ਸ਼੍ਰੀ ਮੁਕਤਸਰ ਸਾਹਿਬ, 13 ਅਪ੍ਰੈਲ: ਬੀਤੀ ਰਾਤ ਸ਼ਹਿਰ ਦੇ ਵਿਚ ਵਾਪਰੀ ਇੱਕ ਘਟਨਾ ਵਿਚ ਸਥਾਨਕ ਐਮ.ਐਲ.ਏ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਅਪਣੇ ਗੰਨਮੈਨਾਂ ਦੀ ਮੱਦਦ ਨਾਲ ਇੱਕ ਰਾਹਗੀਰ ਨੂੰ ਲੁੱਟ ਕੇ ਫ਼ਰਾਰ ਹੋ ਰਹੇ ਲੁਟੇਰਿਆਂ ਨੂੰ ਪਿੱਛਾ ਕਰਕੇ ਕਾਬੂ ਕਰਨ ਦੀ ਸੂਚਨਾ ਮਿਲੀ ਹੈ। ਹਾਲਾਂਕਿ ਦੋ ਲੁਟੇਰੇ ਫ਼ਰਾਰ ਹੋਣ ਵਿਚ ਸਫ਼ਲ ਰਹੇ ਪ੍ਰੰਤੂ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਇੱਕ ਕਥਿਤ ਲੁਟੇਰੇ ਨੂੰ ਕਾਬੁੂ ਕਰ ਲਿਆ ਗਿਆ। ਇਸ ਘਟਨਾ ਦੀ ਮੌਕੇ ’ਤੇ ਲੋਕਾਂ ਵੱਲੋਂ ਬਣਾਈ ਵੀਡੀਓ ਵੀ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਹੈ। ਮਿਲੀ ਸੂਚਨਾ ਮੁਤਾਬਕ ਬੀਤੀ ਦੇਰ ਰਾਤ ਕਰੀਬ 11 ਵਜੇਂ ਸਥਾਨਕ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਕਿਸੇ ਵਿਆਹ ਸਮਾਗਮ ਤੋਂ ਵਾਪਸ ਆਪਣੇ ਘਰ ਆ ਰਹੇ ਸਨ। ਇਸ ਦੌਰਾਨ ਸਰਕਾਰੀ ਕਾਲਜ਼ ਦੇ ਸਾਹਮਦੇ ਕੁੱਝ ਨੌਜਵਾਨ ਇੱਕ ਨੌਜਵਾਨ ਦੀ ਕੁੱਟਮਾਰ ਕਰ ਰਹੇ ਸਨ। ਜਦ ਵਿਧਾਇਕ ਨੇ ਇਸ ਘਟਨਾ ਨੂੰ ਦੇਖਿਆ ਤਾਂ ਉਹ ਉਧਰ ਵੱਲ ਜਾਣ ਲੱਗੇ ਤਾਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਤਿੰਨ ਜਣੇ ਭੱਜ ਨਿਕਲੇ। ਜਿਸਤੋਂ ਬਾਅਦ ਵਿਧਾਇਕ ਕਾਕਾ ਬਰਾੜ ਨੇ ਵੀ ਅਪਣੀ ਗੱਡੀ ਉਨ੍ਹਾਂ ਦੇ ਪਿੱਛੇ ਲਗਾ ਲਈ।
ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਯੂਟਿਊਬਰ ਜੋੜੇ ਨੇ ਕੀਤੀ ਖੁਦਖੁਸ਼ੀ
ਇਸ ਦੌਰਾਨ ਕਰੀਬ ਇੱਕ-ਡੇਢ ਕਿਲੋਮੀਟਰ ਤੱਕ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਵਿਧਾਇਕ ਨੂੰ ਪਿੱਛੇ-ਪਿੱਛੇ ਭਜਾਇਆ ਪਰ ਜਦ ਇੱਕ ਮੋੜ ’ਤੇ ਗੱਡੀ ਅੱਗੇ ਕੱਢ ਕੇ ਲਗਾ ਲਈ ਤਾਂ ਉਹ ਮੋਟਰਸਾਈਕਲ ਸੁੱਟ ਕੇ ਤਿੰਨੋਂ ਜਣੋਂ ਅਲੱਗ-ਅਲੱਗ ਦਿਸ਼ਾ ਵੱਲ ਫ਼ਰਾਰ ਹੋ ਗਏ। ਜਿਸਤੋਂ ਬਾਅਦ ਉਨ੍ਹਾਂ ਨੂੰ ਕਾਬੂ ਕਰਨ ਲਈ ਵਿਧਾਇਕ ਤੇ ਉਸਦੇ ਸਾਥੀਆਂ ਨੇ ਵੀ ਦੋੜ ਲਗਾਈ ਪਰ ਦੋ ਭੱਜਣ ਵਿਚ ਸਫ਼ਲ ਰਹੇ ਜਦਕਿ ਇੱਕ ਨੂੰ ਕਾਬੂ ਕਰ ਲਿਆ ਗਿਆ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵੀ ਮੌਕੇ ’ਤੇ ਪੁੱਜੀ ਤੇ ਫ਼ੜੇ ਗਏ ਨੌਜਵਾਨ ਨੂੰ ਥਾਣੇ ਲੈ ਗਈ। ਵਿਧਾਇਕ ਕਾਕਾ ਬਰਾੜ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਸੁੱਟੇ ਗਏ ਮੋਟਰਸਾਈਕਲ ਦੇ ਕੋਲੋਂ ਇੱਕ ਤਿੰਨ ਚਾਰ ਫੁੱਟ ਲੰਮਾ ਤੇ ਤਿੱਖਾ ਕਾਪਾ ਵੀ ਮਿਲਿਆ ਹੈ। ਜਿਸਤੋਂ ਸਪੱਸ਼ਟ ਹੈ ਕਿ ਇਹ ਨੌਜਵਾਨ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਜਿੱਥੇ ਪੁਲਿਸ ਨੂੰ ਹੋਰ ਚੌਕਸ ਹੋਣ ਦੀ ਲੋੜ ਹੈ, ਉਥੇ ਆਮ ਲੋਕ ਵੀ ਅੱਗੇ ਆਉਣਤੇ ਅਜਿਹੇ ਗੈਰ ਸਮਾਜੀ ਲੋਕਾਂ ਨੂੰ ਕਾਬੂ ਕਰਨ ਵਿਚ ਮੱੱਦਦ ਕਰਨ। ਇਸ ਘਟਨਾ ਵਿਚ ਵਿਧਾਇਕ ਵੱਲੋਂ ਨਿਭਾਈ ਭੂਮਿਕਾ ਦੀ ਸਲਾਘਾ ਹੋ ਰਹੀ ਹੈ।
Share the post "…ਤੇ ਜਦੋਂ ਅੱਧੀ ਰਾਤ ਨੂੰ ਐਮ.ਐਲ.ਏ ਸਾਹਿਬ ਨੇ ਖ਼ੁਦ ਗੰਨਮੈਨਾਂ ਦੀ ਮਦਦ ਨਾਲ ਫ਼ੜੇ ਲੁਟੇਰੇ"