ਬਠਿੰਡਾ ,22 ਅਪ੍ਰੈਲ : ਕੈਮਿਸਟ ਐਸੋਸੀਏਸ਼ਨ ਰਾਮਾ ਮੰਡੀ ਦੀ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ। ਇਸ ਦੌਰਾਨ ਟੀ.ਬੀ.ਡੀ.ਸੀ.ਏ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਅਤੇ ਜ਼ਿਲ੍ਹਾ ਵਿੱਤ ਸਕੱਤਰ ਰਮੇਸ਼ ਗਰਗ ਅਬਜ਼ਰਵਰ ਵਜੋਂ ਹਾਜ਼ਰ ਹੋਏ। ਇਸ ਦੌਰਾਨ ਆਬਜ਼ਰਵਰਾਂ ਨਾਲ ਹਰਬੰਸ ਲਾਲ ਉਰਫ ਤੇਲੂ ਰਾਮ ਅਤੇ ਆਸ਼ੂ ਲਹਿਰੀ ਵੀ ਹਾਜ਼ਰ ਸਨ। ਇਸ ਦੌਰਾਨ ਆਬਜ਼ਰਵਰ ਵੱਲੋਂ ਕੈਮਿਸਟ ਐਸੋਸੀਏਸ਼ਨ ਰਾਮਾ ਮੰਡੀ ਦੇ ਸਮੂਹ ਮੈਂਬਰਾਂ ਨਾਲ ਮੀਟਿੰਗ ਕਰਕੇ ਨਵੀਂ ਕਾਰਜਕਾਰਨੀ ਦੇ ਨਾਂ ਪੇਸ਼ ਕੀਤੇ ਗਏ, ਜਿਸ ’ਤੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਹੱਥ ਖੜ੍ਹੇ ਕਰਕੇ ਆਪਣੀ ਸਹਿਮਤੀ ਪ੍ਰਗਟਾਈ।
ਅਕਾਲੀ ਦਲ ਨੇ ਕੀਤਾ ਉਮੀਦਵਾਰਾਂ ਦਾ ਐਲਾਨ, ਬਠਿੰਡਾ ਤੋਂ ਹਰਸਿਮਰਤ ਕੌਰ ਲੜਣਗੇ ਚੋਣ
ਜਾਣਕਾਰੀ ਦਿੰਦਿਆਂ ਆਬਜ਼ਰਵਰ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਉਕਤ ਕਾਰਜ਼ਕਾਰਨੀ ਵਿੱਚ ਰਾਜੀਵ ਕੁਮਾਰ ਗੋਸਾ ਨੂੰ ਪ੍ਰਧਾਨ ਅਤੇ ਵਿਜੇ ਕੁਮਾਰ ਚਲਾਣਾ ਨੂੰ ਜਨਰਲ ਸਕੱਤਰ ਚੁਣਿਆ ਗਿਆ। ਅਬਜ਼ਰਵਰਾਂ ਅਤੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈਆਂ ਦਿੱਤੀਆਂ। ਇਸ ਦੌਰਾਨ ਪ੍ਰਧਾਨ ਰਾਜੀਵ ਕੁਮਾਰ ਗੋਸਾ ਅਤੇ ਜਨਰਲ ਸਕੱਤਰ ਵਿਜੇ ਕੁਮਾਰ ਚਲਾਣਾ ਨੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਐਸੋਸੀਏਸ਼ਨ ਦੀ ਭਲਾਈ ਲਈ ਕੰਮ ਕਰਨਗੇ।
ਵਿਕਰਮਜੀਤ ਚੌਧਰੀ ਤੋਂ ਬਾਅਦ ਸੁਖਵਿੰਦਰ ਡੈਨੀ (Sukhwinder Singh Danny) ਨੇ ਵੀ ਚੰਨੀ ਖਿਲਾਫ ਖੋਲਿਆ ਮੋਰਚਾ
ਇਸ ਮੌਕੇ ’ਤੇ ਪ੍ਰਵੀਨ ਕੁਮਾਰ ਲਹਿਰੀ, ਅਮਰਜੀਤ ਗਰਗ, ਪਵਨ ਗਰਗ, ਪਵਨ ਬਾਂਸਲ, ਲਵਲੀ ਕੁਮਾਰ, ਕਾਲਾ ਗਰਗ, ਅੰਕੁਰ ਕੁਮਾਰ, ਵਿਨੈ, ਦੀਪਕ ਕੁਮਾਰ, ਨਰੇਸ਼ ਕੁਮਾਰ, ਕਾਲਾ ਬਾਲਾਜੀ, ਸਾਰੂ ਸੇਠੀ, ਸੋਨੂੰ, ਸੰਜੀਵ ਕੁਮਾਰ, ਆਸ਼ੂ ਗਰਗ, ਵਰੁਣ ਗਰਗ, ਸੰਦੀਪ ਸਿੰਘ, ਇਕਬਾਲ ਸਿੰਘ, ਮੁਕੁਲ ਅਗਰਵਾਲ, ਮੋਹਿਤ ਕੁਮਾਰ, ਮਨੀਸ਼ ਕੁਮਾਰ, ਯਾਦਵਿੰਦਰ, ਰਮਨ, ਹੁਕਮ ਚੰਦ ਅਤੇ ਹੋਰ ਮੈਂਬਰ ਹਾਜ਼ਰ ਸਨ।
Share the post "ਕੈਮਿਸਟ ਐਸੋਸੀਏਸ਼ਨ ਰਾਮਾ ਮੰਡੀ ਦੀ ਨਵੀਂ ਕਾਰਜ਼ਕਾਰਨੀ ਦਾ ਗਠਨ, ਰਾਜੀਵ ਕੁਮਾਰ ਗੋਸਾ ਬਣੇ ਪ੍ਰਧਾਨ"