spot_img

ਤਿੰਨ ਰਾਜਾਂ ’ਚ ਇਤਿਹਾਸਕ ਜਿੱਤ ਤੋਂ ਭਾਜਪਾ ਆਗੂਆਂ ਨੇ ਵੰਡੇ ਲੱਡੂ

Date:

spot_img

ਬਠਿੰਡਾ, 3 ਦਸੰਬਰ: ਪਿਛਲੇ ਦਿਨੀਂ ਦੇਸ ਦੇ ਚਾਰ ਵੱਡੇ ਸੂਬਿਆਂ ਵਿਚ ਹੋਈਆਂ ਵੋਟਾਂ ਦੇ ਬੀਤੇ ਕੱਲ ਆਏ ਨਤੀਜਿਆਂ ਵਿਚ ਤਿੰਨ ਰਾਜਾਂ ’ਚ ਇਤਿਹਾਸਕ ਜਿੱਤ ਪ੍ਰਾਪਤ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਲੋਂ ਬਠਿੰਡਾ ’ਚ ਜਿੱਤ ਦੇ ਜਸ਼ਨ ਮਨਾਏ ਗਏ। ਸਥਾਨਕ ਫ਼ਾਈਰ ਬ੍ਰਿਗੇਡ ਚੌਕ ’ਚ ਇਕੱਤਰ ਹੋਏ ਇੰਨ੍ਹਾਂ ਆਗੂਆਂ ਨੇ ਲੱਡੂ ਵੰਡ ਕੇ ਜਿੱਤ ਦੀ ਖ਼ੁਸੀ ਦਾ ਇਜ਼ਹਾਰ ਕੀਤਾ ਗਿਆ।

ਸਵੇਰੇ-ਸਵੇਰੇ ਬਠਿੰਡਾ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਊਂਟਰ

ਇਸ ਮੌਕੇ ਵਿਸੇਸ ਤੌਰ ’ਤੇ ਪੁੱਜੇ ਸੂਬਾ ਭਾਜਪਾ ਦੇ ਜਨਰਲ ਸਕੱਤਰ ਦਿਆਲ ਸੋਢੀ ਨੇ ਇਸ ਮੌਕੇ ਕਿਹਾ ਕਿ ਦੇਸ ਦੇ ਤਿੰਨ ਵੱਡੇ ਸੂਬਿਆਂ ’ਚ ਭਾਜਪਾ ਨੂੰ ਮਿਲੀ ਜਿੱਤ ਨੇ ਇਸ ਗੱਲ ’ਤੇ ਮੋਹਰ ਲਗਾ ਦਿੱਤੀ ਹੈ ਕਿ ਸਾਲ 2024 ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿਚ ਮੁੜ ਦੇਸ ਵਾਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਜ਼ੀ ਵਾਰ ਮੌਕਾ ਦੇਣ ਜਾ ਰਹੇ ਹਨ।

Big News: ਬਠਿੰਡਾ ‘ਚ ਭਰਾਵਾਂ ਵੱਲੋਂ ਭੈਣ ਤੇ ਜੀਜੇ ਦਾ ਕ.ਤਲ

ਉਨ੍ਹਾਂ ਕਿਹਾ ਕਿ ਦੇਸ ਦੇ ਲੋਕ ਸ਼੍ਰੀ ਮੋਦੀ ਦੀ ਸਰਕਾਰ ਵਲੋਂ ਦਿੱਤੀਆਂ ਗਰੰਟੀਆਂ ‘ਤੇ ਵਿਸਵਾਸ ਪ੍ਰਗਟ ਕਰ ਰਹੇ ਹਨ। ਭਾਜਪਾ ਆਗੂਆਂ ਨੇ ਐਲਾਨ ਕੀਤਾ ਕਿ ਇੰਨ੍ਹਾਂ ਤਿੰਨ ਸੂਬਿਆਂ ’ਚ ਜਿੱਤ ਤੋਂ ਬਾਅਦ ਪਾਰਟੀ ਕਾਰਕੁੰਨ 2024 ਦੀਆਂ ਚੋਣਾਂ ਵਿਚ ਪਾਰਟੀ ਨੂੰ ਮੁੜ ਇਤਿਹਾਸਕ ਜਿੱਤ ਦਿਵਾਉਣ ਲਈ ਜੁਟ ਗਏ ਹਨ। ਇਸ ਮੌਕੇ ਪਾਰਟੀ ਅਸੋਕ ਬਾਲਿਆਵਾਲੀ, ਵਰਿੰਦਰ ਸ਼ਰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਤੇ ਵਲੰਟੀਅਰ ਮੌਜੂਦ ਸਨ।

 

 

spot_img

Share post:

Popular

More like this
Related

“All Is Well” ਕਹਿਣ ਵਾਲੀ ਸਾਬਕਾ ਮਹਿਲਾ SHO ਨੌਕਰੀਓ ਬਰਖਾਸਤ

Moga News : ਪਿਛਲੇ ਕਈ ਦਿਨਾਂ ਤੋਂ ਚਰਚਾ ਵਿਚ...

FM Harpal Singh Cheema ਵੱਲੋਂ ਉੱਚ ਪੱਧਰੀ ਮੀਟਿੰਗਾਂ ਦੌਰਾਨ PSPCL ਮੁਲਾਜ਼ਮਾਂ ਦੀਆਂ ਮੰਗਾਂ ਦੀ ਸਮੀਖਿਆ

 👉ਪੀ.ਐੱਸ.ਪੀ.ਸੀ.ਐੱਲ. ਮੈਨੇਜਮੈਂਟ ਨੂੰ ਆਗਾਮੀ ਬੋਰਡ ਆਫ਼ ਡਾਇਰੈਕਟਰਜ਼ ਮੀਟਿੰਗ ਵਿੱਚ...