ਕਿਹਾ ਫਿਰ ਸਾਬਤ ਕੀਤਾ ਕਿ ਉਹ ਪੰਜਾਬ ਵਿਰੋਧੀ ਅਤੇ ਤਾਨਾਸ਼ਾਹੀ ਦੇ ਸਮਰਥਕ ਹਨ
ਚੰਡੀਗੜ੍ਹ, 8 ਅਪ੍ਰੈਲ: ਬੀਤੇ ਕੱਲ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਖਟਕੜ ਕਲਾਂ ’ਚ ਅਰਵਿੰਦ ਕੇਜ਼ਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ’ਚ ਕੀਤੀ ਭੁੱਖ ਹੜਤਾਲ ਸਬੰਧੀ ਦਿੱਤੇ ਬਿਆਨ ’ਤੇ ਆਪ ਨੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਜਾਖੜ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਵਿਰੋਧੀ ਅਤੇ ਤਾਨਾਸ਼ਾਹੀ ਪੱਖੀ ਹਨ।
ਭਾਜਪਾ ਵਿਰੁਧ ਪਿੰਡਾਂ ’ਚ ਮੁੜ No Entry ਦੇ ਬੈਨਰ ਲੱਗਣ ਲੱਗੇ, ਉਮੀਦਵਾਰਾਂ ਦਾ ਵਿਰੋਧ ਵੀ ਜਾਰੀ
’ਆਪ’ ਆਗੂ ਵਿਕਰਮਜੀਤ ਸਿੰਘ ਪਾਸੀ ਨੇ ਸੁਨੀਲ ਜਾਖੜ ਨੂੰ ਘੇਰਦਿਆਂ ਕਿਹਾ ਕਿ ਉਹ ਪੰਜਾਬ ਨਾਲ ਸਬੰਧਤ ਮੁੱਦਿਆਂ ’ਤੇ ਹਮੇਸ਼ਾ ਚੁੱਪ ਕਿਉਂ ਰਹਿੰਦੇ ਹਨ ਪਰ ਭਾਜਪਾ ਦਾ ਬਚਾਅ ਕਰਨ ਲਈ ਹਮੇਸ਼ਾ ਆਵਾਜ਼ ਕਿਉਂ ਉਠਾਉਂਦੇ ਹਨ। ਪਾਸੀ ਨੇ ਕਿਹਾ ਕਿ ਵੀਡੀਓ ’ਚ ਵੀ ਸੁਨੀਲ ਜਾਖੜ ਦੇ ਚਿਹਰੇ ’ਤੇ ਡਰ ਅਤੇ ਘਬਰਾਹਟ ਸਾਫ ਝਲਕ ਰਹੀ ਸੀ। ਉਨ੍ਹਾਂ ਕਿਹਾ ਕਿ ਲੋਕ ਭਾਜਪਾ ਆਗੂਆਂ ਨੂੰ ਪੰਜਾਬ ਵਿੱਚ ਆਪਣੇ ਪਿੰਡਾਂ ਵਿੱਚ ਨਹੀਂ ਵੜਨ ਦੇ ਰਹੇ, ਚੋਣ ਪ੍ਰਚਾਰ ਤਾਂ ਦੂਰ ਦੀ ਗੱਲ ਹੈ। ’ਆਪ’ ਆਗੂ ਨੇ ਕਿਹਾ ਕਿ ਹਾਸੋਹੀਣੀ ਗੱਲ ਹੈ ਕਿ ਸੁਨੀਲ ਜਾਖੜ ਆਤਮਾ ਦੀ ਗੱਲ ਕਰ ਰਹੇ ਹਨ, ਉਹੀ ਸੁਨੀਲ ਜਾਖੜ ਜਿਸ ਨੇ ਭਾਜਪਾ ਨੂੰ ਆਪਣੀ ਆਤਮਾ ਅਤੇ ਚੇਤਨਾ ਵੇਚ ਦਿੱਤੀ ਹੈ।
ਭਾਜਪਾ ਨੇ ਬਠਿੰਡਾ ’ਚ ਬਾਦਲ ਪ੍ਰਵਾਰ ਨੂੰ ਸਿਆਸੀ ਤੌਰ ’ਤੇ ਘੇਰਣ ਦੀ ਬਣਾਈ ਰਣਨੀਤੀ!
ਪਾਸੀ ਨੇ ਕਿਹਾ ਕਿ ਜਾਖੜ ਕਦੇ ਵੀ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕਰਦੇ। ਉਨ੍ਹਾਂ ਕਦੇ ਵੀ ਕੇਂਦਰ ਦੀ ਆਪਣੀ ਸਰਕਾਰ ਦੇ ਸਾਹਮਣੇ ਪੰਜਾਬ ਦਾ ਕੋਈ ਮੁੱਦਾ ਨਹੀਂ ਉਠਾਇਆ। ਜਦੋਂ ਪੰਜਾਬ ਦੇ ਫੰਡ ਰੋਕੇ ਗਏ ਤਾਂ ਉਹ ਚੁੱਪ ਰਹੇ, ਪੰਜਾਬ ਦੀ ਝਾਂਕੀ ਰੱਦ ਹੋਣ ਦੇ ਕਾਰਨਾਂ ਬਾਰੇ ਝੂਠ ਬੋਲਿਆ, ਉਨਾਂ ਕਦੇ ਸਾਡੇ ਕਿਸਾਨਾਂ ਲਈ ਆਵਾਜ਼ ਨਹੀਂ ਉਠਾਈ। ਪਾਸੀ ਨੇ ਕਿਹਾ ਕਿ ਇਹ ਸੀਐਮ ਮਾਨ ਹੀ ਹਨ, ਪਹਿਲਾਂ ਸੰਸਦ ਮੈਂਬਰ ਅਤੇ ਹੁਣ ਮੁੱਖ ਮੰਤਰੀ ਵਜੋਂ, ਜੋ ਹਮੇਸ਼ਾ ਪੰਜਾਬ ਦੇ ਹਿੱਤਾਂ ਅਤੇ ਹੱਕਾਂ ਦੀ ਰਾਖੀ ਕਰਦੇ ਹਨ। ਉਹ ਪੰਜਾਬ ਅਤੇ ਸਾਡੇ ਹੱਕਾਂ ਲਈ ਕੇਂਦਰ ਵਿਰੁੱਧ ਲਗਾਤਾਰ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਹੀ ਦਾ ਮੁਕਾਬਲਾ ਕਰਨ ਲਈ ਪੂਰਾ ਦੇਸ਼ ਇਕਜੁੱਟ ਹੈ। ਉਨ੍ਹਾਂ ਜਾਖੜ ਨੂੰ ਪੰਜਾਬ ਪੱਖੀ ਬਣਨ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਨ ਦੀ ਸਲਾਹ ਦਿੱਤੀ।