ਬਠਿੰਡਾ, 15 ਅਪ੍ਰੈਲ: ਪਿਛਲੇ ਕੁੱਝ ਦਿਨਾਂ ਤੋਂ ਹਲਕਾ ਬਦਲਣ ਦੀਆਂ ਚੱਲ ਰਹੀਆਂ ਚਰਚਾਵਾਂ ਨੂੰ ਰੱਦ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਅਕਾਲੀ ਦਲ ਦੀ ਸੰਭਾਵੀਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਸੋਮਵਾਰ ਨੂੰ ਅਹਿਮ ਬਿਆਨ ਦਿੰਦਿਆਂ ਦਾਅਵਾ ਕੀਤਾ ਹੈ ਕਿ ‘‘ਜੇਕਰ ਉਹ ਚੋਣ ਲੜੇਗੀ ਤਾਂ ਬਠਿੰਡਾ ਤੋਂ ਲੜੇਗੀ, ਨਹੀਂ ਤਾਂ ਕਿਤੋਂ ਵੀ ਚੋਣ ਨਹੀਂ ਲੜਾਂਗੀ।’’ ਅੱਜ ਬਠਿੰਡਾ ਸ਼ਹਿਰ ਦੇ ਵਿਚ ਵੱਖ ਵੱਖ ਥਾਵਾਂ ’ਤੇ ਚੋਣ ਪ੍ਰਚਾਰ ਦੌਰਾਨ ਨੁੱਕੜ ਮੀਟਿੰਗ ਕਰਦਿਆਂ ਬੀਬੀ ਬਾਦਲ ਨੇ ਇਹ ਪੁੱਛੇ ਜਾਣ ’ਤੇ ਕਿ ਅਕਾਲੀ ਦਲ ਦੇ ਉਮੀਦਵਾਰ ਦਾ ਐਲਾਨ ਕਦ ਕੀਤਾ ਜਾਵੇਗਾ, ਤਾਂ ਜਵਾਬ ਵਿਚ ਕਿਹਾ ਕਿ ਇਹ ਪਾਰਟੀ ਦਾ ਫੈਸਲਾ ਹੈ, ਕਿ ਕਦੋਂ ਅਤੇ ਕਿਸਨੂੰ ਟਿਕਟ ਦੇਣੀ ਹੈ ਪੰਤੂ ਹਰਸਿਮਰਤ ਦਾ ਫੈਸਲਾ ਇਹ ਹੈ ਕਿ ‘‘ਜੇ ਲੜੂਗੀਂ ਤਾਂ ਬਠਿੰਡੇ ਤੋਂ ਹੀ ਲੜੂਗੀ ਨਹੀਂ ਤਾਂ ਕਿਤੋਂ ਵੀ ਨਹੀਂ। ’’ ਉਨ੍ਹਾਂ ਦੋਸ਼ ਲਗਾਇਆ ਕਿ ਅੱਜ ਵਿਰੋਧੀ ਪਾਰਟੀਆਂ ਅੰਦਰਖ਼ਾਤੇ ਇੱਕਜੁਟ ਹਨ ਤੇ ਅਕਾਲੀ ਦਲ ਨੂੰ ਤੋੜ ਕੇ ਉਨ੍ਹਾਂ ਦੇ ਆਗੂਆਂ ਨੂੰ ਅਪਣੇ ਉਮੀਦਵਾਰ ਬਣਾਇਆ ਜਾ ਰਿਹਾ। ’’
ਮੌਜੂਦਾ MP ਜਸਬੀਰ ਸਿੰਘ ਗਿੱਲ ਡਿੰਪਾ ਨਹੀਂ ਲੜਣਗੇ ਲੋਕ ਸਭਾ ਚੋਣ!
