WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਸਿਕੰਦਰ ਮਲੂਕਾ ਦੇ ਮੋੜ ਹਲਕੇ ’ਚ ਸਿਆਸੀ ਪ੍ਰਭਾਵ ਅੱਗੇ ‘ਧੁੱਸੀ ਬੰਨ’ ਲਗਾਉਣ ਲਈ ਮੁੜ ਮੈਦਾਨ ’ਚ ਨਿੱਤਰੇ ਜਨਮੇਜਾ ਸੇਖੋ

ਬਠਿੰਡਾ, 16 ਅਪ੍ਰੈਲ: ਬਠਿੰਡਾ ਲੋਕ ਸਭਾ ਹਲਕੇ ਅੰਦਰ ਬਦਲੇ ਸਿਆਸੀ ਮਾਹੌਲ ਦੌਰਾਨ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ ਮੁੜ ਮੈਦਾਨ ਵਿਚ ਨਿੱਤਰ ਆਏ ਹਨ। ਧੜੱਲੇਦਾਰ ਤੇ ਦਲੇਰ ਆਗੂ ਮੰਨੇ ਜਾਂਦੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋ ਨੂੰ ਹੁਣ ਬਾਦਲ ਪ੍ਰਵਾਰ ਨੇ ਖ਼ਾਸ ਤੌਰ ’ਤੇ ਇਸ ਹਲਕੇ ਵਿਚ ਭੇਜਿਆ ਹੈ। ਹਾਲਾਂਕਿ ਸ: ਮਲੂਕਾ ਹਾਲੇ ਤੱਕ ਵੀ ਅਕਾਲੀ ਦਲ ਨਾਲ ਡਟੇ ਹੋੲੈ ਹਨ ਪ੍ਰੰਤੂ ਉਨ੍ਹਾਂ ਦੇ ਨੂੰਹ ਤੇ ਪੁੱਤਰ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਗੱਲ ਇੱਥੇ ਹੀ ਨਹੀਂ ਰੁਕੀ, ਬਲਕਿ ਭਾਜਪਾ ਨੇ ਉਨ੍ਹਾਂ ਦੀ ਨੂੰਹ-ਰਾਣੀ ਪਰਮਪਾਲ ਕੌਰ ਮਲੂਕਾ ਨੂੰ ਹਰਸਿਮਰਤ ਬਾਦਲ ਦੇ ਮੁਕਾਬਲੇ ਟਿਕਟ ਵੀ ਦੇ ਦਿੱਤੀ ਹੈ। ਅਜਿਹੀ ਹਾਲਾਤ ’ਚ ਹੁਣ ਬਾਦਲ ਪ੍ਰਵਾਰ ਨੂੰ ਇੱਕ ਅੱਕ ਚੱਬਣਾ ਪਿਆ ਹੈ। ਸਿਕੰਦਰ ਸਿੰਘ ਮਲੂਕਾ ਦਾ ਸਿਆਸੀ ਤੋੜ ਜਨਮੇਜਾ ਸਿੰਘ ਸੇਖੋ ਹੀ ਦਿਖਾਈ ਦਿੰਦਾ ਹੈ, ਜੋ ਸਾਲ 2012 ਤੋਂ 2017 ਦੌਰਾਨ ਮੋੜ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ।

