ਪਟਿਆਲਾ/ ਲੁਧਿਆਣਾ, 30 ਮਾਰਚ : ਪਿਛਲੇ ਦਿਨੀਂ ਦੋ ਸਿਟਿੰਗ ਐਮ.ਪੀਜ਼ ਵੱਲੋਂ ਪਾਰਟੀ ਛੱਡਣ ਤੋਂ ਬਾਅਦ ਸੰਭਾਵੀਂ ਉਮੀਦਵਾਰਾਂ ਦੀ ਖ਼ੋਜ ਲਈ ਹੁਣ ਕਾਂਗਰਸ ਪਾਰਟੀ ਨੇ ਹਲਕੇ ਦੇ ਵੋਟਰਾਂ ਦਾ ਸਹਾਰਾ ਲੈਣ ਦਾ ਫੈਸਲਾ ਲਿਆ ਹੈ। ਜੀ ਹਾਂ, ਇਹ ਬਿਲਕੁਲ ਸੱਚ ਹੈ ਕਿਉਂਕਿ ਕਾਂਗਰਸ ਵੱਲੋਂ ਲੁਧਿਆਣਾ ਅਤੇ ਪਟਿਆਲਾ ’ਚ ਸੰਭਾਵੀਂ ਉਮੀਦਵਾਰ ਲੋਕਾਂ ਦੀ ਪਸੰਦ ਨਾਲ ਮੈਦਾਨ ਵਿਚ ਉਤਾਰਨ ਦਾ ਫੈਸਲਾ ਕੀਤਾ ਹੈ। ਇਸਦੇ ਲਈ ਮੋਬਾਇਲ ਰਾਹੀਂ ਸਰਵੇ ਕਰਵਾਇਆ ਜਾ ਰਿਹਾ। ਇਸ ਮੋਬਾਇਲ ਸਰਵੇ ਰਾਹੀਂ ਦੋਨਾਂ ਹਲਕਿਆਂ ਵਿਚੋਂ 4-4 ਉਮੀਦਵਾਰਾਂ ਦੇ ਨਾਮ ਦੱਸ ਕੇ ਲੋਕਾਂ ਤੋਂ ਉਨ੍ਹਾਂ ਦੀ ਪਸੰਦ ਪੁੱਛੀ ਜਾ ਰਹੀ ਹੈ।
ਨਾਨਕਮੱਤਾ ਡੇਰਾ ਮੁਖੀ ਕਤਲ ਕਾਂਡ: ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਹੀ ਕਰਵਾਇਆ ਸੀ ਕਤਲ!
ਸੂਚਨਾ ਮੁਤਾਬਕ ਲੁਧਿਆਣਾ ਦੇ ਵਿਚ ਰਵਨੀਤ ਸਿੰਘ ਬਿੱਟੂ ਦੀ ਥਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਐਮ.ਪੀ ਮਨੀਸ਼ ਤਿਵਾੜੀ, ਸਾਬਕਾ ਮੰਤਰੀ ਭਾਰਤ ਭੂਸਣ ਆਸ਼ੂ, ਸਾਬਕਾ ਮੰਤਰੀ ਤੇ ਸ਼੍ਰੀ ਬਿੱਟੂ ਦੇ ਚਚੇਰੇ ਭਰਾ ਗੁਰਕੀਰਤ ਸਿੰਘ ਕੋਟਲੀ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਦੇ ਨਾਮ ਸਾਹਮਣੇ ਕੀਤੇ ਗਏ ਹਨ। ਇਸੇ ਤਰ੍ਹਾਂ ਪਟਿਆਲਾ ਤੋਂ ਸਾਬਕਾ ਮੰਤਰੀ ਲਾਲ ਸਿੰਘ, ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਤੋਂ ਇਲਾਵਾ ਆਪ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਹਰਾਉਣ ਵਾਲੇ ਸਾਬਕਾ ਐਮ.