ਬੀਬੀ ਬਾਦਲ ਨੇ ਤੰਜ਼ ਕਸਦਿਆਂ ਕਿਹਾ ਕਿ ਕਾਂਗਰਸ ਨੇ ਅਕਾਲੀ ਦਲ ਦੇ ਕੱਢੇ ਹੋਏ ਆਗੂ ਨੂੰ ਅਪਣਾ ਉਮੀਦਵਾਰ ਬਣਾਇਆ ਹੈ ਜਦ ਕਿ ਭਾਜਪਾ ਨੇ ਵੀ ਅਕਾਲੀ ਆਗੂ ਦੇ ਬੱਚਿਆਂ ਦਾ ਸਹਾਰਾ ਲਿਆ ਹੈ ਜਦੋਂਕਿ ਉਨ੍ਹਾਂ ਕੋਲ ਅਪਣੇ ਲੀਡਰ ਸਨ। ਆਗਾਮੀ ਚੋਣਾਂ ਵਿਚ ਸਿਕੰਦਰ ਸਿੰਘ ਮਲੂਕਾ ਦੀ ਭੂਮਿਕਾ ਸਬੰਧੀ ਪੁੱਛੇ ਜਾਣ ’ਤੇ ਸਾਬਕਾ ਮੰਤਰੀ ਨੇ ਕਿਹਾ ਕਿ ‘‘ਮਲੂਕਾ ਸਾਹਿਬ ਪਾਰਟੀ ਦੇ ਪੁਰਾਣੇ ਨੇਤਾ ਹਨ ਤੇ ਪਾਰਟੀ ਨਾਲ ਖੜੇ ਹਨ ਪਰ ਹੁਣ ਬੱਚੇ ਬਾਗੀ ਹੋ ਗਏ ਹਨ, ਜਿੰਨ੍ਹਾਂ ਦੇ ਸਿਰ ਉਪਰ ਇੱਹ ਬੱਚੇ ਇੱਥੋਂ ਤੱਕ ਪੁੱਜੇ ਹਨ। ਭਾਜਪਾ ਵੱਲੋਂ ਬੀਤੇ ਕੱਲ ਜਾਰੀ ਚੋਣ ਮੈਨੀਫੈਸਟੋ ’ਤੇ ਟਿੱਪਣੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ‘‘ਪਹਿਲਾਂ ਉਹ ਦੱਸਣ ਕਿ ਪਿਛਲੇ 10 ਸਾਲਾਂ ਚ ਜਿਹੜੀਆਂ ਦੋ ਕਰੋੜ ਨੌਕਰੀਆਂ ਦਾ ਐਲਾਨ ਕੀਤਾ ਗਿਆ ਸੀ, ਉਹ ਮਿਲ ਗਈਆਂ ਤੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੀ ਗਰੰਟੀ ਦਿੱਤੀ ਗਈ ਉਹ ਪੂਰੀ ਹੋ ਗਈ। ’’ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਟੈਂਡ ਰਿਹਾ ਹੈ ਕਿ ਚੋਣ ਮੈਨੀਫ਼ੇਸਟੋ ਨੂੰ ਕਾਨੂੰਨੀ ਪੱਤਰ ਬਣਾਇਆ ਜਾਵੇ।
ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦੌਰਾਨ ਭਾਵੂਕ ਹੋਏ CM ਮਾਨ
ਆਪ ਨੂੰ ਘੇਰਦਿਆਂ ਅਕਾਲੀ ਐਮ.ਪੀ ਨੇ ਕਿਹਾ ਕਿ ‘‘ ਇਹ ਬਦਲਾਵ ਵਾਲੇ ਵੀ ਇੱਕ ਮੌਕਾ ਕੇਜਰੀਵਾਲ ਲਈ ਮੰਗਿਆ ਸੀ ਤੇ ਬੀਬੀਆਂ ਨੂੰ ਇੱਕ-ਇੱਕ ਹਜ਼ਾਰ ਦੀ ਗਾਰੰਟੀ, ਨਾ ਕੋਈ ਸਕਿਉਰਟੀ ਰੱਖਾਂਗੇ ਨਾ ਕੋਈ ਘਰ ਰੱਖਾਂਗੇ, ਲੋਕਾਂ ਦੇ ਵਿੱਚ ਰਹਾਂਗੇ, ਵਰਗੇ ਵਾਅਦੇ ਕੀਤੇ ਗਏ ਸਨ ਪ੍ਰੰਤੂ ਹੁਣ ਇਹ ਬਦਲਾਅ ਬਦਲ ਗਿਆ ਹੈ। ਅਕਾਲੀ ਸਰਕਾਰ ਦੌਰਾਨ ਬਠਿੰਡੇ ਸ਼ਹਿਰ ਦੇ ਕੀਤੇ ਵਿਕਾਸ ਕੰਮਾਂ ਦਾ ਜਿਕਰ ਕਰਦਿਆਂ ਕਿਹਾ ਕਿ ਇੱਥੇ ਪਹਿਲਾਂ ਨਾ ਕੋਈ ਸੀਵਰ ਹੁੰਦਾ ਸੀ ਨਾ ਸਾਫ ਸੁਥਰਾ ਪੀਣ ਦਾ ਪਾਣੀ ਨਾ ਗਲੀਆਂ ਨਾ ਸਟਰੀਟ ਲਾਈਟ ਤੇ ਇਹ ਸਭ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹੈ। ਬਠਿੰਡਾ ਨੂੰ ਏਮਜ਼ ਅਤੇ ਹੋਰ ਮੈਡੀਕਲ ਫੈਸਿਲਿਟੀਜ ਦਿੱਤੀਆਂ ਗਈਆਂ ਤੇ ਐਜੂਕੇਸ਼ਨਲ ਹੱਬ ਬਣਾਇਆ ਗਿਆ ਹੈ।
Share the post "ਹਰਸਿਮਰਤ ਦਾ ਵੱਡਾ ਬਿਆਨ: ‘ਜੇ ਚੋਣ ਲੜਾਂਗੀ ਤਾਂ ਬਠਿੰਡਾ ਤੋਂ, ਨਹੀਂ ਤਾਂ ਕਿਤੋਂ ਵੀ ਨਹੀਂ’"