ਬਠਿੰਡਾ,13 ਅਪ੍ਰੈਲ: ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਉਮੀਦਵਾਰਾਂ ਅਤੇ ਅਹੁਦੇਦਾਰਾਂ ਦੇ ਦਿੱਤੇ ਵਿਰੋਧ ਦੇ ਸੱਦੇ ਹੇਠ ਅੱਜ ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਸੰਭਾਵੀ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਬਠਿੰਡਾ ਭਾਜਪਾ ਦਫਤਰ ਵਿੱਚ ਪੁੱਜਣ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ਵਿੱਚ ਕਿਸਾਨ ਕਾਫਲੇ ਸਹਿਤ ਦਫਤਰ ਦੇ ਨੇੜੇ ਪੁੱਜ ਗਏ। ਸਥਾਨਕ ਮਿੱਤਲ ਮਾਲ ਦੇ ਨਾਲ ਸਥਿਤ ਭਾਜਪਾ ਦਫਤਰ ਦੇ ਵਿੱਚ ਸੰਭਾਵੀ ਉਮੀਦਵਾਰ ਦੇ ਸਵਾਗਤ ਲਈ ਵੱਡੀ ਗਿਣਤੀ ਦੇ ਵਿੱਚ ਬਠਿੰਡਾ ਜ਼ਿਲ੍ਹਾ ਭਾਜਪਾ ਦੇ ਅਹੁਦੇਦਾਰ ਪੁੱਜੇ ਹੋਏ ਸਨ।
Big News: ਅਕਾਲੀ ਦਲ ਵੱਲੋਂ ਸੱਤ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ
ਪ੍ਰੰਤੂ ਕਿਸਾਨਾਂ ਦੇ ਕਾਫਲੇ ਦੇ ਆਉਣ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ ਪੁੱਜੇ ਸੈਂਕੜੇ ਪੁਲਿਸ ਮੁਲਾਜ਼ਮਾਂ ਵੱਲੋਂ ਕਿਸਾਨਾਂ ਨੂੰ ਭਾਜਪਾ ਦਫਤਰ ਦੇ ਕਾਫੀ ਦੂਰ ਬੈਰੀਗੇਡਿੰਗ ਕਰਕੇ ਕਿਸਾਨਾਂ ਨੂੰ ਰੋਕ ਲਿਆ। ਪਰ ਇਸ ਮੌਕੇ ਕਿਸਾਨਾਂ ਨੇ ਭਾਜਪਾ ਵਿਰੁੱਧ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਭਾਜਪਾ ਨੇ ਜਿਸ ਤਰ੍ਹਾਂ ਤਿੰਨ ਸਾਲ ਪਹਿਲਾਂ ਕਿਸਾਨ ਸੰਘਰਸ਼ ਦੌਰਾਨ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਹੁਣ ਤੱਕ ਲਾਗੂ ਨਹੀਂ ਕੀਤਾ ਅਤੇ ਹੁਣ ਦੂਜੀ ਵਾਰ ਸ਼ੁਰੂ ਹੋਏ ਕਿਸਾਨ ਅੰਦੋਲਨ ਦੌਰਾਨ ਦਿੱਲੀ ਵੱਲ ਸ਼ਾਂਤਮਈ ਤਰੀਕੇ ਨਾਲ ਵਧਣ ਦਾ ਯਤਨ ਕਰ ਰਹੇ ਕਿਸਾਨਾਂ ਨੂੰ ਹਰਿਆਣਾ ਦੀ ਭਾਜਪਾ ਸਰਕਾਰ ਦੇ ਰਾਹੀਂ ਜਬਰੀ ਰੋਕਿਆ ਗਿਆ ,ਉਸਦਾ ਜਵਾਬ ਮੰਗਿਆ ਜਾਵੇਗਾ।
Share the post "ਬਠਿੰਡਾ ‘ਚ ਭਾਜਪਾ ਉਮੀਦਵਾਰ ਦੀ ਆਮਦ ਦਾ ਪਤਾ ਲੱਗਦੇ ਹੀ ਕਿਸਾਨ ਨੇ ਕੀਤੀ ਨਾਅਰੇਬਾਜ਼ੀ"