ਸੁਖਜਿੰਦਰ ਮਾਨ
ਬਠਿੰਡਾ,11 ਅਗਸਤ: ਸਮੂਹ ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਜਿਲ੍ਹਾ ਬਠਿੰਡਾ ਵਲੋਂ ਖੇਤੀ ਭਵਨ ਦਫਤਰ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਵਿਖੇ ਤੀਜੇ ਦਿਨ ਧਰਨਾ ਦਿਤਾ ਗਿਆ। ਇਸ ਵਿੱਚ ਅੱਜ ਪ੍ਰਧਾਨ ਸ਼੍ਰੀ ਵਿਕਰਮਜੀਤ ਸਿੰਘ ਨੇ ਮੁੜ ਪੰਜਾਬ ਸਰਕਾਰ ਵਲੋਂ ਇਸ ਮੁਲਾਜ਼ਮ ਵਰਗ ਨਾਲ ਹੋ ਰਹੇ ਵਿਤਕਰੇ ਸਬੰਧੀ ਰੋਸ਼ ਪਰਗਟ ਕਰਦਿਆਂ ਸਮੂਹ ਖੇਤੀਬਾੜੀ ਸਬ ਇੰਸਪੈਕਟਰ ਨਾਲ ਪੰਜਾਬ ਸਰਕਾਰ ਖਿਲਾਫ ਨਾਹਰੇਬਾਜੀ ਕੀਤੀ। ਜਨਰਲ ਸਕਤਰ ਸ਼੍ਰੀ ਪਰਸ਼ੋਤਮ ਲਾਲ ਨੇ ਦਸਿਆ ਕਿ ਸਾਲ 1996 ਤੋਂ ਪਹਿਲਾਂ ਖੇਤੀਬਾੜੀ ਉੱਪ ਨਿਰੱਖਕ, ਖੇਤੀਬਾੜੀ ਵਿਭਾਗ (ਹੁਣ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ) ਦੀ ਪੇ-ਪੈਰੀਟੀ ਵੇਟੇਰਨਰੀ ਫਾਰਮਾਂਸਿਸਟ (ਹੁਣ ਵੇਟੇਰਨਰੀ ਇੰਸਪੈਕਟਰ), ਪਸ਼ੂ ਪਾਲਣ ਵਿਭਾਗ, ਪੰਜਾਬ ਦੇ ਬਰਾਬਰ ਹੁੰਦੀ ਸੀ ਪਰ 1996 ਵਿੱਚ ਇਹਨਾਂ ਦੋਵਾਂ ਦੀ ਪੇ-ਪੈਰੀਟੀ ਵੱਖ ਵੱਖ ਕਰ ਦਿਤੀ ਗਈ ਜਦ ਕਿ ਇਹਨਾਂ ਦੋਵੇ ਅਸਾਮੀਆਂ ਦੀ ਭਰਤੀ ਲਈ ਮੁਢਲੀ ਸਿਖਿਆ ਦਾ ਦਰਜਾ ਇਕੋ ਹੈ। ਮੀਤ ਪ੍ਰਧਾਨ ਸ਼੍ਰੀ ਪਰਨੂਰ ਸਿੰਘ ਨੇ ਦਸਿਆ ਕਿ ਵਿਭਾਗ ਦੇ ਹੋਰ ਮੁਢਲੀ ਪੋਸਟਾਂ ਜਿਵੇ ਕਿ ਖੇਤੀਬਾੜੀ ਵਿਕਾਸ ਅਫਸਰ, ਖੇਤੀਬਾੜੀ ਅਫਸਰ, ਡਿਪਟੀ ਡਾਇਰੈਕਟਰ/ ਮੁੱਖ ਖੇਤੀਬਾੜੀ ਅਫਸਰ ਅਤੇ ਜੋਇੰਟ ਡਾਇਰੈਕਟਰ ਦੀਆਂ ਪੇ-ਪੈਰੀਟੀ ਪਸ਼ੂ ਪਾਲਣ ਵਿਭਾਗ ਦੇ ਬਰਾਬਰ ਹੈ ਪਰ ਖੇਤੀਬਾੜੀ ਉੱਪ ਨਿਰੱਖਕ ਦੀ ਪੇ-ਪੈਰੀਟੀ ਬਰਾਬਰ ਨਹੀਂ ਰਖੀ ਗਈ। ਇਸ ਸੰਘਰਸ਼ ਨਾਲ ਸਮੂਹ ਖੇਤੀਬਾੜੀ ਉੱਪ ਨਿਰੱਖਕ ਪੰਜਾਬ ਰਾਜ ਇਕੋ ਮੰਗ ਕਰਦਾ ਹੈ ਕਿ ਪੇ-ਪੈਰੀਟੀ ਮੁੜ ਤੋਂ ਬਹਾਲ ਕੀਤੀ ਜਾਵੇ ਅਤੇ ਇਸ ਸਬੰਧੀ ਇਹ ਰੋਸ਼ ਰੈਲੀ ਓਦੋਂ ਤੱਕ ਚਲੇਗੀ ਜਦ ਤੱਕ ਖੇਤੀਬਾੜੀ ਉੱਪ ਨਿਰੱਖਕ ਨੂੰ ਉਸਦਾ ਬਣਦਾ ਹੱਕ ਨਹੀਂ ਮਿਲਦਾ। ਇਸ ਮੌਕੇ ਤੇ ਬਠਿੰਡਾ ਜਿਲ੍ਹੇ ਦੇ ਸਮੂਹ ਖੇਤੀਬਾੜੀ ਸਬ ਇੰਸਪੈਕਟੋਰਾ ਨੇ ਵੱਧ ਚੜ ਕੇ ਹਿੱਸਾ ਲਿਆ।
ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਵਲੋਂ ਤੀਜੇ ਦਿਨ ਧਰਨਾ ਜਾਰੀ
14 Views