ਬਠਿੰਡਾ 26 ਅਪ੍ਰੈਲ: ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਪ੍ਰਾਇਮਰੀ ਸਿੱਖਿਆ ਸਤੀਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੈਰੀਅਰ ਗਾਈਡੈਸ ਅਤੇ ਕੌਸਲਿੰਗ ਪ੍ਰੋਗਰਾਮ ਤਹਿਤ ਇੱਕ ਅਹਿਮ ਮੀਟਿੰਗ ਕੀਤੀ ਗਈ।ਇਸ ਮੀਟਿੰਗ ਦੀ ਪ੍ਰਧਾਨਗੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਨੇ ਕੀਤੀ।ਇਸ ਮੋਕੇ ਉਹਨਾਂ ਬੋਲਦਿਆਂ ਕਿਹਾ ਕਿ ਕੈਰੀਅਰ ਗਾਈਡੈਸ ਅਤੇ ਕੌਸਲਿੰਗ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਲਾਗੂ ਕੀਤਾ ਜਾਵੇ।ਤਾਂ ਜ਼ੋ ਵੱਧ ਤੋਂ ਵੱਧ ਵਿਦਿਆਰਥੀਆਂ ਇਸ ਦਾ ਲਾਭ ਪ੍ਰਾਪਤ ਕਰ ਸਕਣ। ਵਿਦਿਆਰਥੀ ਨੂੰ ਪੜ੍ਹਾਈ ਤੋਂ ਬਾਅਦ ਵੱਖ ਵੱਖ ਵਿਭਾਗਾਂ ਵਿੱਚ ਰੁਜ਼ਗਾਰ ਪ੍ਰਾਪਤੀ ਲਈ ਕੋਰਸਾ ਬਾਰੇ ਜਾਗਰੂਕ ਕੀਤਾ ਜਾਵੇ।
ਆਸ਼ਾ ਫੈਸਿਲੀਲੇਟਰ ਅਤੇ ਆਸ਼ਾ ਵਰਕਰਾ ਨੂੰ ਆਭਾ ਅਕਾਊਟ ਬਨਾਉਣ ਸਬੰਧੀ ਦਿੱਤੀ ਟਰੇਨਿੰਗ
ਇਸ ਮੌਕੇ ਬੋਲਦਿਆਂ ਜ਼ਿਲ੍ਹਾ ਗਾਈਡੈਸ ਕੌਸਲਰ ਰਾਜਵੀਰ ਸਿੰਘ ਔਲਖ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਲਾਗੂ ਕਰਨ ਲਈ ਸਮੂਹ ਸਕੂਲਾ ਵਿੱਚ ਗਾਈਡੈਸ ਕਮੇਟੀਆਂ ਬਣਾਈਆਂ ਜਾਣਗੀਆਂ। ਅਤੇ ਪੂਰੇ ਸਾਲ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰੁਪਿੰਦਰ ਕੌਰ, ਬਲਰਾਜ ਸਿੰਘ, ਕੁਲਵਿੰਦਰ ਸਿੰਘ, ਸੁਖਦੀਪ ਕੌਰ, ਲਵਜੀਤ ਸਿੰਘ, ਰਾਜੀਵ ਕੁਮਾਰ ਸਾਰੇ ਬਲਾਕ ਗਾਈਡੈਂਸ ਕੌਂਸਲਰ, ਸਰਬਜੀਤ ਕੌਰ ਹਾਜ਼ਰ ਸਨ।
Share the post "ਕੈਰੀਅਰ ਗਾਈਡੈਸ ਅਤੇ ਕੌਸਲਿੰਗ ਪ੍ਰੋਗਰਾਮ ਸਕੀਮ ਨੂੰ ਸਫਲਤਾ ਪੂਰਵਕ ਲਾਗੂ ਕੀਤਾ ਜਾਵੇਗਾ: ਇਕਬਾਲ ਸਿੰਘ ਬੁੱਟਰ"