ਬਠਿੰਡਾ, 29 ਅਪਰੈਲ: ‘ਕੇਂਦਰ ਵਿੱਚ ਅਗਲੀ ਸਰਕਾਰ ‘ਇੰਡੀਆ’ ਮਹਾ-ਗੱਠਜੋੜ ਦੀ ਬਣਨੀ ਤੈਅ ਹੈ। ਸਰਕਾਰ ਵਿੱਚ ਮੁੱਖ ਭਾਗੀਦਾਰੀ ਆਮ ਆਦਮੀ ਪਾਰਟੀ ਦੀ ਹੋਵੇਗੀ। ਇਹ ਵੀ ਯਕੀਨੀ ਹੈ ਕਿ ਬਠਿੰਡਾ ਦੇ ਸੂਝਵਾਨ ਵੋਟਰ ਕੇਂਦਰ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾ ਕੇ ਇਤਿਹਾਸਕ ਭੂਮਿਕਾ ਨਿਭਾਉਣਗੇ।’ ਇਹ ਵਿਚਾਰ ਬਠਿੰਡਾ ਪਾਰਲੀਮਾਨੀ ਹਲਕੇ ਤੋਂ ਚੋਣ ਲੜ ਰਹੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਹਲਕੇ ਦੇ ਪਿੰਡਾਂ ’ਚ ਲੋਕ-ਮਿਲਣੀ ਪ੍ਰੋਗਰਾਮਾਂ ਤਹਿਤ ਸੰਬੋਧਨ ਕਰਦਿਆਂ ਕਹੇ।
ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਦੀ ਅਗਵਾਈ ਹੇਠ ‘ਇਕਸੁਰ’ ਹੋਏ ਜੀਤਮਹਿੰਦਰ ਸਿੱਧੂ ਤੇ ਖ਼ੁਸਬਾਜ਼ ਜਟਾਣਾ
ਉਨ੍ਹਾਂ ਕਿਹਾ ਕਿ ਪੰਜਾਬ ’ਚ ‘ਆਪ’ ਦੀ ਪਹਿਲਾਂ ਹੀ ਸਰਕਾਰ ਹੈ ਅਤੇ ਜਦੋਂ ਕੇਂਦਰ ਵਿੱਚ ਵੀ ਪਾਰਟੀ ਦੀ ਹਿੱਸੇਦਾਰੀ ਵਾਲੀ ਸਰਕਾਰ ਬਣ ਗਈ ਤਾਂ ਪੰਜਾਬ ਵਿਕਾਸ ਦੀ ਪਟੜੀ ’ਤੇ ਦੋਹਰੀ ਰਫ਼ਤਾਰ ਨਾਲ ਦੌੜੇਗਾ। ਸ੍ਰੀ ਖੁੱਡੀਆਂ ਨੇ ਕਿਹਾ ਕਿ ਲੋਕਾਂ ਵੱਲੋਂ ਫ਼ਤਵਾ ਮਿਲਣ ’ਤੇ ਉਹ ਖੇਤੀ ਪ੍ਰਧਾਨ ਸੂਬੇ ਪੰਜਾਬ ਲਈ ਖੇਤੀ ਨੂੰ ਮੁਨਾਫ਼ੇ ਵਾਲਾ ਕਾਰੋਬਾਰ ਬਣਾਉਣ ਲਈ ਵਿਸ਼ੇਸ਼ ਪੈਕੇਜ ਲਿਆਉਣ ਦਾ ਹੀਲਾ ਕਰਨਗੇ। ਉਨ੍ਹਾਂ ਕਿਹਾ ਕਿ ਇਸ ਖਿੱਤੇ ’ਚ ਸਨਅਤ ਸਥਾਪਤੀ ਦੀ ਵੀ ਲੋੜ ਹੈ, ਤਾਂ ਜੋ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਸਕੇ। ਸ੍ਰੀ ਖੁੱਡੀਆਂ ਨੇ ਅੱਜ ਪੀਰਕੋਟ, ਚਾਉਕੇ, ਬੱਲ੍ਹੋ, ਬਦਿਆਲਾ, ਜੈਦ, ਜਿਉਂਦ, ਘੜੈਲੀ, ਘੜੈਲਾ, ਜੇਠੂ ਕੇ, ਬੁੱਗਰਾਂ, ਚੋਟੀਆਂ, ਬੁਰਜ ਮਾਨਸ਼ਾਹੀਆ, ਕਰਾੜਵਾਲਾ, ਗਿੱਲ ਕਲਾਂ, ਪਿੱਥੋ, ਰਾਮਪੁਰਾ ਆਦਿ ਪਿੰਡਾਂ ਵਿੱਚ ਲੋਕ ਮਿਲਣੀਆਂ ਨੂੰ ਸੰਬੋਧਨ ਕੀਤਾ।
Share the post "ਬਠਿੰਡੇ ਵਾਲਿਆਂ ਦੀ ‘ਇੰਡੀਆ’ ਸਰਕਾਰ ’ਚ ਹੋਵੇਗੀ ਇਤਿਹਾਸਕ ਸ਼ਮੂਲੀਅਤ: ਖੁੱਡੀਆਂ"