ਫ਼ਰੀਦਕੋਟ, 12 ਅਪ੍ਰੈਲ: ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਦੇ ਵਿਰੋਧ ਦਾ ਦਿੱਤਾ ਸੱਦਾ ਭਾਜਪਾ ਉਮੀਦਵਾਰਾਂ ਲਈ ਗਲੇ ਦੀ ਹੱਡੀ ਬਣਦਾ ਜਾ ਰਿਹਾ। ਇਸ ਸੱਦੇ ਦੇ ਤਹਿਤ ਹੁਣ ਤੱਕ ਭਾਜਪਾ ਵੱਲੋਂ ਪੰਜਾਬ ਤੇ ਇੱਥੋਂ ਤੱਕ ਗੁਆਂਢੀ ਸੂਬੇ ਹਰਿਆਣਾ ਵਿਚ ਐਲਾਨੇ ਉਮੀਦਵਾਰਾਂ ਵਿਚੋਂ ਕਈਆਂ ਨੂੰ ਕਿਸਾਨਾਂ ਦੇ ਵਿਰੋਧ ਦੇ ਸੇਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਕੜੀ ਤਹਿਤ ਫ਼ਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਅੱਜ ਤੀਜੀ ਵਾਰ ਕਿਸਾਨਾਂ ਦੀ ਵਿਰੋਧਤਾ ਕਾਰਨ ਵਾਪਸ ਮੁੜਣਾ ਪਿਆ। ਇਹ ਘਟਨਾ ਸਥਾਨਕ ਸ਼ਹਿਰ ਦੀ ਸ਼ਾਹੀ ਹਵੇਲੀ ਵਿਖੇ ਵਾਪਰੀ ਹੈ, ਜਿੱਥੇ ਹੰਸ ਰਾਜ ਹੰਸ ਵਰਕਰਾਂ ਨਾਲ ਜ਼ਿਲ੍ਹਾ ਪੱਧਰੀ ਮੀਟਿੰਗ ਕਰਨ ਪੁੱਜੇ ਹੋਏ ਸਨ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਭਿਣਕ ਲੱਗ ਗਈ ਤੇ ਉਹ ਵੱਡੀ ਤਾਦਾਦ ਵਿਚ ਕਾਲੇ ਝੰਡੇ ਲੈ ਕੇ ਮੌਕੇ ’ਤੇ ਪੁੱਜ ਗਏ ਅਤੇ ਹੰਸ ਦੀ ਗੱਡੀ ਨੂੰ ਘੇਰਨ ਦਾ ਯਤਨ ਕੀਤਾ।
ਨੂੰਹ-ਪੁੱਤ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਮਲੂਕਾ ਆਏ ਮੀਡੀਆ ਸਾਹਮਣੇ, ਖੁੱਲ ਕੇ ਦੱਸੀ ਗੱਲ
ਇਸ ਮੌਕੇ ਵੱਡੀ ਤਾਦਾਦ ਵਿਚ ਮੌਜੂਦ ਪੁਲਿਸ ਨੂੰੇ ਹੰਸ ਦੀ ਗੱਡੀ ਨੂੰ ਇੱਥੋਂ ਕੱਢਣ ਵਿਚ ਕਾਫ਼ੀ ਮੁਸੱਕਤ ਕਰਨੀ ਪਈ। ਪੁਲਿਸ ਕਿਸਾਨਾਂ ਤੇ ਹੰਸ ਰਾਜ ਵਿਚਕਾਰ ਦੀਵਾਰ ਬਣ ਗਈ। ਇਸ ਮੌਕੇ ਕਿਸਾਨਾਂ ਨੇ ਭਾਜਪਾ ਤੇ ਹੰਸ ਰਾਜ ਹੰਸ ਵਿਰੁਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮਾਮਲਾ ਇੰਨ੍ਹਾਂ ਗੰਭੀਰ ਬਣਿਆ ਹੋਇਆ ਸੀ ਕਿ ਮੌਕੇ ’ਤੇ ਐਸਐਸਪੀ ਹਰਜੀਤ ਸਿੰਘ, ਐਸ ਪੀ ਜਸਮੀਤ ਸਿੰਘ ਅਤੇ ਹੋਰ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਜੂਦ ਰਹੇ। ਹਾਲਾਂਕਿ ਕਿਸਾਨਾਂ ਦੇ ਵਿਰੋਧ ’ਤੇ ਟਿੱਪਣੀ ਕਰਦਿਆਂ ਭਾਜਪਾ ਉਮੀਦਵਾਰ ਨੇ ਕਿਹਾ ਕਿ ਕਿਸਾਨਾਂ ਨੂੰ ਪਤਾ ਹੈ ਕਿ ਉਹ ਇੱਕ ਸਧਾਰਨ ਮਨੁੱਖ ਹਨ, ਜਿਸਦੇ ਚੱਲਦੇ ਉਸਦੇ ਨਾਲ ਕੋਈ ਨਰਾਜ਼ਗੀ ਨਹੀਂ। ਉਨ੍ਹਾਂ ਕਿਸਾਨਾਂ ਨੂੰ ਮਿਲ ਬੈਠ ਕੇ ਗੱਲਬਾਤ ਕਰਨ ਦਾ ਸੱਦਾ ਦਿੱਤਾ ਤੇ ਨਾਲ ਹੀ ਭਰੋਸਾ ਦਿੱਤਾ ਕਿ ਉਹ ਸੰਸਦ ਵਿਚ ਜਾ ਕੇ ਕਿਸਾਨਾਂ ਦੀ ਅਵਾਜ਼ ਚੁੱਕਣਗੇ।