Lok Sabha Election 2024: ਲੋਕ ਸਭਾ ਚੋਣਾ ਦੇ ਦੂਜੇ ਪੜਾਅ ਵਿਚ ਅੱਜ 13 ਸੂਬਿਆਂ ਦੀ 88 ਸੀਟਾਂ ‘ਤੇ ਵੋਟਿੰਗ ਜਾਰੀ ਹੈ। ਦੂਜੇ ਪੜਾਅ ਵਿਚ 15.88 ਕਰੋੜ ਵੋਟਰ 1202 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾਂ ਕਰਨਗੇ। ਗਰਮੀ ਦੇ ਕਹਿਰ ਨੂੰ ਦੇਖਦੇ ਹੋਏ ਚੋਣ ਕਮੀਸ਼ਨ ਨੇ ਵੋਟਿੰਗ ਦਾ ਸਮਾਂ ਸਵੇਰੇ 7:00 ਵਜੇ ਤੋਂ ਸ਼ਾਮ 5:00 ਵਜੇ ਤੱਕ ਕਰ ਦਿੱਤਾ ਹੈ। ਹੁਣ ਦੇ ਤਾਜ਼ਾਂ ਅਪਡੇਟ ਮੁਤਾਬਕ ਹੁਣ ਸਵੇਰੇ ਤੱਕ 11.8 % ਵੋਟਿੰਗ ਹੋ ਚੁੱਕੀ ਹੈ। ਅੱਜ ਕੇਰਲ ਦੀਆਂ ਸਾਰੀਆਂ 20 ਸੀਟਾਂ ਤੋਂ ਇਲਾਵਾ ਕਰਨਾਟਕ ਦੀਆਂ 28 ਸੀਟਾਂ ਚੋਂ 14 ਸੀਟਾਂ, ਰਾਜਸਥਾਨ ਦੀਆਂ 13 ਸੀਟਾਂ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਦੀਆਂ 8-8 ਸੀਟਾਂ, ਮੱਧ ਪ੍ਰਦੇਸ਼ ਦੀਆਂ 7 ਸੀਟਾਂ ਅਸਾਮ ਅਤੇ ਬਿਹਾਰ ਦੀਆਂ 5-5 ਸੀਟਾਂ, ਛੱਤੀਸਗੱੜ੍ਹ ਅਤੇ ਪੱਛਮੀ ਬੰਗਾਲ ਦੀਆਂ 3-3 ਸੀਟਾਂ ਅਤੇ ਮਨੀਪੁਰ ਤ੍ਰਿਪੁਰਾ ਤੇ ਜੰਮੂ ਕਸ਼ਮੀਰ ਵਿੱਚ 1-1 ਸੀਟਾਂ ਤੇ ਲੋਕ ਸਭਾ ਦੀ ਵੋਟਿੰਗ ਹੋਣ ਜਾ ਰਹੀ ਹੈ।
ਬਠਿੰਡਾ ਦੇ ਜਨਤਾ ਨਗਰ ’ਚ ਨੌਜਵਾਨਾਂ ਵੱਲੋਂ ਗੁੰਡਾਗਰਦੀ, ਔਰਤ ਦੇ ਘਰ ’ਤੇ ਹਮਲਾ
ਦੂਜੇ ਪੜਾਅ ਵਿਚ ਅੱਜ 190 ਸੀਟਾਂ ‘ਤੇ ਵੋਟਿੰਗ ਖ਼ਤਮ ਹੋ ਜਾਵੇਗੀ। ਅੱਜ ਦੀ ਦੂਜੇ ਪੜਾਅ ਦੀ ਵੋਟਿੰਗ ਵਿਚ ਸੱਭ ਦੀਆ ਨਜ਼ਰਾਂ ਕੇਰਲ ਦੀ ਵਾਇਨਾਡ ਸੀਟ ‘ਤੇ ਟਿੱਕੀਆਂ ਹੋਣਗੀਆ ਕਿਉਂਕਿ ਇਸ ਸੀਟ ‘ਤੇ ਰਾਹੁਲ ਗਾਂਧੀ ਲੋਕ ਸਭਾ ਸੀਟ ਲੱੜ ਰਹੇ ਹਨ। ਇਸ ਤੋਂ ਇਲਾਵਾ ਕੋਟਾ ਤੋਂ ਲੋਕ ਸਭਾ ਸਪੀਕਰ ਓਮ ਬਿਰਲਾ, ਮੇਰਠ ਤੋਂ ਅਰੁਣ ਗੋਵਿਲ, ਮਥੁਰਾ ਤੋਂ ਬੋਲੀਵੁੱਡ ਅਦਾਕਾਰਾ ਹੇਮਾ ਮਾਲਨੀ, ਛੱਤੀਸਗੜ੍ਹ ਦੇ ਸਾਬਕਾ ਸੀਐਮ ਭੂਪੇਸ਼ ਬਘੇਲ ਰਾਜਨੰਦਗਾਵ ਤੋਂ, ਕੇਂਦਰੀ ਜਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸ਼ਖਾਵਤ ਜੋਧਪੁਰ ਤੋਂ, ਤ੍ਰਿਵੇਂਦਰਮਪੁਰਮ ਤੋਂ ਤਿੰਨ ਵਾਰ ਦੇ ਰਾਜ ਸਭਾ ਸੰਸਦ ਰਹਿ ਚੁੱਕੇ ਕੇਂਦਰੀ ਮੰਤਰੀ ਰਾਜੀਵ ਚੰਦਰ ਸ਼ੇਖਰ ਦਾ ਸਾਹਮਣਾ ਕਾਂਗਰਸ ਦੇ ਵੱਡੇ ਨੇਤਾ ਸ਼ਸ਼ੀਤ ਥਰੂਰ ਨਾਲ ਹੋ ਰਿਹਾ।
Share the post "Lok Sabha Election 2024: ਦੇਸ਼ ‘ਚ ਦੂਜੇ ਪੜਾਅ ਹੇਠ 13 ਸੂਬਿਆਂ ਦੀਆਂ 88 ਸੀਟਾਂ ਲਈ ਵੋਟਿੰਗ ਸ਼ੁਰੂ"