ਲੁਧਿਆਣਾ, 30 ਮਾਰਚ: ਪੰਜਾਬ ਵਾਸੀਆਂ ਨੂੰ ਜਲਦੀ ਹੀ ਹੋਰ ਵੱਡੀ ਰਾਹਤ ਮਿਲਣ ਜਾ ਰਹੀ ਹੈ। ਬਰਨਾਲਾ ਤੋਂ ਲੁਧਿਆਣਾ ਵਾਇਆ ਰਾਏਕੋਟ ਦੇ ਰਾਸਤੇ ਵਿਚਕਾਰ ਮੁੱਲਾਂਪੁਰ ਅਤੇ ਮਹਿਲ ਕਲਾਂ ਵਿੱਚ ਚੱਲ ਰਹੇ ਦੋ ਟੋਲ ਪਲਾਜੇ ਜਲਦ ਹੀ ਬੰਦ ਹੋਣ ਜਾ ਰਹੇ ਹਨ। ਇਹ ਟੋਲ ਪਲਾਜ਼ੇ ਕੰਪਨੀ ਵਲੋਂ ਚਲਾਏ ਜਾ ਰਹੇ ਹਨ। ਇਸ ਦਾ ਐਲਾਨ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਕੀਤਾ ਗਿਆ ਹੈ।
ਬਠਿੰਡਾ ਪੁਲਿਸ ਵੱਲੋਂ ਹੁਣ ਤੱਕ 29 ਨਸ਼ਾ ਤਸਕਰਾਂ ਦੀ ਕਰੀਬ 4 ਕਰੋੜ ਦੀ ਜਾਇਦਾਦ ਫ਼ਰੀਜ
ਉਹਨਾਂ ਦਾਅਵਾ ਕੀਤਾ ਕਿ ਹਾਲਾਂਕਿ ਕੰਪਨੀ ਵੱਲੋਂ ਕੋਵਿਡ ਅਤੇ ਕਿਸਾਨ ਅੰਦੋਲਨ ਦਾ ਵੇਰਵਾ ਦੇ ਕੇ 448 ਦਿਨ ਟੋਲ ਨੂੰ ਹੋਰ ਵਧਾਉਣ ਦੀ ਮੰਗ ਕੀਤੀ ਸੀ ਪਰੰਤੂ ਪੰਜਾਬ ਸਰਕਾਰ ਵੱਲੋਂ ਸਪੱਸ਼ਟ ਇੰਨਕਾਰ ਕਰ ਦਿੱਤਾ ਗਿਆ। ਜਿਸਤੋਂ ਬਾਅਦ ਹੁਣ ਇਹ ਦੋਵੇਂ ਟੋਲ ਪਲਾਜੇ ਮਿਤੀ 2 ਅਪ੍ਰੈਲ ਦੀ ਰਾਤ 12 ਵਜੇ ਬੰਦ ਹੋ ਜਾਣਗੇ। ਗੌਰਤਲਬ ਹੈ ਕਿ ਹੁਣ ਤੱਕ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਉਣ ਤੋਂ ਬਾਅਦ ਇੱਕ ਦਰਜਨ ਦੇ ਕਰੀਬ ਟੋਲ ਪਲਾਜ਼ੇ ਬੰਦ ਹੋ ਚੁੱਕੇ ਹਨ।
ਭਗਵੰਤ ਮਾਨ ਨੇ ਬੇਟੀ ਦਾ ਨਾਂ ‘ਨਿਆਮਤ ਕੌਰ ਮਾਨ’ ਰੱਖਿਆ, ਛੁੱਟੀ ਮਿਲਣ ਤੋਂ ਬਾਅਦ ਪੁੱਜੇ ਘਰ
ਹਾਲਾਂਕਿ ਇਹਨਾਂ ਸਾਰੇ ਟੋਲ ਪਲਾਜਿਆਂ ਨੂੰ ਚਲਾਉਣ ਵਾਲੀਆਂ ਕੰਪਨੀਆਂ ਦੇ ਵੱਲੋਂ ਕਰੋਨਾ ਅਤੇ ਕਿਸਾਨ ਅੰਦੋਲਨ ਦਾ ਬਹਾਨਾ ਬਣਾ ਕੇ ਵਾਧਾ ਦੇਣ ਦੀ ਮੰਗ ਕੀਤੀ ਜਾ ਰਹੀ ਸੀ। ਪ੍ਰੰਤੂ ਪੰਜਾਬ ਸਰਕਾਰ ਨੇ ਇਹ ਵਾਧਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਨਾਲ ਪੰਜਾਬੀਆਂ ਦੀ ਜੇਬ ਉੱਪਰ ਪ੍ਰਤੀ ਦਿਨ ਪੈਣ ਵਾਲੇ ਲੱਖਾਂ ਰੁਪਇਆਂ ਦਾ ਵਾਧੂ ਬੋਝ ਘਟ ਗਿਆ ਹੈ। ਅੰਕੜਿਆਂ ਮੁਤਾਬਕ ਇਸ ਤੋਂ ਪਹਿਲਾਂ ਬੰਦ ਹੋਏ 10 ਟੋਲ ਪਲਾਜੇ ਕਾਰਨ ਪੰਜਾਬੀਆਂ ਨੂੰ ਪ੍ਰਤੀ ਦਿਨ ਕਰੀਬ 48 ਲੱਖ ਰੁਪਏ ਅਦਾ ਕਰਨੇ ਪੈ ਰਹੇ ਸਨ।