ਬਠਿੰਡਾ, 16 ਅਪ੍ਰੈਲ: ਭਾਜਪਾ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਐਲਾਨੇ ਉਮੀਦਵਾਰ ਸਾਬਕਾ ਆਈਏਐਸ ਪਰਮਪਾਲ ਕੌਰ ਮਲੂਕਾ ਨੇ ਟਿਕਟ ਦਾ ਐਲਾਨ ਹੁੰਦਿਆਂ ਹੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ। ਮੰਗਲਵਾਰ ਨੂੰ ਸਥਾਨਕ ਭਾਜਪਾ ਦਫਤਰ ਵਿਖ਼ੇ ਰੱਖੇ ਸਮਾਗਮ ਦੌਰਾਨ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਹੋਏ ਵੱਡੇ ਇਕੱਠ ਵਿਚ ਸਮੁੱਚੀ ਲੀਡਰਸਿਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਭਰੋਸਾ ਦਿਵਾਇਆ ਕਿ ਉਹ ਇਹ ਸੀਟ ਨੂੰ ਵੱਡੇ ਮਾਰਜ਼ਨ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਉਣਗੇ। ਇਸ ਮੌਕੇ ਲੱਡੂ ਵੰਡ ਕੇ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਖ਼ੁਸੀ ਦਾ ਇਜ਼ਹਾਰ ਕੀਤਾ ਗਿਆ। ਇਸ ਦੌਰਾਨ ਪਰਮਪਾਲ ਕੌਰ ਮਲੂਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ‘‘ਬਠਿੰਡਾ ਸੀਟ ਤੋਂ ਉਨ੍ਹਾਂ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ ਤੇ ਉਹ ਜਿੱਤ ਪ੍ਰਾਪਤ ਕਰਨਗੇ। ’’
ਆਪ ਉਮੀਦਵਾਰ ਵੱਲੋਂ ਸਵਰਨਕਾਰ ਅਤੇ ਰਾਮਗੜੀਆ ਭਾਈਚਾਰੇ ਦੇ ਖਿਲਾਫ ਬੋਲੇ ਅਪਸ਼ਬਦਾਂ ‘ਤੇ ਰੋਸ਼ : ਕਰਤਾਰ ਸਿੰਘ ਜੌੜਾ
ਬੀਬੀ ਮਲੂਕਾ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਨੇ ਪਿਛਲੇ ਦਸ ਸਾਲਾਂ ’ਚ ਪੂਰੇ ਦੇਸ ਵਿਚ ਵੱਡਾ ਵਿਕਾਸ ਕਰਵਾਇਆ ਹੈ ਪ੍ਰੰਤੂ ਪੰਜਾਬ ਵਿਕਾਸ ਪੱਖੋਂ ਬੁਰੀ ਤਰ੍ਹਾਂ ਪਛੜਦਾ ਜਾ ਰਿਹਾ ਹੈ। ਜਿਸਦੇ ਚੱਲਦੇ ਪੰਜਾਬ ਨੂੰ ਵਿਕਾਸ ਦੀ ਰਾਹ ’ਤੇ ਤੋਰਣ ਲਈ ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਉਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜੀ ਹੋਈ ਹੈ ਤੇ ਲੋਕਾਂ ਨੂੰ ਫਰੋਤੀ ਦੀਆਂ ਕਾਲਾਂ ਆ ਰਹੀਆਂ ਹਨ। ਉਨ੍ਹਾਂ ਦਾਆਵਾ ਕੀਤਾ ਭਾਜਪਾ ਦੀਆਂ ਸਰਕਾਰਾਂ ਵਾਲੇ ਸੂਬਿਆਂ ਵਿੱਚ ਪੰਜਾਬ ਦੇ ਮੁਕਾਬਲੇ ਅਮਨ ਕਾਨੂੰਨ ਦੀ ਸਥਿਤੀ ਬੇਹਦ ਠੀਕ ਹੈ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਸਪੋਰਟ ਕਰਨ ’ਤੇ ਪੁੱਛੇ ਜਾਣ ਤੇ ਤਾਂ ਉਹਨਾਂ ਕਿਹਾ ਕਿ ਉਹ ਬਿਹਤਰ ਦੱਸ ਸਕਦੇ ਹਨ ਪਰ ਫਿਰ ਵੀ ਉਹ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਹਨ ਉਹ ਉਹਨਾਂ ਦਾ ਸਹਿਯੋਗ ਕਰਨਗੇ।
ਸੰਤ ਸਮਾਜ ਨੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਅੱਗੇ ਰੱਖਿਆ ਵਾਤਾਵਰਣ ਦਾ ਏਜੰਡਾ
ਹਰਸਿਮਰਤ ਬਾਦਲ ਦੀ ਟਿੱਪਣੀ ਦਾ ਜਵਾਬ ਦਿੰਦੇ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਖੜੀ ਕਰਨ ਵਿੱਚ ਉਹਨਾਂ ਦੇ ਵੀ ਪਰਿਵਾਰ ਦਾ ਵੱਡਾ ਯੋਗਦਾਨ ਹੈ। ਜਿਸ ਕਾਰਨ ਹੀ ਘਰ ਮੁੱਖ ਮੰਤਰੀ ਅਤੇ ਉਹ ਐਮਪੀ ਬਣਦੇ ਰਹੇ ਹਨ।ਉਹਨਾਂ ਬਠਿੰਡਾ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਚ ਕੇਂਦਰੀ ਸਕੀਮਾਂ ਨੂੰ ਸਹੀ ਤਰ੍ਹਾਂ ਲਾਗੂ ਕਰਨ ਲਈ ਭਾਜਪਾ ਦੀ ਸਰਕਾਰ ਬਣਾਈ ਜਾਵੇ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸਦ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਸਾਬਕਾ ਚੇਅਰਮੈਨ ਮੋਹਨ ਲਾਲ ਗਰਗ, ਮੀਡੀਆ ਇੰਚਾਰਜ਼ ਸੁਨੀਲ ਸਿੰਗਲਾ, ਸਾਬਕਾ ਜ਼ਿਲ੍ਹਾ ਪ੍ਰਧਾਨ ਨਰਿੰਦਰ ਮਿੱਤਲ, ਅਸੋਕ ਬਾਲਿਆਵਾਲੀ,ਨਵੀਨ ਸਿੰਗਲਾ, ਵਿਕਰਗ ਗਰਮ ਤੋਂ ਇਲਾਵਾ ਭਾਜਪਾ ਲੋਕ ਸਭਾ ਹਲਕਾ ਬਠਿੰਡਾ ਦੀ ਸਮੂਹ ਕੋਰ ਟੀਮ ਦੇ ਅਹੁਦੇਦਾਰ, ਸੀਨੀਅਰ ਲੀਡਰਸ਼ਿਪ, ਜ਼ਿਲ੍ਹਾ ਟੀਮ ਦੇ ਅਹੁਦੇਦਾਰ, ਮੰਡਲਾਂ ਅਤੇ ਮੋਰਚਿਆਂ ਦੇ ਲੀਡਰ ਅਤੇ ਵਰਕਰ ਹਾਜ਼ਰ ਸਨ।
Share the post "ਟਿਕਟ ਮਿਲਣ ਤੋਂ ਬਾਅਦ ਪਰਮਪਾਲ ਕੌਰ ਮਲੂਕਾ ਦਾ ਦਾਅਵਾ, ਵੱਡੇ ਮਾਰਜਨ ਨਾਲ ਕਰਨਗੇ ਜਿੱਤ ਪ੍ਰਾਪਤ"