ਖੰਨਾ: ਖੰਨਾ ਤੋਂ ਇੱਕ ਨੌਕਰਾਨੀ ਵੱਲੋਂ ਘਰ ਵਿੱਚ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ। ਖਬਰਾਂ ਮੁਤਾਬਿਕ ਮਕਾਨ ਮਾਲਕ ਪਰਿਵਾਰ ਸਮੇਤ ਕਿਤੇ ਬਾਹਰ ਗਿਆ ਹੋਇਆ ਸੀ ਜਦੋਂ ਉਹ ਪਰਿਵਾਰ ਮੁੜ ਵਾਪਸ ਘਰ ਪਰਤਿਆ ਤਾਂ ਨੌਕਰਾਨੀ ਅਤੇ ਉਸਦੇ ਦੋ ਸਾਥੀਆਂ ਵੱਲੋਂ ਪਰਿਵਾਰ ਵਾਲਿਆਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ‘ਤੇ ਲੁੱਟ ਖੋਹ ਦੀ ਵਾਰਦਤ ਕੀਤੀ । ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਨੌਕਰਾਨੀ ਤੇ ਉਸ ਦੇ ਦੋ ਸਾਥੀਆਂ ਵੱਲੋਂ ਘਰ ਵਿੱਚ ਪਿਆ ਸੋਨਾ, ਕੁਝ ਕੈਸ਼ ਤੇ ਇੱਕ ਡਾਇਮੰਡ ਦਾ ਨੈਕਲਸ ਚੋਰੀ ਕਰ ਫਰਾਰ ਹੋ ਗਏ।
ਭਗਵੰਤ ਮਾਨ ਨੇ ਭਾਰੀ ਮੀਂਹ ਤੇ ਝੱਖੜ ਦੇ ਬਾਵਜੂਦ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਇਕੱਠ ਨੂੰ ਕੀਤਾ ਸੰਬੋਧਨ
ਇਸ ਵਾਰਦਾਤ ਦੇ ਚਸ਼ਮਦੀਦ ਦਾ ਕਹਿਣਾ ਹੈ ਕਿ ਨੌਕਰਾਨੀ ਨੂੰ 10 ਦਿਨ ਪਹਿਲਾਂ ਹੀ ਕੰਮ ਦੇ ਰੱਖਿਆ ਗਿਆ ਸੀ । ਹਾਲਾਂਕਿ ਇਸ ਚਸ਼ਮਦੀਦ ਦੀ ਪਤਨੀ ਨੂੰ ਨੌਕਰਾਨੀ ਤੇ ਪਹਿਲਾ ਹੀ ਸ਼ੱਕ ਸੀ। ਮੌਕੇ ਤੇ ਪਹੁੰਚੇ ਪੁਲਿਸ ਵੱਲੋਂ ਇਸ ਘਟਨਾ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਤਿੰਨ ਮੈਂਬਰਾਂ ਨੂੰ ਟਰੇਸ ਕਰ ਲਿਆ ਤੇ ਬਹੁਤ ਛੇਤੀ ਹੀ ਉਹ ਪੁਲਿਸ ਦੀ ਗ੍ਰਿਫਤ ਚ ਹੋਣਗੇ। ਇਸ ਪੂਰੀ ਵਾਰਦਾਤ ਵਿੱਚ ਇੱਕ ਗੱਲ ਸਾਹਮਣੇ ਆਈ ਕਿ ਪਰਿਵਾਰ ਵੱਲੋਂ ਨੌਕਰਾਣੀ ਨੂੰ ਰੱਖਣ ਤੋਂ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਵਾਈ ਸੀ, ਜਿਸ ਕਰਕੇ ਮੁਲਜ਼ਮਾਂ ਵੱਲੋਂ ਇੰਨੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ।