ਚੰਡੀਗੜ੍ਹ, 5 ਅਪੈ੍ਰਲ: ਆਗਾਮੀ 1 ਜੂਨ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਾਦਲ ਪ੍ਰਵਾਰ ਨੂੰ ਅਪਣੇ ਜੱਦੀ ਗੜ੍ਹ ’ਚ ਵੱਡਾ ਸਿਆਸੀ ਝਟਕਾ ਲੱਗਿਆ ਹੈ। ਪਿਛਲੇ ਕਈ ਮਹੀਨਿਆਂ ਤੋਂ ਨਰਾਜ਼ ਦਿਖ਼ਾਈ ਦੇ ਰਹੇ ਯੂਥ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਅਤੇ ਨਗਰ ਨਿਗਮ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਢਿੱਲੋਂ ਸਹਿਤ ਚਾਰ ਕੌਂਸਲਰ ਅਤੇ ਕਈ ਸਰਕਲ ਪ੍ਰਧਾਨ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਇੰਨਾਂ ਵਿਚ ਇਕ ਕੌਂਸਲਰ ਰਜਿੰਦਰ ਸਿੰਘ ਸਿੱਧੂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਹਿਮਾਇਤੀ ਮੰਨਿਆ ਜਾਂਦਾ ਹੈ। ਬਠਿੰਡਾ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਲੋਕ ਸਭਾ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਹੇਠ ਇੰਨ੍ਹਾਂ ਕੌਸਲਰਾਂ ਤੇ ਆਗੂਆਂ ਦਾ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਾਰਟੀ ਵਿਚ ਸਵਾਗਤ ਕੀਤਾ।
ਅਪ੍ਰਰੇਸ਼ਨ ’ਚ ਲਾਪਰਵਾਹੀ: ਮਹਿਲਾ ਮਰੀਜ਼ ਦੀ ਮੌਤ ਦੇ ਮਾਮਲੇ ਚ ਮਸਹੂਰ ਡਾਕਟਰ ਗ੍ਰਿਫਤਾਰ, ਲਾਇਸੰਸ ਵੀ ਹੋਇਆ ਰੱਦ
ਚੰਡੀਗੜ੍ਹ ’ਚ ਹੋਏ ਇਸ ਸਮਾਗਮ ਦੌਰਾਨ ਆਪ ਵਿਚ ਸ਼ਾਮਲ ਹੋਣ ਵਾਲੇ ਇੰਨ੍ਹਾਂ ਕੌਸਲਰਾਂ ਤੇ ਆਗੂਆਂ ਵਿਚ ਹਰਪਾਲ ਸਿੰਘ ਢਿੱਲੋਂ ਤੋਂ ਇਲਾਵਾ ਸਾਬਕਾ ਕੌਸਲਰ ਤੇ ਗੁਰਦੂਆਰਾ ਸਿੰਘ ਸਭਾ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ, ਉਨ੍ਹਾਂ ਦੀ ਪਤਨੀ ਤੇ ਮੌਜੂਦਾ ਕੌਸਲਰ ਬਲਜੀਤ ਕੌਰ, ਸਾਬਕਾ ਕੌਸਲਰ ਹਰਜਿੰਦਰ ਸਿੰਘ ਛਿੰਦਾ ਤੇ ਮੌਜੂਦਾ ਕੌਸਲਰ ਉਨ੍ਹਾਂ ਦੀ ਮਾਤਾ ਗੁਰਦੇਵ ਕੌਰ ਛਿੰਦਾ, ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਣਦੀਪ ਸਿੰਘ ਰਾਣਾ ਤੇ ਉਨ੍ਹਾਂ ਦੀ ਮੌਜੂਦਾ ਕੌਸਲਰ ਪਤਨੀ ਅਮਨਦੀਪ ਕੌਰ ਤੋਂ ਇਲਾਵਾ ਸਰਕਲ ਪ੍ਰਧਾਨ ਪ੍ਰਗਟ ਸਿੰਘ, ਬਲਜਿੰਦਰ ਸਿੰਘ ਬਿੰਦਰ ਮੀਤ ਪ੍ਰਧਾਨ, ਵਿਸਾਲ ਜਿੰਦਲ, ਮਨਪ੍ਰੀਤ ਸਿੰਘ ਤੇ ਕਾਂਗਰਸੀ ਆਗੂ ਨਰਿੰਦਰ ਸਿੰਘ ਗਰੇਵਾਲ ਵੀ ਸ਼ਾਮਲ ਸਨ।
ਸੋਨੀਆ ਗਾਂਧੀ ਨੇ ਚੁੱਕੀ ਰਾਜ ਸਭਾ ਮੈਂਬਰ ਵਜੋਂ ਸਹੁੰ
ਇੱਥੇ ਦਸਣਾ ਬਣਦਾ ਹੈ ਕਿ ਇੰਨ੍ਹਾਂ ਕੌਸਲਰਾਂ ਦਾ ਸ਼੍ਰੋਮਣੀ ਅਕਾਲੀ ਦਲ ਤੇ ਖ਼ਾਸਕਰ ਬਾਦਲ ਪ੍ਰਵਾਰ ਨਾਲ ਟਕਰਾਅ ਉਸ ਸਮੇਂ ਹੋਇਆ ਸੀ ਜਦ ਇੰਨ੍ਹਾਂ ਕੌਸਲਰਾਂ ਲੇ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਦੇ ਬਾਵਜੂਦ ਉਸਦੇ ਚਚੇਰੇ ਭਰਾ ਤੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਿਮਾਇਤ ਮੇਅਰ ਰਮਨ ਗੋਇਲ ਨੂੰ ਹਟਾਉਣ ਲਈ ਲਿਆਂਦੇ ਮਤੇ ਦਾ ਵਿਰੋਧ ਕਰਨ ਤੋਂ ਸਾਫ਼ ਇੰਨਕਾਰ ਕਰ ਦਿੱਤਾ ਸੀ। ਇਸ ਮਾਮਲੇ ਵਿਚ ਅਕਾਲੀ ਕੌਸਲਰ ਦੋ ਗਰੁੱਪਾਂ ਵਿਚ ਵੰਡੇ ਗਏ ਸਨ ਤੇ ਚਾਰ ਕੌਸਲਰਾਂ ਵੱਲੋਂ ਲਏ ਫੈਸਲੇ ਕਾਰਨ ਮੇਅਰ ਰਮਨ ਗੋਇਲ ਨੂੰ ਗੱਦੀਓ ਉਤਾਰ ਦਿੱਤਾ ਗਿਆ ਸੀ।
ਭਾਜਪਾ ਨੂੰ ਲੱਗੇਗਾ ਵੱਡਾ ਝਟਕਾ: ਸੀਨੀਅਰ ਆਗੂ ਨੇ ਚੋਣ ਲੜਣ ਦਾ ਕੀਤਾ ਐਲਾਨ
ਜਿਸਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਚਾਰ ਕੌਸਲਰਾਂ ਨੂੰ ਪਾਰਟੀ ਵਿਚੋਂ ਕੱਢਣ ਦਾ ਜੁਬਾਨੀ ਐਲਾਨ ਕਰ ਦਿੱਤਾ ਸੀ। ਇਸ ਦੌਰਾਨ ਇੱਕ ਬਾਗੀ ਕੌਸਲਰ ਮੱਖਣ ਸਿੰਘ ਮੁੜ ਅਕਾਲੀ ਦਲ ਵਿਚ ਘਰ ਵਾਪਸੀ ਕਰ ਗਿਆ ਸੀ ਪ੍ਰੰਤੂ ਬਾਕੀ ਤਿੰਨ ਕੌਸਲਰਾਂ ਨੇ ਹਰਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਅਲੱਗ ਗਰੁੱਪ ਬਣਾ ਲਿਆ ਸੀ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਕੌਸਲਰ ਰਜਿੰਦਰ ਸਿੰਘ ਸਿੱਧੂ ਨੂੰ ਵੀ ਮਨਪ੍ਰੀਤ ਬਾਦਲ ਦੇ ਖੇਮੇ ਵਿਚ ਮੰਨਿਆ ਜਾਂਦਾ ਸੀ।
Share the post "ਬਠਿੰਡਾ ’ਚ ਅਕਾਲੀ ਦਲ ਤੇ ਮਨਪ੍ਰੀਤ ਬਾਦਲ ਦੇ ਹਿਮਾਇਤੀ ਰਹੇ ਚਾਰ ਕੌਂਸਲਰ ਹੋਏ ਆਪ ’ਚ ਸ਼ਾਮਲ"