ਬਠਿੰਡਾ/ਜਲੰਧਰ, 25 ਅਪ੍ਰੈਲ: ਸੂਬੇ ’ਚ ਆਗਾਮੀ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਕੀਤੀ ਦਲ-ਬਦਲੀ ਨੇ ਇਸ ਵਾਰ ਵੋਟਰਾਂ ਨੂੰ ਵੀ ‘ਚੱਕਰਾਂ’ ਵਿਚ ਪਾ ਦਿੱਤਾ ਹੈ। ਇੰਨ੍ਹਾਂ ਚੋਣਾਂ ਵਿਚ ਜਿਸ ਤਰ੍ਹਾਂ ਸਿਆਸੀ ਆਗੂਆਂ ਨੇ ਇੱਕ ਪਾਰਟੀ ਵਿਚੋਂ ਦੂਜੀ ਪਾਰਟੀ ਵਿਚ ਛਾਲਾਂ ਮਾਰੀਆਂ ਹਨ, ਉਸਦੇ ਨਾਲ ਕਈ ਥਾਂ ਮੁਕਾਬਲਾ ਇੱਕੋਂ ਹੀ ਪਾਰਟੀ ਦੇ ਮੌਜੂਦਾ ਤੇ ਸਾਬਕਾ ਉਮੀਦਵਾਰਾਂ ਵਿਚ ਹੁੰਦਾ ਜਾਪ ਰਿਹਾ ਹੈ। ਇਸਦੀ ਸਭ ਤੋਂ ਵੱਡੀ ਉਦਾਹਰਨ ਸੂਬੇ ਦੀ ਸਭ ਤੋਂ ਹਾਟ ਸੀਟ ਮੰਨੀ ਜਾਣ ਵਾਲੇ ਬਠਿੰਡਾ ਲੋਕ ਸਭਾ ਹਲਕਾ ਅਤੇ ਜਲੰਧਰ ਵਿਚ ਦੇਖਣ ਨੂੰ ਮਿਲ ਰਹੀ ਹੈ। ਬਠਿੰਡਾ ਦੇ ਵਿਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੜ ਚੌਥੀ ਵਾਰ ਹਰਸਿਮਰਤ ਕੌਰ ਬਾਦਲ ਚੋਣ ਮੈਦਾਨ ਵਿਚ ਹੈ।
EC issues notice to BJP and Congress: ਚੋਣ ਕਮੀਸ਼ਨ ਨੇ ਭਾਜਪਾ ‘ਤੇ ਕਾਂਗਰਸ ਨੂੰ ਜਾਰੀ ਕੀਤਾ ਨੋਟਿਸ
ਉਥੇ ਉਨ੍ਹਾਂ ਦੇ ਮੁਕਾਬਲੇ ਕਾਂਗਰਸ ਪਾਰਟੀ ਵੱਲੋਂ ਕੁੱਝ ਹੀ ਮਹੀਨੇ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਆਏ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਹੈ। ਸ: ਸਿੱਧੂੁ ਦੀ ਸਾਲ 1997 ਤੋਂ ਸਿਆਸਤ ਸ਼ੁਰੂ ਕਰਨ ਤੋਂ ਬਾਅਦ ਚੌਥੀ ਵਾਰ ‘ਦਲ-ਬਦਲੀ’ ਹੈ। ਇਸੇ ਤਰ੍ਹਾਂ ਭਾਜਪਾ ਵੱਲੋਂ ਚੋਣ ਮੈਦਾਨ ਵਿਚ ਲਿਆਂਦੇ ਨਵੇਂ ਚਿਹਰੇ ਪਰਮਪਾਲ ਕੌਰ ਮਲੂਕਾ ਬੇਸ਼ੱਕ ਇਹ ਦਾਅਵਾ ਕਰਦੇ ਥੱਕਦੇ ਨਜ਼ਰ ਨਹੀਂ ਆ ਰਹੇ ਕਿ ਉਹ ਨੌਕਰੀ ਛੱਡ ਕੇ ਸਿੱਧੇ ਭਾਜਪਾ ਵਿਚ ਸ਼ਾਮਲ ਹੋਏ ਹਨ ਪ੍ਰੰਤੂ ਸਿਆਸਤ ਦਾ ‘ੳ-ਅ’ ਜਾਣਨ ਵਾਲੇ ਵੀ ਇਹ ਜਾਣਦੇ ਹਨ ਕਿ ਭਾਜਪਾ ਨੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਸਿਆਸੀ ‘ਡੈਂਟ’ ਬਣਾਉਣ ਦੇ ਇਰਾਦੇ ਨਾਲ ਸਿਰਫ਼ ਤੇ ਸਿਰਫ਼ ਧੜੱਲੇਦਾਰ ਅਕਾਲੀ ਲੀਡਰ ਸਿਕੰਦਰ ਸਿੰਘ ਮਲੂਕਾ ਦੀ ‘ਨੂੰਹ’ ਹੋਣ ਕਾਰਨ ਟਿਕਟ ਦਿੱਤੀ ਹੈ,
Uttar Pardesh News: 6000 ਰੁਪਏ ਭੁਗਤਾਨ ਨਾ ਦੇਣ ਕਰਕੇ ਹਸਪਤਾਲ ਮਾਲਕ ਨੇ ਨਵ ਜਨਮੇ ਬੱਚੇ ਨੂੰ ਬੇਚਿਆ
ਕਿਉਂਕਿ ਭਾਜਪਾ ਦੀ ਯੋਜਨਾ ਤਹਿਤ ਹੁਣ ਨਾ ਸਿਰਫ਼ ਪਰਮਪਾਲ ਕੌਰ ਮਲੂਕਾ ਦੇ ਅਕਾਲੀ ਲੀਡਰ ਪਤੀ ਅਪਣੀ ਸਿਆਸੀ ਵਫ਼ਾਦਾਰੀ ਬਦਲ ਕੇ ਭਾਜਪਾ ਵਿਚ ਸਮੂਲੀਅਤ ਕਰ ਗਏ ਹਨ, ਬਲਕਿ ਸਿਕੰਦਰ ਸਿੰਘ ਮਲੂਕਾ ਦੇ ਲਈ ਵੀ ਸਿਆਸੀ ਤੌਰ ’ਤੇ ਹੁਣ ਕੋਈ ਰਾਹ ਬਚਦਾ ਦਿਖ਼ਾਈ ਨਹੀਂ ਦੇ ਰਿਹਾ। ਇਸੇ ਤਰ੍ਹਾਂ ਜੇਕਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਦੇ ਸਿਆਸੀ ਪਿਛੋਕੜ ਦੀ ਗੱਲਬਾਤ ਕੀਤੀ ਜਾਵੇ ਤਾਂ ਉਹ ਸਿੱਧੇ ਤੌਰ ‘ਤੇ ਕਦੇ ਵੀ ਅਕਾਲੀ ਦਲ ਦਾ ਹਿੱਸਾ ਨਹੀਂ ਰਹੇ ਪ੍ਰੰਤੂ ਉਹ ਅੱਜ ਵੀ ਅਪਣੀ ਥਾਂ ਅਪਣੇ ਸਵਰਗਵਾਸੀ ਪਿਤਾ ਜਥੇਦਾਰ ਜਗਦੇਵ ਸਿੰਘ ਖੁੱਡੀਆ ਦੇ ‘ਨਾਮ’ ਨੂੰ ਵਰਤਦੇ ਆ ਰਹੇ ਹਨ, ਜਿਹੜੇ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਐਮ.ਪੀ ਤੇ ਅਕਾਲੀ ਸਰਕਾਰ ਦੌਰਾਨ ਮੰਡੀਕਰਨ ਬੋਰਡ ਦੇ ਚੇਅਰਮੈਨ ਵੀ ਰਹੇ ਸਨ।
Big Breking: Ex CM ਚੰਨੀ ਨੂੰ ਅੱਖਾਂ ਦਿਖ਼ਾਉਣ ਵਾਲਾ ਕਾਂਗਰਸੀ MLA ਪਾਰਟੀ ’ਚੋਂ ਮੁਅੱਤਲ
