ਚੋਣ ਕਮਿਸ਼ਨ ਵੱਲੋਂ ਬਦਲੇ ਗਏ ਪੰਜ ਜ਼ਿਲਿ੍ਆਂ ਦੇ ਐਸਐਸਪੀਜ਼ ਨੂੰ ਮਿਲੀਆਂ ਨਵੀਆਂ ਪੋਸਟਿੰਗਾਂ

0
97

ਚੰਡੀਗੜ੍ਹ, 12 ਅਪ੍ਰੈਲ (ਅਸ਼ੀਸ਼ ਮਿੱਤਲ): ਪਿਛਲੇ ਦਿਨੀਂ ਮੁੱਖ ਚੋਣ ਕਮਿਸ਼ਨਰ ਵੱਲੋਂ ਪੰਜਾਬ ਦੇ ਪੰਜ ਜ਼ਿਲਿ੍ਹਆਂ ਦੇ ਬਦਲੇ ਗਏ ਐਸ.ਐਸ.ਪੀਜ਼ ਨੂੰ ਹੁਣ ਪੰਜਾਬ ਸਰਕਾਰ ਨੇ ਚੋਣ ਕਮਿਸ਼ਨ ਦੇ ਹੁਕਮਾਂ ਤੋਂ ਬਾਅਦ ਨਵੀਂ ਪੋਸਟਿੰਗਾਂ ਦਿੱਤੀਆਂ ਹਨ। ਚੋਣ ਕਮਿਸ਼ਨ ਦੇ ਹੁਕਮਾਂ ਤੋਂ ਤੁਰੰਤ ਬਾਅਦ ਜਿੱਥੇ ਨਵੇਂ ਆਏ ਐਸ.ਐਸ.ਪੀਜ਼ ਨੇ ਜੁਆਇੰਨ ਕਰ ਲਿਆ ਸੀ ਪ੍ਰੰਤੂ ਪੁਰਾਣੇ ਐਸ.ਐਸ.ਪੀਜ਼ ਦੀਆਂ ਪੋਸਟਿੰਗਾਂ ਨਾ ਹੋਣ ਕਾਰਨ ਉਹ ਵਿਹਲੇ ਬੈਠੇ ਹੋਏ ਸਨ। ਇਸਤੋਂ ਇਲਾਵਾ ਕਈ ਐਸ.ਐਸ.ਪੀ ਨੇ ਤਾਂ ਅਪਣੀ ਸਰਕਾਰੀ ਰਿਹਾਇਸ਼ਾਂ ਨੂੰ ਵੀ ਖ਼ਾਲੀ ਨਹੀਂ ਕੀਤਾ ਸੀ। ਸੂਬੇ ਦੇ ਗ੍ਰਹਿ ਸਕੱਤਰ ਗੁਰਕ੍ਰਿਤ ਕਿਰਪਾਲ ਸਿੰਘ ਦੇ ਦਸਤਖ਼ਤਾਂ ਹੇਠ ਜਾਰੀ ਇੰਨ੍ਹਾਂ

ਨੂੰਹ-ਪੁੱਤ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਮਲੂਕਾ ਆਏ ਮੀਡੀਆ ਸਾਹਮਣੇ, ਖੁੱਲ ਕੇ ਦੱਸੀ ਗੱਲ

ਬਦਲੀਆਂ ਵਿਚ ਬਠਿੰਡਾ ਜ਼ਿਲ੍ਹੇ ਦੇ ਸਾਬਕਾ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੂੰ ਪੀਏਪੀ ਜਲੰਧਰ ਦੀ 75ਵੀਂ ਬਟਾਲੀਅਨ ਦਾ ਕਮਾਂਡੇਂਟ ਲਗਾਇਆ ਗਿਆ ਹੈ। ਇਸੇ ਤਰ੍ਹਾਂ ਪਠਾਨਕੋਟ ਦੇ ਐਸਐਸਪੀ ਰਹੇ ਦਲਜਿੰਦਰ ਸਿੰਘ ਨੂੰ ਏਆਈਜੀ ਸੀਆਡੀ ਜਲੰਧਰ, ਮਲੇਰਕੋਟਲਾ ਤੋਂ ਬਦਲੇ ਗਏ ਐਸ.ਐਸ.ਪੀ ਹਰਕਮਲਪ੍ਰੀਤ ਸਿੰਘ ਨੂੰ ਕਮਾਂਡੇਂਟ 27ਵੀਂ ਬਟਾਲੀਅਨ ਪੀਏਪੀ ਜਲੰਧਰ, ਫ਼ਾਜਲਿਕਾ ਦੇ ਐਸਐਸਪੀ ਰਹੇ ਵਰਿੰਦਰ ਸਿੰਘ ਨੂੰ ਏਆਈਜੀ ਐਨ.ਆਰ.ਆਈ ਵਿੰਗ ਲੁਧਿਆਣਾ, ਜਲੰਧਰ ਦਿਹਾਤੀ ਦੇ ਸਾਬਕਾ ਐਸਐਸਪੀ ਮੁਖਵਿੰਦਰ ਸਿੰਘ ਨੂੰ ਏਆਈਜੀ ਏਜੀਟੀਐਫ਼ ਜਲੰਧਰ ਅਤੇ 27ਵੀਂ ਬਟਾਲੀਅਨ ਪੀਏਪੀ ਦੇ ਕਮਾਂਡੇਂਟ ਸੂਬਾ ਸਿੰਘ ਨੂੰ 5ਵੀਂ ਬਟਾਲੀਅਨ ਆਈਆਰਬੀ ਅੰਮ੍ਰਿਤਸਰ ਲਗਾਇਆ ਗਿਆ ਹੈ।

 

LEAVE A REPLY

Please enter your comment!
Please enter your name here