ਟਿਕਟ ਮਿਲਣ ਤੋਂ ਬਾਅਦ ਪਰਮਪਾਲ ਕੌਰ ਮਲੂਕਾ ਦਾ ਦਾਅਵਾ, ਵੱਡੇ ਮਾਰਜਨ ਨਾਲ ਕਰਨਗੇ ਜਿੱਤ ਪ੍ਰਾਪਤ

ਬਾਦਲ ਸਰਕਾਰ ਦੌਰਾਨ ਨਹਿਰੀ ਤੇ ਲੋਕ ਨਿਰਮਾਣ ਵਿਭਾਗ ਵਰਗੇ ਮਹੱਤਵਪੂੁਰਨ ਵਿਭਾਗਾਂ ਦੀ ਵਜ਼ੀਰੀ ਦਾ ਅਨੰਦ ਮਾਨਣ ਵਾਲੇ ਸ: ਸੇਖੋ ਨੇ ਮੋੜ ਹਲਕੇ ’ਚ ਨਹਿਰੀ ਪਾਣੀ ਨੂੰ ਟੇਲਾਂ ਤੱਕ ਪਹੁੰਚਾਉਣ ਅਤੇ ਖੇਤਾਂ ਤੱਕ ਸੜਕਾਂ ਬਣਾਉਣ ਦਾ ਵੱਡਾ ਉਦਮ ਕੀਤਾ ਹੈ, ਜਿਸਦੇ ਚੱਲਦੇ ਮੰਗਲਵਾਰ ਨੂੰ ਉਨ੍ਹਾਂ ਦੀ ਮੋੜ ਹਲਕੇ ’ਚ ਪਹਿਲੀ ਆਮਦ ਮੌਕੇ ਵਰਕਰਾਂ ’ਚ ਵੀ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਜਨਮੇਜਾ ਸਿੰਘ ਸੇਖੋ ਨੇ ਵੀ ਮੋੜ ਵਾਲਿਆਂ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮੋੜ ਹਲਕੇ ਤੋਂ 10 ਹਜ਼ਾਰ ਤੋਂ ਵੱਧ ਲੀਡ ਦਿਵਾਉਣ ਦੀ ਅਪੀਲ ਕੀਤੀ। ਹਾਲਾਂਕਿ ਇਸ ਮੌਕੇ ਉਨ੍ਹਾਂ ਸਿੱਧੈ ਜਾਂ ਅਸਿੱਧੇ ਤੌਰ ‘ਤੇ ਅਪਣੀ ਸਿਆਸੀ ਸ਼ਰੀਕ ਸਿਕੰਦਰ ਸਿੰਘ ਮਲੂਕਾ ਦਾ ਨਾਮ ਤਾਂ ਨਹੀਂ ਲਿਆ ਪ੍ਰੰਤੂ ਭਾਜਪਾ, ਕਾਂਗਰਸ ਅਤੇ ਆਪ ’ਤੇ ਸਿਆਸੀ ਤੀਰ ਮਾਰਦਿਆਂ ਕਿਹਾ ਕਿ ਇਹ ਸਾਰੀਆਂ ਕੌਮੀ ਪਾਰਟੀਆਂ ਹਨ, ਜਿੰਨ੍ਹਾਂ ਦੇ ਪੰਜਾਬ ਦੇ ਹਿੱਤਾਂ ਨਾਲ ਕੋਈ ਲੈਣਾ ਦੇਣਾ ਨਹੀ ਹੈ।

ਟਿਕਟ ਮਿਲਦੇ ਹੀ ਮੈਦਾਨ ’ਚ ਉਤਰੇ ਜੀਤਮਹਿੰਦਰ ਸਿੱਧੂ, ਬਠਿੰਡਾ ਦੇ ਵਰਕਰਾਂ ਨੇ ਕੀਤਾ ਭਰਵਾਂ ਸਵਾਗਤ

ਉਨ੍ਹਾਂ ਕਿਹਾ ਕਿ ਇਹਨਾਂ ਪਾਰਟੀਆਂ ਦਾ ਪੰਜਾਬ ਦੇ ਪਾਣੀਆਂ , ਪੰਜਾਬ ਦੀ ਖੇਤੀ ਉੱਪਰ ਕਬਜ਼ਾ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਹੈ। ਜਿਸ ਦੀ ਤਾਜਾ ਮਿਸਾਲ ਬੀਤੇ ਦਿਨੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ 27 ਮੰਡੀਆਂ ਨੂੰ ਖਤਮ ਕਰਕੇ ਪ੍ਰਾਈਵੇਟ ਸੈਲੋਜ਼ ਨੂੰ ਦੇਣ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਸੀ ਪ੍ਰੰਤੂ ਪੰਜਾਬ ਦੇ ਲੋਕਾਂ ਦੇ ਵਿਰੋਧ ਕਾਰਨ ਭਗਵੰਤ ਮਾਨ ਦੀ ਸਰਕਾਰ ਨੂੰ ਇਹ ਨੋਟੀਫਿਕੇਸ਼ਨ ਵਾਪਸ ਲੈਣੀ ਪਈ ਹੈ ਪਰ ਇੰਂਨ੍ਹਾਂ ਪਾਰਟੀਆਂ ਦੀ ਮੰਸ਼ਾ ਦਾ ਸਾਫ ਹੋ ਹੀ ਗਈ ਹੈ। ਉਨ੍ਹਾਂ ਅਕਾਲੀ ਵਰਕਰਾਂ ਨੂੰ ਮਤਭੇਦ ਭੁਲਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ‘‘ਜੇਕਰ ਕੋਈ ਸਿਆਸੀ ਜਮਾਤ ਪੰਜਾਬ ਦਾ ਭਲਾ ਕਰ ਸਕਦੀ ਹੈ ਤਾਂ ਉਹ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ।’’