ਉਧਰ ਦੂਜੇ ਪਾਸੇ ਜੇਕਰ ਜਲੰਧਰ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸਭ ਤੋਂ ਹੈਰਾਨੀਜਨਕ ਤੇ ਵੱਡੀਆਂ ਦਲ-ਬਦਲੀਆਂ ਹੋਈਆਂ ਹਨ। ਕਰੀਬ ਇੱਕ ਸਾਲ ਪਹਿਲਾਂ ਕਾਂਗਰਸ ਛੱਡ ਕੇ ਆਪ ਦੀ ਟਿਕਟ ‘ਤੇ ਐਮ.ਪੀ ਦੀ ਜਿਮਨੀ ਚੋਣ ਜਿੱਤਣ ਵਾਲੇ ਸ਼ੁਸੀਲ ਰਿੰਕੂ ਹੁਣ ਆਪ ਦੀ ਟਿਕਟ ਛੱਡ ਕੇ ਭਾਜਪਾ ਵੱਲੋਂ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਰਹੇ ਮਹਿੰਦਰ ਸਿੰਘ ਕੇ.ਪੀ ਹੁਣ ਕਾਂਗਰਸ ਦਾ ‘ਹੱਥ’ ਛੱਡ ਅਕਾਲੀ ਦਲ ਦੀ ‘ਤੱਕੜੀ’ ਵਿਚ ਤੁਲ ਗਏ ਹਨ। ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸ਼ਾਮਲ ਕਰਦਿਆਂ ਸਾਰ ਹੀ ਜਲੰਧਰ ਹਲਕੇ ਤੋ ਉਮੀਦਵਾਰ ਐਲਾਨ ਦਿੱਤਾ ਹੈ।
ਡਿਬਰੂਗੜ੍ਹ ਜੇਲ੍ਹ ’ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਲੜਣਗੇ ਚੋਣ, ਵਕੀਲ ਨੇ ਕੀਤਾ ਖ਼ੁਲਾਸਾ
ਜਦੋਂਕਿ ਕਾਂਗਰਸ ਪਾਰਟੀ ਵੱਲੋਂ ਇੱਥੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਲੜਾਈ ਜਾ ਰਹੀ ਹੈ, ਜਿੰਨ੍ਹਾਂ ਨੂੰ ਟਿਕਟ ਮਿਲਣ ਕਾਰਨ ਇੱਕ ਹੋਰ ਚੌਧਰੀ ਪ੍ਰਵਾਰ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ।ੳੁੰਝ ਆਪ ਵੱਲੋਂ ਮੁੜ ਇੱਥੋਂ ਦਲ-ਬਦਲੂ ਉਮੀਦਵਾਰ ਪਵਨ ਟੀਨੂੰ ਅਕਾਲੀ ਦਲ ਵਿਚੋਂ ਲਿਆ ਕੇ ਅਪਣੇ ‘ਝਾੜੂ’ ਦੇ ਚੋਣ ਨਿਸ਼ਾਨ ’ਤੇ ਚੋਣ ਲੜਾਈ ਜਾ ਰਹੀ ਹੈ। ਹਾਲਾਂਕਿ ਇਹ ਸਾਰੇ ਸਿਆਸੀ ਆਗੂ ਅਪਣੀ ਪਾਰਟੀਆਂ ਵਿਚ ‘ਦਮ’ ਘੁੱਟਣ ਤੇ ਨਵੀਂਆਂ ਪਾਰਟੀਆਂ ਦੇ ਗੁਣ-ਗਾਣ ਕਰਦੇ ਨਜ਼ਰ ਆ ਰਹੇ ਹਨ ਪ੍ਰੰਤੂ ਇਸ ਵਾਰ ਵੋਟਰ ਪਾਤਸ਼ਾਹ ਇੰਨ੍ਹਾਂ ਦਲ-ਬਦਲੀਆਂ ਨੂੰ ਕਿੰਨਾਂ ਕੁ ਸਵੀਕਾਰ ਕਰਦਾ ਹੈ, ਇਹ ਆਉਣ ਵਾਲੇ 4 ਜੂਨ ਨੂੰ ਸਾਹਮਣੇ ਆਵੇਗਾ।
Share the post "ਲੋਕ ਸਭਾ ਚੋਣਾਂ: ਬਠਿੰਡਾ ’ਚ ਅਕਾਲੀ Vs ਅਕਾਲੀ ਤੇ ਜਲੰਧਰ ਕਾਂਗਰਸ Vs ਕਾਂਗਰਸ ਮੁਕਾਬਲਾ"