ਪੀ ਡਾ ਧਰਮਵੀਰ ਗਾਂਧੀ ਦਾ ਨਾਂ ਸੰਭਾਵੀਂ ਉਮੀਦਵਾਰਾਂ ਦੀ ਲਿਸਟ ਵਿਚ ਰੱਖਿਆ ਗਿਆ ਹੈ।
ਵੱਡੀ ਖੁਸ਼ਖਬਰੀ: ਪੰਜਾਬ ਦੇ ਵਿੱਚ ਦੋ ਹੋਰ ਟੋਲ ਪਲਾਜ਼ੇ ਹੋਣਗੇ ਬੰਦ
ਪਾਰਟੀ ਦੇ ਉੱਚ ਸੂਤਰਾਂ ਨੇ ਖੁਲਾਸਾ ਕੀਤਾ ਕਿ ਅਜਿਹਾ ਕਰਨ ਦਾ ਮੰਤਵ ਲੋਕਾਂ ਦੀ ਨਬਜ਼ ਟਟੋਲਣਾ ਹੈ ਕਿਉਂਕਿ ਇਹਨਾਂ ਦੋਨਾਂ ਹਲਕਿਆਂ ਦੇ ਮੌਜੂਦਾ ਐਮਪੀਜ ਵੱਲੋਂ ਪਾਰਟੀ ਛੱਡਣ ਕਾਰਨ ਲੋਕਾਂ ਦੇ ਵਿੱਚ ਵੀ ਰੋਸ਼ ਦੇਖਣ ਨੂੰ ਮਿਲ ਰਿਹਾ ਹੈ। ਪਾਰਟੀ ਆਗੂਆਂ ਮੁਤਾਬਿਕ ਬੇਸ਼ੱਕ ਸਰਵੇਖਣ ਵਿੱਚ ਪੁੱਛੇ ਜਾ ਰਹੇ ਸਾਰੇ ਨਾਮ ਹੀ ਮਹੱਤਵਪੂਰਨ ਹਨ ਪ੍ਰੰਤੂ ਫਿਰ ਵੀ ਫੈਸਲਾ ਲੋਕਾਂ ਦੀ ਰਾਏ ਤੋਂ ਬਾਅਦ ਹੀ ਲਿਆ ਜਾਵੇਗਾ। ਦੱਸਣਾ ਬਣਦਾ ਹੈ ਕਿ ਪਾਰਟੀ ਆਗੂਆਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਲੁਧਿਆਣਾ ਤੋਂ ਮੌਜੂਦਾ ਐਮਪੀ ਰਵਨੀਤ ਸਿੰਘ ਬਿੱਟੂ ਹੀ ਕਾਂਗਰਸ ਪਾਰਟੀ ਦੇ ਇੱਕੋ ਇੱਕ ਦਾਵੇਦਾਰ ਸਨ ਜਿੰਨਾਂ ਨੂੰ ਟਿਕਟ ਦੇਣ ਲਈ ਹਾਈਕਮਾਂਡ ਨੂੰ ਨਾਮ ਭੇਜਿਆ ਗਿਆ ਸੀ। ਹਾਲਾਂਕਿ ਬੀਬੀ ਪਰਨੀਤ ਕੌਰ ਪਿਛਲੇ ਲੰਬੇ ਸਮੇਂ ਤੋਂ ਹੀ ਪਾਰਟੀ ਦੀ ਲਾਈਨ ਤੋਂ ਉਲਟ ਚੱਲ ਰਹੇ ਸਨ।
Share the post "ਲੁਧਿਆਣਾ ਤੇ ਪਟਿਆਲਾ ‘ਚ ਉਮੀਦਵਾਰਾਂ ਦੀ ਖੋਜ ਲਈ ਕਾਂਗਰਸ ਵੱਲੋਂ ਮੋਬਾਇਲ ਸਰਵੇਖਣ ਸ਼ੁਰੂ"