ਮ੍ਰਿਤਕ ਸੀਵਰਮੈਨ ਦੀ ਪਤਨੀ ਨੂੰ ਨਿਗਮ ’ਚ ਨੌਕਰੀ ਦੇਣ ਦੇ ਐਲਾਨ ਤੋਂ ਬਾਅਦ ਕੀਤਾ ਸਸਕਾਰ
ਬਠਿੰਡਾ, 26 ਅਪ੍ਰੈਲ: ਸਥਾਨਕ ਸ਼ਹਿਰ ਦੇ ਮਲੋਟ ਰੋਡ ’ਤੇ ਪਿੰਡ ਸਿਵੀਆ ਨਜਦੀਕੀ ਬੀਤੀ ਦੇਰ ਰਾਤ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਸੀਵਰੇਜ ਦੀ ਸਫ਼ਾਈ ਕਰਨ ਦੌਰਾਨ ਇੱਕ ਸੀਵਰਮੈਨ ਦੀ ਮੌਤ ਹੋ ਗਈ ਜਦੋਂਕਿ ਦੂਜਾ ਹਾਲੇ ਵੀ ਹਸਪਤਾਲ ਵਿਚ ਜਿੰਦਗੀ-ਮੌਤ ਦੀ ਲੜਾਈ ਲੜ ਰਿਹਾ। ਘਟਨਾ ਦਾ ਪਤਾ ਲੱਗਦੇ ਹੀ ਸਹਾਰਾ ਜਨ ਸੇਵਾ ਦੇ ਵਰਕਰਾਂ ਵੱਲੋਂ ਦੋਨਾਂ ਸੀਵਰਮੈਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇੱਕ ਸੀਵਰਮੈਨ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਦੂਜੇ ਦਾ ਇਲਾਜ਼ ਸ਼ੁਰੂ ਕਰ ਦਿੱਤਾ।
ਬਠਿੰਡਾ ’ਚ ਮਨਪ੍ਰੀਤ ਹਿਮਾਇਤੀਆਂ ’ਤੇ ਭਾਜਪਾ ਆਗੂਆਂ ਨੇ ਰੱਖੀ ‘ਬਾਜ਼’ ਅੱਖ!
ਮ੍ਰਿਤਕ ਸੀਵਰਮੈਨ ਦੀ ਪਹਿਚਾਣ ਸੋਨੂੰ ਸੂਰਜ ਪੁੱਤਰ ਪਰਸ਼ੂ ਰਾਮ ਵਜੋਂ ਹੋਈ ਹੈ। ਸੀਵਰ ਵਰਕਰ ਯੂਨੀਅਨ ਦੇ ਪ੍ਰਧਾਨ ਗੁਜਰਾਜ ਚੌਹਾਨ ਨੇ ਕਿਹਾ ਮ੍ਰਿਤਕ 5 ਲੜਕੀਆਂ ਦਾ ਬਾਪ ਸੀ। ਯੂਨੀਅਨ ਆਗੂਆਂ ਨੇ ਇਸ ਮੌਕੇ ਦੋਸ਼ ਲਾਏ ਕਿ ਹਾਈ ਕੋਰਟ ਦੇ ਹੁਕਮਾਂ ਦੇ ਉਲਟ ਉਹਨਾਂ ਨੂੰ ਬਿਨਾਂ ਸੇਫਟੀ ਕਿੱਟਾਂ ਮੁਹਈਆ ਕਰਵਾਏ ਸੀਵਰੇਜਾਂ ਵਿੱਚ ਵਾੜਿਆ ਜਾ ਰਿਹਾ ਹੈ। ਉਨ੍ਹਾਂ ਰੋਸ਼ ਭਰੇ ਲਹਿਜ਼ੇ ਵਿਚ ਕਿਹਾ ਕਿ ਰਾਤ ਨੂੰ 10 ਵਜੇ ਇਹ ਘਟਨਾ ਵਾਪਰਨ ਤੋਂ ਬਾਅਦ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ਸਵੇਰੇ ਤੱਕ ਫੋਨ ਨਹੀਂ ਚੁੱਕੇ। ਇਸ ਦੌਰਾਨ ਅੱਜ ਸਾਰਾ ਦਿਨ ਸੀਵਰ ਕਾਮੇ ਦੀ ਮੌਤ ਦਾ ਮਾਮਲਾ ਭਖਿਆ ਰਿਹਾ।
ਬਠਿੰਡਾ ਦੇ ਜਨਤਾ ਨਗਰ ’ਚ ਨੌਜਵਾਨਾਂ ਵੱਲੋਂ ਗੁੰਡਾਗਰਦੀ, ਔਰਤ ਦੇ ਘਰ ’ਤੇ ਹਮਲਾ
ਸੀਵਰ ਕਰਮਚਾਰੀ ਯੂਨੀਅਨ ਦੇ ਆਗੂਆਂ ਅਧਿਕਾਰੀਆਂ ਵਿਰੁਧ ਰੋਸ਼ ਪ੍ਰਗਟ ਕਰਦਿਆਂ ਮੁੱਖ ਸੜਕ ’ਤੇ ਧਰਨਾ ਲਗਾਉਣ ਦਾ ਐਲਾਨ ਕਰ ਦਿੱਤਾ, ਜਿਸ ਕਾਰਨ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪਤਾ ਲੱਗਿਆਜ ਹੈ ਕਿ ਬਾਅਦ ਦੁਪਿਹਰ ਯੂਨੀਅਨ ਅਤੇ ਬੋਰਡ ਅਧਿਕਾਰੀਆਂ ਵਿਚਕਾਰ ਹੋਈ ਮੀਟਿੰਗ ਦੇ ਵਿਚ ਮ੍ਰਿਤਕ ਕਰਮਚਾਰੀ ਦੀ ਪਤਨੀ ਨੂੰ ਨੌਕਰੀ ਦੇਣ ਦਾ ਭਰੋਸਾ ਦਿੱਤਾ ਗਿਆ, ਜਿਸਤੋਂ ਬਾਅਦ ਮ੍ਰਿਤਕ ਸੋਨੂੰ ਸੂਰਜ ਦਾ ਦੇਰ ਸ਼ਾਮ ਸਸਕਾਰ ਕਰ ਦਿੱਤਾ ਗਿਆ।
Share the post "ਬਠਿੰਡਾ ’ਚ ਵੱਡਾ ਹਾਦਸਾ, ਸੀਵਰੇਜ ਦੀ ਸਫ਼ਾਈ ਕਰਦੇ ਇੱਕ ਸੀਵਰਮੈਨ ਦੀ ਹੋਈ ਮੌਤ, ਇੱਕ ਦੀ ਹਾਲਾਤ ਗੰਭੀਰ"