ਚੰਡੀਗੜ੍ਹ, 27 ਮਾਰਚ: ਇੱਕ ਪਾਸੇ ਜਿੱਥੇ ਅੱਜ ਆਪ ਦੇ ਸਿਟਿੰਗ ਐਮ.ਪੀ ਸੁਸੀਲ ਰਿੰਕੂ ਤੇੇ ਜਲੰਧਰ ਪੱਛਮੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ, ਉਥੇ ਦੂਜੇ ਪਾਸੇ ਆਪ ਦੇ ਕੁੱਝ ਵਿਧਾਇਕਾਂ ਨੇ ਭਾਜਪਾ ਉਪਰ ਲਾਲਚ ਦੇਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਾਉਣ ਦੀ ਕੋਸ਼ਿਸ਼ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧ ਵਿਚ ਪਾਰਟੀ ਦੇ ਦਫ਼ਤਰ ’ਚ ਪ੍ਰੈਸ ਕਾਨਫਰੰਸ ਕਰਦਿਆਂ ’ਆਪ’ ਦੇ ਤਿੰਨ ਵਿਧਾਇਕਾਂ ਜਗਦੀਪ ਸਿੰਘ ਗੋਲਡੀ ਕੰਬੋਜ (ਜਲਾਲਾਬਾਦ), ਅਮਨਦੀਪ ਸਿੰਘ ਮੁਸਾਫਿਰ (ਬੱਲੂਆਣਾ) ਅਤੇ ਰਜਿੰਦਰ ਪਾਲ ਕੌਰ ਛੀਨਾ (ਲੁਧਿਆਣਾ ਦੱਖਣੀ) ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਭਾਜਪਾ ਨੇ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਲਈ ਪੈਸੇ ਦੀ ਪੇਸ਼ਕਸ਼ ਕੀਤੀ। ਤਿੰਨੋਂ ਵਿਧਾਇਕਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ‘ਆਪ’ ਅਤੇ ਅਰਵਿੰਦ ਕੇਜਰੀਵਾਲ ਦੇ ਸੱਚੇ ਸਿਪਾਹੀ ਹਨ ਅਤੇ ਪਾਰਟੀ ਨਹੀਂ ਛੱਡਣਗੇ।
ਚੋਣਾਂ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਵਿਚ ’ਆਪ’ ਨੂੰ ਮਿਲੀ ਮਜ਼ਬੂਤੀ
ਵਿਧਾਇਕ ਜਗਦੀਪ ਕੰਬੋਜ ਨੇ ਕਿਹਾ ਕਿ ਭਾਜਪਾ ਨੇ ਪਹਿਲਾਂ ਅਰਵਿੰਦ ਕੇਜਰੀਵਾਲ ਵਰਗੇ ਇਮਾਨਦਾਰ ਆਗੂ ਨੂੰ ਜੇਲ੍ਹ ਵਿੱਚ ਡੱਕ ਦਿੱਤਾ। ਗੋਲਡੀ ਕੰਬੋਜ ਨੇ ਕਿਹਾ ਕਿ ਭਾਜਪਾ ਅਰਵਿੰਦ ਕੇਜਰੀਵਾਲ ਅਤੇ ’ਆਪ’ ਤੋਂ ਡਰੇ ਹੋਈ ਹੈ, ਇਸ ਲਈ ਜਿੱਥੇ ਉਹ ਲੋਕਾਂ ਦਾ ਫਤਵਾ ਜਿੱਤਣ ’ਚ ਅਸਫਲ ਰਹੇ ਹਨ, ਉਹ ਕਿਸੇ ਵੀ ਕੀਮਤ ’ਤੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ’ਆਪ’ ਆਗੂਆਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ। ਉਸਨੇ ਕਿਹਾ, ਕੱਲ੍ਹ ਲਗਭਗ 12:52 ’ਤੇ, ਮੈਨੂੰ +35796718959 (ਸਾਈਪ੍ਰਸ) ਤੋਂ ਇੱਕ ਕਾਲ ਆਈ। ਕਾਲ ਕਰਨ ਵਾਲੇ ਨੇ ਪੇਸ਼ਕਸ਼ ਕਰਦਿਆਂ ਉਸਨੂੰ ਭਾਜਪਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਸਦੇ ਵੱਲੋਂ ਜਵਾਬ ਦੇਣ ’ਤੇ ਉਸਨੂੰ 20-25 ਕਰੋੜ ਦੀ ਪੇਸ਼ਕਸ਼ ਕੀਤੀ ਅਤੇ ਮੈਂ ਕਿਹਾ ਕਿ ਮੈਨੂੰ ਇਸਦੀ ਲੋੜ ਨਹੀਂ ਹੈ।