ਚੰਡੀਗੜ੍ਹ, 30 ਅਪ੍ਰੈਲ: ਪੰਜਾਬ ਕਾਂਗਰਸ ਨੂੰ ਅੱਜ ਉਸ ਸਮੇਂ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ ਜਦ ਸੰਗਰੂਰ ਹਲਕੇ ਨਾਲ ਸਬੰਧਤ ਸੀਨੀਅਰ ਕਾਂਗਰਸੀ ਆਗੂ ਦਲਬੀਰ ਸਿੰਘ ਗੋਲਡੀ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਗੋਲਡੀ ਪਿਛਲੇ ਕਈ ਦਿਨਾਂ ਤੋਂ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਸੀ। ਉਹਨਾਂ ਵੱਲੋਂ ਲਗਾਤਾਰ ਸੋਸ਼ਲ ਮੀਡੀਆ ਉੱਤੇ ਕੁਝ ਪੋਸਟ ਵੀ ਸੇਅਰ ਕੀਤੀਆਂ ਸਨ, ਜਿਸ ਵਿਚ ਉਨ੍ਹਾਂ ਨਵਾਂ ਰਾਹ ਬਣਾਉਣ ਦੀ ਗੱਲ ਕੀਤੀ ਸੀ। ਹਾਲਾਂਕਿ ਅੱਜ ਲੋਕ ਸਭਾ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਸੁਖਪਾਲ ਖਹਿਰਾ ਨੇ ਵੀ ਕਿਹਾ ਸੀ ਕਿ ਉਹਨਾਂ ਵੱਲੋਂ ਲਗਾਤਾਰ ਗੋਲਡੀ ਨੂੰ ਸੰਪਰਕ ਕੀਤਾ ਜਾ ਰਿਹਾ ਪਰ ਉਹਨਾਂ ਦਾ ਫੋਨ ਸਵਿਚ ਆਫ ਆ ਰਿਹਾ।
ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ CM ਮਾਨ ਨੇ ਦੱਸੀ ਸਾਰੀ ਗੱਲ
ਦਸਣਾ ਬਣਦਾ ਹੈਕਿ ਦਲਬੀਰ ਗੋਲਡੀ ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਦੇ ਵੱਡੇ ਦਾਅਵੇਦਾਰ ਸਨ ਪ੍ਰੰਤੂ ਪਾਰਟੀ ਨੇ ਉਨ੍ਹਾਂ ਦੀ ਬਜਾਏ ਸੁਖਪਾਲ ਸਿੰਘ ਖ਼ਹਿਰਾ ਨੂੰ ਟਿਕਟ ਦੇ ਦਿੱਤੀ ਸੀ। ਜਿਸ ਕਾਰਨ ਉਹ ਨਰਾਜ਼ ਸਨ ਤੇ ਗੋਲਡੀ ਦਾ ਕਹਿਣਾ ਸੀ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੇ ਧੂਰੀ ਤੋਂ ਭਗਵੰਤ ਮਾਨ ਦੇ ਮੁਕਾਬਲੇ ਚੋਣ ਲੜਾੲਂੀ ਸੀ। ਇਸੇ ਤਰ੍ਹਾਂ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਕਾਰਨ ਸੰਗਰੂਰ ਲੋਕ ਸਭਾ ਦੀ ਸਾਲ 2022 ਵਿਚ ਹੀ ਹੋਈ ਜਿਮਨੀ ਚੋਣ ਵਿਚ ਵੀ ਉਸਨੂੰ ਉਮੀਦਵਾਰ ਬਣਾਇਆ ਗਿਆ ਸੀ ਪ੍ਰੰਤੂ ਹੁਣ ਜਦ ਹੱਕ ਬਣਦਾ ਸੀ ਤਾਂ ਬਾਹਰੋਂ ਉਮੀਦਵਾਰ ਮੈਦਾਨ ਵਿਚ ਲੈ ਆਂਦਾ। ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਹਿਤ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਤੇ ਸੁਖਪਾਲ ਸਿੰਘ ਖ਼ਹਿਰਾ ਵੀ ਮਨਾਊਣ ਉਨ੍ਹਾਂ ਦੇ ਘਰ ਗਏ ਸਨ ਤੇ ਨਾਲ ਚੱਲਣ ਦਾ ਐਲਾਨ ਵੀ ਕੀਤਾ ਸੀ ਪ੍ਰੰਤੂ ਹੁਣ ਉਨ੍ਹਾਂ ਇਹ ਵੱਡਾ ਫੈਸਲਾ ਲੈ ਲਿਆ। ਚਰਚਾ ਮੁਤਾਬਕ ਉਹ ਭਾਜਪਾ ਜਾਂ ਆਪ ਵਿਚ ਜਾ ਸਕਦੇ ਹਨ।