ਵਿੱਚ ਹੀ ਬਾਖੂਬੀ ਗਾਇਆ।ਵਿਸ਼ੇਸ਼ ਮਹਿਮਾਨ ਤੇ ਵਿਸ਼ੇਸ਼ ਵਕਤਾ ਡਾ. ਅਲੰਕਾਰ ਸਿੰਘ ਨੇ ਰਬਾਬ ਦੇ ਇਤਿਹਾਸ ਦੀ ਗੱਲ ਕਰਦਿਆਂ ਉਸ ਵਿੱਚ ਆ ਰਹੇ ਬਦਲਾਵਾਂ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ। ਸੈਮੀਨਾਰ ਵਿੱਚ ਪ੍ਰਿੰਸੀਪਲ ਸੁਖਵੰਤ ਸਿੰਘ, ਅਮਰੀਕਾ ਤੋਂ ਆਏ ਖੋਜਾਰਥੀ ਡਾ. ਲੀਨਾ ਸਿੰਘ, ਡਾ. ਰੀਨਾ ਅਤੇ ਲਗਭਗ 30 ਖੋਜਾਰਥੀਆਂ ਵੱਲੋਂ ਖੋਜ ਪੱਤਰ ਪੜ੍ਹੇ ਗਏ ਅਤੇ ਜਮਾਂ ਕਰਵਾਏ ਗਏ। ਸੈਮੀਨਾਰ ਵਿੱਚ ਵੱਖ-ਵੱਖ ਵਿਭਾਗਾਂ ਦੇ ਡੀਨ, ਫੈਕਲਟੀ ਮੈਂਬਰ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਡੀਨ ਡਾ. ਬੇਅੰਤ ਕੌਰ ਨੇ ਸਭਨਾਂ ਦਾ ਧੰਨਵਾਦ ਕੀਤਾ ਗਿਆ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਰਬਾਬੀ ਪਰੰਪਰਾ ਦਾ ਗੁਰਮਤਿ ਸੰਗੀਤ ਵਿੱਚ ਯੋਗਦਾਨ”ਵਿਸ਼ੇ ‘ਤੇ ਅੰਤਰ-ਰਾਸ਼ਟਰੀ ਸੈਮੀਨਾਰ ਆਯੋਜਿਤ"