ਨਵੀਂ ਦਿੱਲੀ (ਸੁਖਜਿੰਦਰ ਮਾਨ): ਸੁਪਰੀਮ ਕੋਰਟ ਨੇ ‘ਆਪ’ ਨੇਤਾ ਸੰਜੇ ਸਿੰਘ ਨੂੰ ਵੱਡੀ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਹੈ। ਸੰਜੇ ਸਿੰਘ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਪਿਛਲੇ ਸਾਲ 4 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸਾਲ ਜਨਵਰੀ ਵਿਚ, ਈਡੀ ਨੇ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿਚ ਆਪਣੀ ਚਾਰਜਸ਼ੀਟ ਵਿਚ ਸੰਜੇ ਸਿੰਘ ਦਾ ਨਾਮ ਸ਼ਾਮਲ ਕੀਤਾ ਸੀ।
ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ..ਸੰਜੇ ਸਿੰਘ ਜੀ ਦੀ ਜ਼ਮਾਨਤ ਹੋਈ ਐ ..ਸੱਚ ਦੱਬਿਆ ਤਾਂ ਜਾ ਸਕਦਾ ਹੈ ਪਰ ਸੱਚ ਕਦੇ ਮਰਦਾ ਨਹੀਂ..ਇਨਕਲਾਬ ਜ਼ਿੰਦਾਬਾਦ
— Bhagwant Mann (@BhagwantMann) April 2, 2024
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੋਸ਼ਲ ਮੀਡੀਆ ਤੇ ਇਕ ਪੋਸਟ ਪਾ ਕੇ ਆਪਣਾ ਪ੍ਰਤੀਕਰਮ ਵੀ ਦਿੱਤਾ ਹੈ। ਉਨ੍ਹਾਂ ਲਿਖਿਆ ਕਿ “ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ..ਸੰਜੇ ਸਿੰਘ ਜੀ ਦੀ ਜ਼ਮਾਨਤ ਹੋਈ ਐ ..ਸੱਚ ਦੱਬਿਆ ਤਾਂ ਜਾ ਸਕਦਾ ਹੈ ਪਰ ਸੱਚ ਕਦੇ ਮਰਦਾ ਨਹੀਂ..ਇਨਕਲਾਬ ਜ਼ਿੰਦਾਬਾਦ।”
आज हर आम आदमी पार्टी कार्यकर्ता के लिए बहुत भावुक दिन है। हमारे शेर संजय सिंह की रिहाई से आज वो ख़ुशी है जो शब्दों में बयान नहीं की जा सकती।
जय बजरंग बली! pic.twitter.com/tnZo4vIDzF
— Raghav Chadha (@raghav_chadha) April 2, 2024