ਕੀਤਾ ਦਾਅਵਾ, ਪਾਰਟੀ ਹਾਈਕਮਾਂਡ ਦਾ ਮੇਰੇ ’ਤੇ ਵੱਡਾ ਭਰੋਸਾ, ਹਮੇਸ਼ਾ ਸਖ਼ਤ ਮੁਕਾਬਲਿਆਂ ’ਚ ਕੀਤਾ ਅੱਗੇ
ਬਠਿੰਡਾ, 29 ਅਪ੍ਰੈਲ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਹਲਕੇ ਲਈ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਕਿਹਾ ਹੈ ਕਿ ‘‘ ਲੁਧਿਆਣਾ ’ਚ ਲੜਾਈ ਵਫ਼ਾਦਾਰੀ ਤੇ ਗਦਾਰੀ ਵਿਚਕਾਰ ਹੋਵੇਗੀ ਤੇ ਇਸਦਾ ਫੈਸਲਾ ਉਥੋਂ ਦੇ ਲੋਕਾਂ ਨੇ ਕਰਨਾ ਹੈ। ’’ ਇੱਥੇ ਪੁੱਜੇ ਸ਼੍ਰੀ ਵੜਿੰਗ ਨੇ ਕਿਹਾ ਕਿ ‘‘ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਪਾਰਟੀ ਹਾਈਕਮਾਂਡ ਨੇ ਹਮੇਸ਼ਾ ਹੀ ਉਨ੍ਹਾਂ ਉਪਰ ਭਰੋਸਾ ਜਤਾਇਆ ਹੈ ਤੇ ਇਸਦੇ ਚੱਲਦੇ ਹੀ ਸਾਲ 2012 ’ਚ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ, 2019 ਵਿਚ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸਾਲ 2022 ਵਿਚ ਜਦ ਪੂਰੇ ਮਾਲਵੇ ’ਚ ਆਪ ਦੀ ਵੱਡੀ ਜਿੱਤ ਹੋ ਰਹੀ ਸੀ ਤਾਂ ਇਸ ਹਨੇਰੀ ਨੂੰ ਗਿੱਦੜਵਹਾ ਦੇ ਲੋਕਾਂ ਨੇ ਰੋਕ ਦਿੱਤਾ ਸੀ।
ਮੰਤਰੀ ਦੀ ਕੁਰਸੀ ਲੈਣ ਲਈ ਬਾਦਲ ਪਰਿਵਾਰ ਨੇ ਟਕਸਾਲੀ ਅਕਾਲੀਆਂ ਨੂੰ ਧੱਕਿਆ ਹਾਸ਼ੀਏ ’ਤੇ : ਪਰਮਪਾਲ ਕੌਰ ਸਿੱਧੂ
’’ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਹੁਣ ਵੀ ਉਹ ਕਾਂਗਰਸ ਲੀਡਰਸ਼ਿਪ ਵੱਲੋਂ ਮੇਰੇ ਉੱਤੇ ਜਤਾਏ ਗਏ ਭਰੋਸੇ ’ਤੇ ਖਰਾ ਉਤਰਣ ਅਤੇ ਲੁਧਿਆਣਾ ਦੇ ਲੋਕ ਸਭਾ ਹਲਕੇ ਤੋਂ ਇੱਕ ਜਰਨੈਲ ਦੇ ਤੌਰ ‘ਤੇ ਚੋਣ ਲੜਨ ਲਈ ਤਿਆਰ ਹਾਂ। ਉਹਨਾਂ ਕਿਹਾ ਕਿ, ‘‘ਲੁਧਿਆਣੇ ਵਿੱਚ ਮੇਰੀ ਮੁਹਿੰਮ ਸਿਰਫ਼ ਇੱਕ ਵਿਅਕਤੀ ਦੇ ਵਿਰੁੱਧ ਨਹੀਂ ਹੈ, ਸਗੋਂ ਇਹ ਉਸ ਵਿਅਕਤੀ ਦੇ ਵਿਰੁੱਧ ਹੈ, ਜਿਸ ਨੇ ਇੱਕ ਵਾਰ ਕਾਂਗਰਸ ਪਾਰਟੀ ਦੇ ਭਰੋਸੇ ਅਤੇ ਸਰਪ੍ਰਸਤੀ ਦਾ ਆਨੰਦ ਮਾਣਿਆ ਬਾਅਦ ਵਿੱਚ ਪਾਰਟੀ ਨੂੰ ਛੱਡ ਕੇ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ। ਅਜਿਹੇ ਧੋਖਿਆਂ ਲਈ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਕੋਈ ਜਗ੍ਹਾ ਨਹੀਂ ਹੈ, ਮੈਨੂੰ ਲੁਧਿਆਣੇ ਦੇ ਲੋਕਾਂ ’ਤੇ ਪੂਰਾ ਭਰੋਸਾ ਹੈ ਉਹ 4 ਜੂਨ ਨੂੰ ਇਹ ਗੱਲ ਸਪੱਸ਼ਟ ਕਰ ਦੇਣਗੇ।
ਅਰਾਧਨਾ ਅਤੇ ਜਗਦੀਪ ਦੇ ਸਿਰ ਸਜਿਆ ਮਿਸ ਫੇਅਰਵੈੱਲ ਅਤੇ ਮਿਸਟਰ ਫੇਅਰਵੈੱਲ 2024 ਦਾ ਤਾਜ
ਰਵਨੀਤ ਬਿੱਟੂ ਨੂੰ ਇਸ ਗੱਲ ਦਾ ਜਲਦ ਅਹਿਸਾਸ ਹੋ ਜਾਵੇਗਾ ਕਿ ਉਹਨਾਂ ਨੇ ਜੋ ਜਗਾ ਰਾਜਨੀਤੀ ਵਿੱਚ ਬਣਾਈ ਹੈ ਉਹ ਸਿਰਫ਼ ਕਾਂਗਰਸ ਦੀ ਹੀ ਦੇਣ ਹੈ ਤੇ ਹੁਣ ਰਵਨੀਤ ਬਿੱਟੂ ਦਾ ਸਿਆਸੀ ਸਫ਼ਰ ਖਤਮ ਹੋਣ ਜਾ ਰਿਹਾ ਹੈ।’’ ਲੁਧਿਆਣਾ ਵਿੱਚ ਅਗਾਮੀ ਚੁਣੌਤੀ ਦੇ ਬਾਰੇ ਗੱਲ ਕਰਦਿਆ ਵੜਿੰਗ ਨੇ ਕਿਹਾ, “ਮੈਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਪਿਛਲੇ ਦੋ ਸਾਲਾਂ ਵਿੱਚ ਰੱਖੀ ਗਈ ਨੀਂਹ ਉੱਤੇ ਭਰੋਸਾ ਹੈ। ਇਹ ਭਾਜਪਾ ਵਿਰੁੱਧ ਲੜਾਈ ਹੈ ਅਤੇ ਮੈਨੂੰ ਕੋਈ ਸ਼ੱਕ ਨਹੀਂ ਕਿ ਲੁਧਿਆਣੇ ਦੇ ਲੋਕ ਜ਼ਾਲਮ ਭਾਜਪਾ ਸ਼ਾਸਨ ਨੂੰ ਨਕਾਰ ਦੇਣਗੇ, ਸਾਡੀ ਸੰਸਦ ਵਿੱਚ ਗੱਦਾਰੀ ਲਈ ਕੋਈ ਥਾਂ ਨਹੀਂ ਹੈ।ਮੇਰੀ ਦੋ ਸਾਲਾਂ ਵਿੱਚ ਕੀਤੀ ਮਿਹਨਤ 4 ਜੂਨ ਨੂੰ ਰੰਗ ਵਿਖਾਉਣ ਲਈ ਤਿਆਰ ਹੈ ਤੇ ਮੈਂ ਲੁਧਿਆਣਾ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਲਈ ਵਚਨਬੱਧ ਹਾਂ ।
Share the post "ਲੁਧਿਆਣਾ ’ਚ ਲੜਾਈ ਵਫ਼ਾਦਾਰੀ ਤੇ ਗਦਾਰੀ ਵਿਚਕਾਰ, ਫੈਸਲਾ ਲੋਕਾਂ ਨੇ ਕਰਨਾ: ਰਾਜਾ ਵੜਿੰਗ"