ਬਠਿੰਡਾ: ਜਿਵੇਂ-ਜਿਵੇਂ ਮੌਸਮ ਬਦਲ ਰਿਹਾ ਉੇਵੇਂ-ਉਵੇਂ ਹੀ ਗਰਮੀ ਦਾ ਕਹਿਰ ਵੱਧਦਾ ਜਾ ਰਿਹਾ। ਲਗਾਤਾਰ ਗਰਮੀ ਵਧਣ ਨਾਲ ਕੀਤੇ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆ ਰਿਹਾ ‘ਤੇ ਕੀਤੇ ਲੋਕਾਂ ਨੂੰ ਗਰਮੀ ਕਾਰਨ ਕਾਮ-ਕਾਰ ‘ਤੇ ਜਾਣਾ ਤੱਕ ਮੁਸ਼ਕਲ ਹੋ ਗਿਆ ਹੈ। ਹੁਣ ਇਕ ਤਾਜ਼ਾ ਅੱਗ ਲੱਗਣ ਦਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ। ਅੱਜ ਸਵੇਰੇ ਤੜਕੇ ਤੜਕੇ 5:30 ਵਜੇ ਝੁੱਗੀ ਦੇ ਵਿੱਚ ਪਰਿਵਾਰ ਵੱਲੋਂ ਖਾਣਾ ਬਣਾਇਆ ਜਾ ਰਿਹਾ ਸੀ। ਪਰ ਅਚਾਨਕ ਖਾਣਾ ਬਣਾਉਂਦੇ ਸਮੇਂ ਝੁੱਗੀ ਵਿਚ ਅੱਗ ਲੱਗ ਜਾਂਦੀ ਹੈ।
ਸ਼੍ਰੀ ਅਨੰਦਪੁਰ ਸਾਹਿਬ: ਬੈਂਸ ਤੇ ਕੰਗ ਦੀ ਅਗਵਾਈ ਹੇਠ ਹਜਾਰਾਂ ਦੀ ਗਿਣਤੀ ਵਿੱਚ ਵਰਕਰਾਂ ਨੇ ਕੀਤੀ ਮੋਟਰਸਾਈਕਲ ਰੈਲੀ
ਇਸ ਅੱਗ ਦੀ ਲਪੇਟ ਵਿਚ ਆਉਣ ਕਰਕੇ 2 ਬੱਚੀਆਂ ਦੀ ਮੌਤ ਹੋਣ ਦੀ ਖ਼ਬਰ ਹੈ। ਇਨ੍ਹਾਂ ਦੋਵੇ ਬੱਚੀਆਂ ਦੀ ਉਮਰ ਤਿੰਨ ਸਾਲ ‘ਤੇ ਦੂਜੀ ਦੀ ਪੰਜ ਸਾਲ ਦੱਸੀ ਗਈ ਹੈ। ਜਾਣਕਾਰੀ ਮੁਤਾਬਕ ਜਦੋਂ ਪਰਿਵਾਰ ਦੇ ਵੱਲੋਂ ਆਪਣੇ ਘਰ ਦੇ ਵਿੱਚ ਖਾਣਾ ਬਣਾਇਆ ਜਾ ਰਿਹਾ ਸੀ ਤਾਂ ਹਲਕੀ ਹਲਕੀ ਹਵਾ ਚੱਲਣ ਦੇ ਕਾਰਨ ਝੁੱਗੀ ਦੇ ਵਿੱਚ ਅੱਗ ਲੱਗ ਜਾਂਦੀ ਹੈ। ਜਦੋਂ ਝੁੱਗੀ ਵਿਚ ਅੱਗ ਲੱਗੀ ਤਾਂ ਉਸ ਸਮੇਂ ਅੰਦਰ ਚਾਰ ਬੱਚੇ ਮੌਜੂਦ ਸਨ। ਦੋ ਮਾਸੂਮ ਬੱਚਿਆਂ ਨੂੰ ਤਾਂ ਬਚਾ ਲਿਆ ਗਿਆ ਪਰ ਦੋ ਅੱਗ ਦੀ ਲਪੇਟ ਵਿਚ ਆ ਗਈਆ। ਫਿਲਹਾਲ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ਉਤੇ ਕਾਬੂ ਪਾ ਲਿਆ ਗਿਆ ਹੈ।