ਬਠਿੰਡਾ, 2 ਅਪ੍ਰੈਲ: ਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਨੌਜਵਾਨਾਂ ਵਿੱਚ ਨਸ਼ਿਆਂ ਦੀ ਦੁਰਵਰਤੋਂ ਅਤੇ ਨਸ਼ਿਆਂ ਦੀ ਮਾਰ ਦੇ ਖ਼ਤਰਿਆਂ ਅਤੇ ਨਤੀਜਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਬ੍ਰਹਮਾਕੁਮਾਰੀਆਂ ਨੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ (ਭਾਰਤ ਸਰਕਾਰ) ਦੇ ਸਹਿਯੋਗ ਨਾਲ ‘ਨਸ਼ਾ ਮੁਕਤ ਭਾਰਤ ਅਭਿਆਨ’ ਦੀ ਪਹਿਲਕਦਮੀ ਨਾਲ ਕਾਲਜ ਮੈਨੇਜਮੈਂਟ ਅਤੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਕਾਲਜ ਵਿੱਚ ਵਿਦਿਆਰਥੀਆਂ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ।ਬ੍ਰਹਮਾਕੁਮਾਰੀਆਂ ਦੀ ਟੀਮ ਆਪਣੇ ਨਾਲ ਇੱਕ ਪੋਰਟੇਬਲ ਸਕਰੀਨ ਲੈ ਕੇ ਆਈ ਜਿਸ ਵਿੱਚ ਉਨ੍ਹਾਂ ਨੇ ਦਿਖਾਇਆ ਕਿ ਕਿਵੇਂ ਨੌਜਵਾਨ ਨਸ਼ਿਆਂ ਦੇ ਜਾਲ ਵਿੱਚ ਫਸਦੇ ਹਨ।
ਅਕਾਲੀ ਦਲ ਨੇ ਇਕਬਾਲ ਸਿੰਘ ਲਾਲਪੁਰਾ ਵਿਰੁੱਧ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
ਉਹਨਾਂ ਨੇ ਆਪਣੇ ਦ੍ਰਿਸ਼ਟਾਂਤ ਅਤੇ ਵਿਡੀਓਜ਼ ਰਾਹੀਂ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਖਤਰਿਆਂ ਨੂੰ ਉਜਾਗਰ ਕੀਤਾ ਜਿਵੇਂ ਕਿ ਅਕਾਦਮਿਕ ਮੁਸ਼ਕਲਾਂ, ਸਿਹਤ ਸਮੱਸਿਆਵਾਂ, ਮਾੜੇ ਸਾਥੀਆਂ ਦੇ ਸਬੰਧਾਂ ਅਤੇ ਕਿਸ਼ੋਰ ਅਵਸਥਾ ਸ਼ਮੂਲੀਅਤ ਹੁੰਦੀ ਹੈ । ਜਿੰਨ੍ਹਾਂ ਦੇ ਨਤੀਜੇ ਗਲਤ ਨਿਕਲਦੇ ਹਨ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਤਣਾਅ ਮੁਕਤ ਅਤੇ ਬਿਹਤਰ ਇਕਾਗਰਤਾ ਲਈ ਕੁਝ ਧਿਆਨ ਦੀਆਂ ਤਕਨੀਕਾਂ ਵੀ ਸਿਖਾਈਆਂ। ਸ਼੍ਰੀਮਤੀ ਨੇਹਾ ਭੰਡਾਰੀ ਨੋਡਲ ਅਫਸਰ ਬੱਡੀਜ਼ ਪ੍ਰੋਗਰਾਮ, ਪ੍ਰੋਗਰਾਮ ਅਫਸਰ ਐਨ.ਐਸ.ਐਸ. ਡਾ. ਸਿਮਰਜੀਤ ਕੌਰ ਅਤੇ ਸ਼੍ਰੀਮਤੀ ਗੁਰਮਿੰਦਰ ਜੀਤ ਕੌਰ ਦੀ ਦੇਖ-ਰੇਖ ਹੇਠ ਹੋਏ ਇਸ ਪ੍ਰੋਗਰਾਮ ਵਿੱਚ ਲਗਭਗ 150 ਵਿਦਿਆਰਥੀਆਂ ਨੇ ਭਾਗ ਲਿਆ । ਟੀਮ ਨੇ ਕਾਲਜ ਪ੍ਰਧਾਨ ਸ਼੍ਰੀ ਸੰਜੇ ਗੋਇਲ, ਸਕੱਤਰ ਸ਼੍ਰੀ ਵਿਕਾਸ ਗਰਗ ਅਤੇ ਪ੍ਰਿੰਸੀਪਲ ਡਾ. ਨੀਰੂ ਗਰਗ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ।