Baba Banda Singh Bahadur College: SGPC ਦੇ ਬਾਬਾ ਬੰਦਾ ਸਿੰਘ ਬਹਾਦਰ ਕਾਲਜ ‘ਚ ਸਟਾਫ਼ ਵੱਲੋਂ ਹੜਤਾਲ

0
4
24 Views

ਸ੍ਰੀ ਫਤਿਹਗੜ੍ਹ ਸਾਹਿਬ, 26 ਅਪ੍ਰੈਲ (Baba Banda Singh Bahadur College): ਸ੍ਰੀ ਫਤਿਹਗੜ੍ਹ ਸਾਹਿਬ ਵਿਚ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਵਿਚ ਅੱਜ ਪੂਰਾ ਸਟਾਫ਼ ਜਿਸ ਵਿਚ ਪ੍ਰੋਫੈਸਰ, ਕਲਾਰਕ, ਟੈਕਨੀਕਲ ਸਟਾਫ, ਹੈਲਪਰ, ਸਵੀਪਰ, ਮਾਲੀ ਆਦਿ ਸ਼ਾਮਲ ਹਨ ਉਨ੍ਹਾਂ ਵੱਲੋਂ ਹਵਤਾਲ ਕੀਤੀ ਜਾ ਰਹੀ ਹੈ। ਇਨ੍ਹਾਂ ਸਟਾਫ਼ ਵਾਲਿਆ ਦਾ ਕਹਿਣਾ ਹੈ ਕਿ ਕਾਲਜ ਵਿਚ ਇਸ ਸਮੇਂ ਬੇਨਿਮੀਆਂ ਅਤੇ ਮੈਨੇਜਮੈਂਟ ਦੀ ਅਣਦੇਖੀ ਦੇ ਚੱਲਦਿਆਂ ਇਹ ਹੜਤਾਲ ਕਰਨੀ ਪੈ ਰਹੀ ਹੈ। ਇਸ ਤੋਂ ਇਲਾਵਾ ਸਟਾਫ਼ ਵੱਲੋਂ 6ਵਾਂ ਪੇ ਕਮਿਸ਼ਨ 2016 ਤੋਂ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

Lok Sabha Election 2024: ਦੇਸ਼ ‘ਚ ਦੂਜੇ ਪੜਾਅ ਹੇਠ 13 ਸੂਬਿਆਂ ਦੀਆਂ 88 ਸੀਟਾਂ ਲਈ ਵੋਟਿੰਗ ਸ਼ੁਰੂ

ਇਸ ਮੌਕੇ ਕਾਲਜ ਦੇ ਇਕ ਪ੍ਰੋਫੈਸਰ ਦਾ ਕਹਿਣਾ ਹੈ ਕਿ ਉਹ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਆਪਣੇ ਕਾਲਜ ਤੋਂ ਬਾਹਰ ਨਿਕਲ ਕੇ ਕਾਲਜ ਨੂੰ ਬਚਾਉਣ ਵਾਸਤੇ ਅਤੇ ਕਾਲਜ ਦੇ ਵਿੱਚ ਜੋ ਇਸ ਵੇਲੇ ਬੇਨਿਯਮੀਆਂ ਚੱਲ ਰਹੀਆਂ ਹਨ ਉਹਨੂੰ ਆਮ ਸਮਾਜ ਵਿੱਚ ਅੱਗੇ ਲਿਆਉਣ ਲਈ ਅੱਜ ਜੋਤੀ ਸਰੂਪ ਸਾਹਿਬ ਗੁਰਦੁਆਰਾ ਸਾਹਿਬ ਤੋਂ ਵਾਪਸ ਕਾਲਜ ਦੇ ਗੇਟ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਪ੍ਰਦਰਸ਼ਨ ਦਾ ਮੁੱਖ ਮੱਕਸਦ ਇਹ ਸੀ ਕਿ ਕਾਲਜ ਅੰਦਰ ਜੋ ਇਸ ਸਮੇਂ ਜੋ ਵਧੀਕੀਆਂ ਹੋ ਰਹੀਆਂ ਹਨ ਚਾਹੇ ਤਨਖਾਹ ਨੂੰ ਲੈ ਕੇ ਚਾਹੇ ਵਾਧਿਆਂ ਨੂੰ ਲੈ ਕੇ ਤੇ ਚਾਹੇ ਉਹਨਾਂ ਦੀਆਂ ਤਰੱਕੀਆਂ ਨੂੰ ਲੈ ਕੇ ਉਹ ਸੱਭ ਲੋਕਾਂ ਸਾਹਮਣੇ ਆਉਣ।

LEAVE A REPLY

Please enter your comment!
Please enter your name here