ਸੰਤ ਸਮਾਜ ਨੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਅੱਗੇ ਰੱਖਿਆ ਵਾਤਾਵਰਣ ਦਾ ਏਜੰਡਾ

ਮੌੜ ਮੰਡੀ ਦੇ ਇੱਕ ਪੈਲੇਸ ਵਿਚ ਰੱਖੀ ਹਲਕਾ ਮੌੜ ਦੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਇਲਜ਼ਾਮ ਲਗਾਇਆ ਕਿ ਪੰਜਾਬ ਤੋਂ ਆਮ ਆਦਮੀ ਪਾਰਟੀ ਨੇ 5 ਰਾਜ ਸਭਾ ਮੈਂਬਰ ਭੇਜੇ ਪਰ ਇਕ ਨੇ ਵੀ ਪੰਜਾਬ ਦੇ ਮੁੱਦਿਆਂ ਲਈ ਆਵਾਜ਼ ਤੱਕ ਨਹੀ ਉੱਠਾਈ। ਉਨ੍ਹਾਂ ਕਿਹਾ ਕਿ ਸੰਸਦ ਵਿਚ ਜੇਕਰ ਕਿਸਾਨੀ ਬਿੱਲਾਂ ਦੇ ਵਿਰੋਧ ਵਿਚ ਅਤੇ ਪੰਜਾਬ ਨਾਲ ਹੋ ਰਹੇ ਧੱਕੇ ਖਿਲਾਫ ਬੋਲਿਆਂ ਹੈ ਤਾਂ ਉਹ ਸਿਰਫ ਬੀਬਾ ਹਰਸਿਮਰਤ ਕੌਰ ਬਾਦਲ ਹੀ ਬੋਲਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਹਿੱਤਾਂ ਦੀ ਰਾਖੀ ਕਰਦੇ ਹੋਏ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਗੇ ਅਤੇ 13 ਦੀਆਂ 13 ਸੀਟਾਂ ਜਿੱਤਾ ਕੇ ਅਕਾਲੀ ਦਲ ਦੀ ਝੋਲੀ ਵਿਚ ਪਾਉਣਗੇ। ਇਸ ਮੌਕੇ ਵਰਕਰਾਂ ਨੇ ਵੀ ਸੇਖੋ ਨੂੰ ਬੀਬੀ ਬਾਦਲ ਨੂੰ ਵੱਡੀ ਲੀਡ ਦਿਵਾਉਣ ਦਾ ਸਮਰਥਨ ਦਿਵਾਇਆ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਹਰਦਿਆਲ ਸਿੰਘ ਮਿੱਠੂ ਨੇ ਨਿਭਾਈ। ਜਦੋਂਕਿ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਮੌਜੂਦ ਰਹੇ।

 

Related posts

ਉਮੀਦਵਾਰ ਕੈਪਟਨ ਦਾ, ਲੜੇਗਾ ‘ਕਮਲ’ ਦੇ ਚੋਣ ਨਿਸ਼ਾਨ ’ਤੇ

punjabusernewssite

ਕਿਸਾਨੀ ਮੰਗਾਂ ਨੂੰ ਲੈ ਕੇ ਅਣਮਿਥੇ ਸਮੇਂ ਲਈ ਧਰਨਾ 17 ਤੋਂ: ਰਾਮਕਰਨ ਰਾਮਾ

punjabusernewssite

ਭਾਈਰੂਪਾ ਦੇ ਨਿਕਾਸੀ ਪਾਣੀ ਕਾਰਨ ਸੜਕ ਬਣੀ ਛੱਪੜ

punjabusernewssite