ਵਿਧਾਇਕ ਹਰਜਿੰਦਰ ਪਾਲ ਕੌਰ ਛੀਨਾ ਨੇ ਦੱਸਿਆ ਕਿ ਕੱਲ੍ਹ ਕਰੀਬ 11 ਵਜੇ ਮੈਨੂੰ ਇੱਕ ਫੋਨ ਆਇਆ ਕਿ ਮੈਂ ਸੇਵਕ ਸਿੰਘ ਹਾਂ।ਇਹ ਕਿਸੇ ਵਿਦੇਸ਼ੀ ਨੰਬਰ ਤੋਂ ਕਾਲ ਸੀ, ਉਸ ਨੇ ਕਿਹਾ ਕਿ ਉਹ ਦਿੱਲੀ ਤੋਂ ਬੋਲ ਰਿਹਾ ਹੈ।
ਵੱਖਰਿਆਂ ਚੋਣ ਲੜਣ ਦੇ ਐਲਾਨ ਤੋਂ ਬਾਅਦ ਸੁਖਬੀਰ ਬਾਦਲ ਦਾ ਭਾਜਪਾ ’ਤੇ ਵੱਡਾ ਸਿਆਸੀ ਹਮਲਾ
ਉਨ੍ਹਾਂ ਕਿਹਾ ਕਿ ਮੈਨੂੰ ਆਪਣੀ ਪਾਰਟੀ ਬਦਲ ਕੇ ਉਨ੍ਹਾਂ ਦੀ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਹੈ। ਪਰੰਤੂ ਜਵਾਬ ਦੇ ਦਿੱਤਾ ਤੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਤੇ ਕੇਜ਼ਰੀਵਾਲ ਦੇ ਸਿਪਾਹੀ ਹਾਂ, ਲੋਕਾਂ ਨੇ ਸਾਡੇ ’ਤੇ ਭਰੋਸਾ ਕੀਤਾ ਅਤੇ ਅਸੀਂ ਉਨ੍ਹਾਂ ਦਾ ਇਹ ਭਰੋਸਾ ਟੁਟਣ ਨਹੀਂ ਦਵਾਂਗੇ। ਅਮਨਦੀਪ ਮੁਸਾਫਿਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕੱਲ੍ਹ ਦੁਪਹਿਰ ਕਰੀਬ 12:30 ਵਜੇ ਫ਼ੋਨ ਆਇਆ। ਫ਼ੋਨ ਕਰਨ ਵਾਲਾ ਦਿੱਲੀ ਦਾ ਸੀ। ਉਨ੍ਹਾਂ ਕਿਹਾ ਕਿ ਮੈਨੂੰ ਭਾਜਪਾ ’ਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ 45 ਕਰੋੜ ਰੁਪਏ ਮਿਲਣਗੇ। ਮੈਨੂੰ Y+ ਸੁਰੱਖਿਆ ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਜੋ ਵੀ ਪੋਸਟ ਚਾਹੁੰਦੇ ਹੋ ਮਿਲੇਗੀ। ਪਰ ਮੈਂ ਕਿਹਾ ਕਿ ਅਸੀਂ ਕਿਸੇ ਵੀ ਕੀਮਤ ’ਤੇ ਭਾਜਪਾ ਵਿਚ ਸ਼ਾਮਲ ਨਹੀਂ ਹੋਵਾਂਗੇ, ਚਾਹੇ ਉਹ ਸਾਨੂੰ ਕਿੰਨੇ ਵੀ ਆਫਰ ਦੇਣ, ਅਸੀਂ ਆਮ ਆਦਮੀ ਪਾਰਟੀ ਦੇ ਨਾਲ ਹਾਂ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ।
Share the post "ਆਪ ਵਿਧਾਇਕਾਂ ਦਾ ਦਾਅਵਾ: ਭਾਜਪਾ ਪਾਰਟੀ ਤੋੜਣ ਲਈ ਦੇ ਰਹੀ 20-25 ਕਰੋੜ ਦੇ ਆਫਰ"