ਰੇਲਵੇ ਸਟੇਸ਼ਨ ਤੋਂ ਤਿੰਨ ਮਹੀਨਿਆਂ ਦਾ ਬੱਚਾ ਹੋਇਆ ਚੋਰੀ

Date:

spot_img

 

ਲੁਧਿਆਣਾ, 9 ਨਵੰਬਰ: ਬੀਤੀ ਦੇਰ ਰਾਤ ਸਥਾਨਕ ਰੇਲਵੇ ਸਟੇਸ਼ਨ ਤੋਂ ਇਕ ਪ੍ਰਵਾਸੀ ਪਰਵਾਰ ਦਾ ਤਿੰਨ ਮਹੀਨਿਆਂ ਦਾ ਬੱਚਾ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਘਟਨਾ ਤੋਂ ਬਾਅਦ ਜੀਆਰਪੀ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸਦੇ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਉਧਰ ਪੀੜਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਕਲਯੁਗੀ ਪੁੱਤ ਵੱਲੋਂ ਮਾਂ ਪਿਓ ਦਾ ਬੇਰਹਿਮੀ ਨਾਲ ਕਤਲ

ਪਤਾ ਲੱਗਿਆ ਹੈ ਕਿ ਇਹ ਪਰਵਾਰ ਬਿਹਾਰ ਦੇ ਗੋਪਾਲਗੰਜ ਇਲਾਕੇ ਨਾਲ ਸਬੰਧਤ ਹੈ ਅਤੇ ਬੀਤੀ ਰਾਤ ਹੀ ਇਸ ਸਟੇਸ਼ਨ ਉਪਰ ਉਤਰਿਆਂ ਸੀ। ਜਿਸ ਤੋਂ ਬਾਅਦ ਦੇਰ ਰਾਤ ਹੋਣ ਕਾਰਨ ਇਹ ਪਰਵਾਰ ਦੋ ਨੰਬਰ ਪਲੇਟਫਾਰਮ ਉਪਰ ਹੀ ਬੈਠ ਗਿਆ। ਇਸ ਦੌਰਾਨ ਜਦ ਪਰਵਾਰਕ ਮੈਂਬਰਾਂ ਨੂੰ ਨੀਂਦ ਆ ਗਈ ਤਾਂ ਕੋਈ ਉਨ੍ਹਾਂ ਦਾ ਤਿੰਨ ਮਹੀਨਿਆਂ ਦਾ ਬੱਚਾ ਚੁੱਕ ਕੇ ਲੈ ਗਿਆ। ਇਸਦਾ ਪਤਾ ਪਰਵਾਰ ਨੂੰ ਕਰੀਬ ਦੋ ਵਜੇ ਲੱਗਾ, ਜਿਸਤੋਂ ਬਾਅਦ ਉਨ੍ਹਾਂ ਰੋਲਾ ਪਾਇਆ ਤੇ ਪੁਲਿਸ ਮੌਕੇ ਤੇ ਪੁੱਜ ਗਈ। ਫਿਲਹਾਲ ਬੱਚੇ ਦਾ ਹਾਲੇ ਪਤਾ ਨਹੀਂ ਚੱਲਿਆ ਸੀ।

 

spot_img
spot_img

Share post:

Popular

More like this
Related