ਬਠਿੰਡਾ ਸ਼ਹਿਰ ’ਚ ਹੋਇਆ ਮਿਲਗੋਭਾ, ਦੋ ਜੋਨਾਂ ’ਚ ਪਰਚੀਆਂ ਦੇ ਬਾਵਜੂਦ ਠੇਕੇਦਾਰ ਹਟੇ ਪਿੱਛੇ
ਬਠਿੰਡਾ, 28 ਮਾਰਚ : ਕਰੀਬ 6 ਸਾਲਾਂ ਬਾਅਦ ਸਰਾਬ ਦੇ ਠੇਕਿਆਂ ਲਈ ਕੱਢੇ ਲੱਕੀ ਡਰਾਅ ਦੇ ਵਿਚ ਬਠਿੰਡਾ ਜ਼ਿਲ੍ਹੇ ਦੇ ਦਿਹਾਤੀ ਖੇਤਰਾਂ ’ਚ ਮੁੜ ਮਲਹੋਤਰਾ ਗਰੁੱਪ ਦੀ ਸਰਦਾਰੀ ਕਾਇਮ ਹੋ ਗਈ ਹੈ। ਹਾਲਾਂਕਿ ਭੁੱਚੋਂ ਜੋਨ ਸਿਵ ਲਾਲ ਡੋਡਾ ਦੇ ਹਿੱਸੇ ਚਲਾ ਗਿਆ ਹੈ। ਪਹਿਲੀ ਵਾਰ ਮਾਨਸਾ ਤੇ ਬਠਿਡਾ ਜ਼ਿਲ੍ਹਿਆਂ ਲਈ ਸਥਾਨਕ ਬਰਨਾਲਾ ਬਾਈਪਾਸ ਸਥਿਤ ਪਾਰਕ ਵਿਊ ਪੈਲੇਸ ’ਚ ਕੱਢੇ ਗਏ ਇਸ ਲੱਕੀ ਡਰਾਅ ’ਚ ਹਿੱਸਾ ਲੈਣ ਲਈ ਵੱਡੀ ਗਿਣਤੀ ਵਿਚ ਠੇਕੇਦਾਰ ਪੁੱਜੇ ਹੋਏ ਸਨ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਦੋਨਾਂ ਜ਼ਿਲ੍ਹਿਆਂ ਦੇ ਵਧੀਕ ਡਿਪਟੀ ਕਮਿਸ਼ਨਰਾਂ ਤੋਂ ਇਲਾਵਾ ਐਕਸਾਈਜ਼ ਵਿਭਾਗ ਦੇ ਬਠਿੰਡਾ ਰੇਂਜ ਦੇ ਸਹਾਇਕ ਕਮਿਸ਼ਨਰ ਉਮੇਸ਼ ਭੰਡਾਰੀ ਸਹਿਤ ਅਬਾਕਾਰੀ ਅਫ਼ਸਰ ਬਰਿੰਦਰਪਾਲ ਸਿੰਘ ਮੌੜ,
ਸੁਖਬੀਰ ਬਾਦਲ ਵੱਲੋਂ ਪੰਜਾਬੀਆਂ ਨੂੰ ਦਿੱਲੀ ਵਾਲਿਆਂ ਦੇ ਮੁਕਾਬਲੇ ਪੰਜਾਬ ਵਾਲਿਆਂ ਦੀ ਚੋਣ ਕਰਨ ਦੀ ਅਪੀਲ
ਅਬਾਕਾਰੀ ਅਫ਼ਸਰ ਮਨੀਸ਼ ਗੋਇਲ ਅਤੇ ਅਬਾਕਾਰੀ ਅਫ਼ਸਰ ਮਾਨਸਾ ਵਰੁਣ ਗੋਇਲ ਆਦਿ ਵੀ ਹਾਜ਼ਰ ਰਹੇ। ਮਲਹੋਤਰਾ ਗਰੁੱਪ ਦੇ ਹਿੱਸੇਦਾਰ ਰਾਕੇਸ਼ ਕੁਮਾਰ ਹੈਪੀ ਠੇਕੇਦਾਰ ਨੇ ਦਸਿਆ ਕਿ ‘‘ ਬਠਿੰਡਾ ਦਿਹਾਤੀ ਦੇ ਪੰਜ ਜੋਨ ਰਾਮਾ, ਕੋਟਫੱਤਾ, ਗੋਨਿਆਣਾ, ਰਾਮਪੁਰਾ ਅਤੇ ਮੋੜ ਉਨ੍ਹਾਂ ਦੇ ਗਰੁੱਪ ਦੀ ਕੰਪਨੀ ਵਿਜੇਤਾ ਵੈਬਰਜ ਨੂੰ ਨਿਕਲੇ ਹਨ ਜਦੋਂਕਿ ਬਠਿੰਡਾ ਸ਼ਹਿਰ ਦਾ ਇੱਕ ਗਰੁੱਪ ਵੀ ਮਲਹੋਤਰਾ ਗਰੁੱਪ ਦੇ ਹਿੱਸੇ ਆਇਆ ਹੈ। ਇਸਤੋਂ ਇਲਾਵਾ ਫ਼ਾਜਲਿਕਾ, ਫ਼ਿਰੋਜਪੁਰ ਅਤੇ ਹੋਰਨਾਂ ਜ਼ਿਲ੍ਹਿਆਂ ਦੇ ਵਿਚ ਵੀ ਗਰੁੱਪ ਨੂੰ ਮੁੜ ਸਰਾਬ ਕਾਰੋਬਾਰ ਵਿਚ ਵੱਡੀ ਹਿੱਸੇਦਾਰੀ ਮਿਲੀ ਹੈ। ’’ ਜੇਕਰ ਬਠਿੰਡਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੱਖ ਵੱਖ ਗਰੁੱਪਾਂ ਨੂੰ ਮਿਲਿਆ-ਜੁਲਿਆ ਹਿੱਸਾ ਮਿਲਿਆ ਹੈ। ਇੱਥੇ ਮਲਹੋਤਰਾ ਗਰੁੱਪ ਤੋਂ ਇਲਾਵਾ ਕੁੱਝ ਸਾਲਾਂ ਪਹਿਲਾਂ ਆਊਟ ਹੋਇਆ ਜੁਗਨੂੰ ਗਰੁੱਪ ਮੁੜ ਬਠਿੰਡਾ ਲੀਕਰ ਨਾਂ ਦੀ ਕੰਪਨੀ ਦੇ ਨਾਮ ਹੇਠ ਵਾਪਸ ਆ ਗਿਆ ਹੈ।
Big News: ਈਡੀ ਨੂੰ ਕੇਜਰੀਵਾਲ ਦਾ ਮੁੜ ਮਿਲਿਆਂ ਚਾਰ ਦਿਨਾਂ ਰਿਮਾਂਡ
ਇਸੇ ਤਰ੍ਹਾਂ ਨਹਿਰ ਜੋਨ ਚੰਡੀਗੜ੍ਹ ਦੀ ਮਿੱਤਲ ਐਂਡ ਕੰਪਨੀ ਨੂੰ ਮਿਲਿਆ ਦਸਿਆ ਗਿਆ ਹੈ ਜਦਕਿ ਕੈਂਟ ਏਰੀਆ ਸਨਮੁੱਖ ਐਂਡ ਸਾਂਘਾ ਕੰਪਨੀ ਦੇ ਹਿੱਸੇ ਗਿਆ ਹੈ। ਇਸਤੋਂ ਇਲਾਵਾ ਜੇਕਰ ਮਾਨਸਾ ਜਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੁੱਲ ਚਾਰ ਜੋਨਾਂ ਵਿਚੋਂ ਤਿੰਨ ਵਿਕ ਗਏ ਹਨ ਜਦੋਂਕਿ ਸਰਦੂਲਗੜ੍ਹ ’ਚ ਪਰਚੀਆਂ ਦੇ ਬਾਵਜੂਦ ਕੋਈ ਠੇਕੇਦਾਰ ਅੱਗੇ ਨਹੀਂ ਨਿਤਰਿਆਂ। ਇਹੀਂ ਹਾਲ ਬਠਿੰਡਾ ਸ਼ਹਿਰ ਦਾ ਹੈ, ਜਿੱਥੇ ਬੱਸ ਸਟੈਂਡ ਅਤੇ ਰਜੀਵ ਨਗਰ ਗਰੁੱਪ ਵਿਚ ਪਰਚੀ ਨਿਕਲਣ ਦੇ ਬਾਵਜੂਦ ਠੇਕੇਦਾਰਾਂ ਨੇ ਪੈਸੇ ਨਹੀਂ ਭਰੇ ਹਨ। ਬਠਿੰਡਾ ’ਚ ਐਕਸਾਈਜ਼ ਵਿਭਾਗ ਵੱਲੋਂ 12 ਜੋਨਾਂ ਲਈ 437 ਕਰੋੜ ਰੁਪਏ ਦੇ ਮਾਲੀਏ ਦਾ ਟੀਚਾ ਰੱਖਿਆ ਹੋਇਆ ਹੈ, ਜਿਸਦੇ ਵਿਚੋਂ 70 ਕਰੋੜ ਦੇ ਦੋ ਜੋਨ ਹਾਲੇ ਵਿਕੇ ਨਹੀਂ ਹਨ।
Share the post "ਸ਼ਰਾਬ ਦੇ ਠੇਕਿਆਂ ਦਾ ਲੱਕੀ ਡਰਾਅ: ਬਠਿੰਡਾ ਦਿਹਾਤੀ ’ਚ ਮੁੜ ਮਲਹੋਤਰਾ ਗਰੁੱਪ ਦਾ ਦਬਦਬਾ"