ਐਸ ਏ ਐਸ ਨਗਰ, 18 ਅਪ੍ਰੈਲ: ਸ਼੍ਰੀ ਰਾਮ ਲੀਲਾ ਅਤੇ ਦਸ਼ਹਿਰਾ ਕਮੇਟੀ, ਫੇਸ 1, ਮੋਹਾਲੀ ਵਲੋ ਬੁੱਧਵਾਰ ਨੂੰ ਰਾਮਲੀਲਾ ਮੈਦਾਨ ਵਿੱਚ ਰਾਮਨੌਮੀ ਦੇ ਪਵਿੱਤਰ ਦਿਹਾੜੇ ਉਤੇ ਛਬੀਲ ਅਤੇ ਲੰਗਰ ਲਗਾਇਆ ਗਿਆ। ਇਸ ਮੌਕੇ ਕਮੇਟੀ ਵਲੋ ਪਹਿਲਾ ਭਗਵਾਨ ਸ਼੍ਰੀਰਾਮ ਜੀ ਦੀ ਪੂਜਾ ਕੀਤੀ ਗਈ। ਜਿਸ ਵਿੱਚ ਇਲਾਕੇ ਦੇ ਹਜ਼ਾਰਾਂ ਲੋਕਾਂ ਨੇ ਛਬੀਲ ਅਤੇ ਲੰਗਰ ਛੱਕਿਆ ਅਤੇ ਭਗਵਾਨ ਰਾਮ ਦਾ ਅਸ਼ੀਰਵਾਦ ਵੀ ਲਿਆ। ਇਲਾਕੇ ਦੀ ਕੌਂਸਲਰ ਸ਼੍ਰੀਮਤੀ ਗੁਰਮੀਤ ਕੌਰ ਨੇ ਕਮੇਟੀ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇਸ ਉਪਰਾਲੇ ਲਈ ਸਲਾਘਾ ਕਰਦੇ ਹੋਏ ਹੌਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਉਹ ਕਮੇਟੀ ਦੇ ਹਰੇਕ ਕੰਮ ਵਿੱਚ ਉਨ੍ਹਾਂ ਦੇ ਨਾਲ ਹਨ।ਇਸ ਮੌਕੇ ਕਮੇਟੀ ਦੇ ਪ੍ਰਧਾਨ ਸ਼੍ਰੀ ਅਸ਼ੁ ਸੂਦ ਨੇ ਦੱਸਿਆ ਕਿ ਰਾਮਨੌਮੀ ਦਾ ਤਿਉਹਾਰ ਸ਼੍ਰੀਰਾਮ ਚੰਦਰ ਜੀ ਦੇ ਜਨਮ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ।
ਭਾਜਪਾ ਦੇ ਚੋਣ ਪੋਸਟਰਾਂ ’ਚ ਬੇਅੰਤ ਸਿੰਘ ਦੀ ਫ਼ੋਟੋ, ਕਾਂਗਰਸ ਪ੍ਰਧਾਨ ਤੇ ਭਾਜਪਾ ਉਮੀਦਵਾਰ ’ਚ ਸਿਆਸੀ ਤਕਰਾਰ
ਉਨ੍ਹਾਂ ਦੱਸਿਆ ਕਿ ਕਮੇਟੀ ਵੱਲੋ ਹਰ ਸਾਲ ਰਾਮ ਲੀਲਾ, ਦਸ਼ਹਿਰਾ ਅਤੇ ਵੱਖ ਵੱਖ ਧਾਰਮਿਕ ਕੰਮ ਕੀਤੇ ਜਾਂਦੇ ਹਨ। ਇਸ ਮੌਕੇ ਕਮੇਟੀ ਦੇ ਉਪ ਪ੍ਰਧਾਨ ਸ਼੍ਰੀ ਪ੍ਰਤੀਕ ਗੁਪਤਾ, ਜਨਰਲ ਸਕੱਤਰ ਸ਼੍ਰੀ ਕਮਲ ਸ਼ਰਮਾ, ਸ਼੍ਰੀ ਅਮਿਤ ਵਰਮਾ, ਸ਼੍ਰੀ ਸਿਕੰਦਰ, ਸ਼੍ਰੀ ਧਰੂਵਰਾਜ, ਸ਼੍ਰੀ ਉਪਿੰਦਰ ਸੋਢੀ, ਸ਼੍ਰੀ ਸੰਦੀਪ ਰਾਣਾ, ਸ਼੍ਰੀ ਗੌਰਵ, ਸ਼੍ਰੀ ਸਤੀਸ਼, ਸ਼੍ਰੀ ਸਚਿਨ ਸ਼ਰਮਾ, ਸ਼੍ਰੀ ਸਤਿੰਦਰ ਸ਼ਰਮਾ, ਸਾਧਵੀ, ਸ਼੍ਰੀ ਯਤਿਨ, ਸ਼੍ਰੀ ਅਦਿੱਤਿਆ, ਸ਼੍ਰੀ ਧਰਮਵੀਰ ਕਮੇਟੀ ਦੇ ਹੋਰ ਮਾਣਯੋਗ ਮੈਂਬਰ ਤੋਂ ਇਲਾਵਾ ਬੀਜੇਪੀ ਦੇ ਯੁਵਾ ਮੋਰਚਾ ਮੋਹਾਲੀ ਦੇ ਜਨਰਲ ਸਕੱਤਰ ਸ਼੍ਰੀ ਅਭਿਸ਼ੇਕ ਠਾਕੁਰ ਅਤੇ ਯੁਵਾ ਮੋਰਚਾ ਮੰਡਲ 2 ਦੇ ਪ੍ਰਧਾਨ ਆਸਮਾਨ ਅਰੋੜਾ ਵੀ ਮੌਜੂਦ ਸਨ।
Share the post "ਸ਼੍ਰੀ ਰਾਮ ਲੀਲਾ ਅਤੇ ਦਸ਼ਹਿਰਾ ਕਮੇਟੀ, ਮੋਹਾਲੀ ਵਲੋਂ ਰਾਮਨੌਮੀ ਉਤੇ ਲਗਾਈ ਛਬੀਲ ਤੇ ਲੰਗਰ"