ਦਿੱਲੀ ਹਾਰਟ ਹਸਪਤਾਲ ਵਿਚ ਹੱਡੀਆਂ ਦੇ ਕੈਂਸਰ ਦਾ ਸਫਲ ਇਲਾਜ, ਔਰਤ ਦੀ ਲੱਤ ਕੱਟਣ ਤੋਂ ਬਚਾਈ

0
70

ਬਠਿੰਡਾ, 24 ਅਗਸਤ: ਦਿੱਲੀ ਹਾਰਟ ਇੰਸਟੀਚਿਊਟ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਦੇ ਆਰਥੋਨਕੋਸਰਜਰੀ ਸਲਾਹਕਾਰ ਡਾ: ਦੀਪਕ ਗਰਗ ਅਤੇ ਉਸਦੀ ਟੀਮ ਵੱਲੋਂ ਮੇਗਾਪ੍ਰੋਸਥੀਸਿਸ ਦੀ ਵਰਤੋਂ ਕਰਕੇ ਪੱਟ ਦੀ ਹੱਡੀ ਦੇ ਕੈਂਸਰ ਤੋਂ ਪੀੜਤ 33 ਸਾਲਾ ਔਰਤ ’ਸੇਲਵੇਜ ਸਰਜਰੀ’ ਰਾਹੀਂ ਸਫਲਤਾਪੂਰਵਕ ਇਲਾਜ ਕੀਤਾ ਅਤੇ ਮਰੀਜ਼ ਦੀ ਲੱਤ ਕੱਟਣ ਤੋਂ ਬਚਾ ਕੇ ਨਵੀਂ ਜ਼ਿੰਦਗੀ ਦਿੱਤੀ। ਜਾਣਕਾਰੀ ਦਿੰਦਿਆਂ ਡਾ: ਗਰਗ ਨੇ ਦੱਸਿਆ ਕਿ ਮਰੀਜ਼ ਅਗਰੈਸਿਵ ਬੋਨ ਕੈਂਸਰ, ਅਨਡਿਫਰੈਂਸ਼ੀਏਟਿਡ ਸਾਰਕੋਮਾ ਤੋਂ ਪੀੜਤ ਸੀ। ਉਨ੍ਹਾਂ ਨੇ ਦੱਸਿਆ ਕਿ ਮਰੀਜ਼ ਨੂੰ ਕਈ ਹਸਪਤਾਲਾਂ ਵਿੱਚ ਲੱਤ ਕੱਟਣ ਦੀ ਸਲਾਹ ਦਿੱਤੀ ਗਈ ਸੀ, ਪਰ ਉਨ੍ਹਾਂ ਦੀ ਟੀਮ ਨਵੀਨਤਮ ਤਕਨੀਕਾਂ ਦੀ ਵਰਤੋਂ ਕਰਕੇ ਮਰੀਜ਼ ਦੀ ਲੱਤ ਨੂੰ ਬਚਾਉਣ ਵਿੱਚ ਸਫਲ ਰਹੀ।

ਬਠਿੰਡਾ ਦੇ ਇਸ ਥਾਣੇ ਦਾ ‘ਥਾਣੇਦਾਰ’ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੁੂ

ਇਹ ਸਰਜਰੀ ਸਾਡੇ ਹਸਪਤਾਲ ਦੀ ਹਰ ਕਿਸਮ ਦੇ ਅੰਗਾਂ ਨੂੰ ਬਚਾਉਣ ਦੀਆਂ ਸਰਜਰੀਆਂ ’ਚ ਮਹਾਰਤ ਨੂੰ ਉਜਾਗਰ ਕਰਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੱਡੀਆਂ ਦੇ ਕੈਂਸਰ ਦੇ ਇਲਾਜ/ਅਪ੍ਰੇਸ਼ਨ ਵਿੱਚ ਆਮ ਤੌਰ ’ਤੇ ਪਹਿਲਾ ਅਤੇ ਬਾਅਦ ’ਚ ਕੀਮੋਥੈਰੇਪੀ ਦੀ ਲੋੜ ਹੁੰਦੀ ਹੈਂ, ਜਿਸ ਲਈ ਐਡਵਾਂਸਡ ਕੈਂਸਰ ਇੰਸਟੀਚਿਊਟ ਬਠਿੰਡਾ ਪੰਜਾਬ ਵਿਖੇ ਸਰਜੀਕਲ ਓਨਕੋਲੋਜੀ ਦੇ ਪ੍ਰੋਫੈਸਰ ਡਾਕਟਰ ਪਰਵਿੰਦਰ ਸੰਧੂ ਦੀ ਦੇਖ-ਰੇਖ ਹੇਠ ਮਰੀਜ਼ ਦੀ ਕੀਮੋਥੈਰੇਪੀ ਕੀਤੀ ਜਾ ਰਹੀ ਹੈ। ਇਸ ਮੌਕੇ ਹਸਪਤਾਲ ਚੀਫ਼ ਐਨਸਥੀਸਿਸਟ ਡਾ: ਰੋਹਿਤ ਬਾਂਸਲ, ਹਸਪਤਾਲ ਦੇ ਮੈਨੇਜਰ ਸੰਦੀਪ ਪਰਚੰਡਾ, ਆਪ੍ਰੇਸ਼ਨ ਟੀਮ ਦੇ ਮੈਂਬਰਾਂ ਅਤੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸ ਹਾਜ਼ਰ ਸਨ।

 

LEAVE A REPLY

Please enter your comment!
Please enter your name here